Friday, May 17, 2024

National

Corona ਪੀੜਤ ਦੀ ਮ੍ਰਿਤਕ ਦੇਹ ਨੂੰ ਦਫ਼ਨਾਉਣਾ ਪਿਆ ਮਹਿੰਗਾ, 21 ਹੋਰ ਲੋਕਾਂ ਦੀ ਗਈ ਜਾਨ

May 09, 2021 09:51 AM
SehajTimes

ਜੈਪੁਰ: ਇਕ ਕੋਰੋਨਾ ਪੀੜਤ ਮਰੀਜ਼ ਦੀ ਮੌਤ ਮਗਰੋਂ ਉਸ ਨੂੰ ਦਫ਼ਨਾਉਣ ਲਈ ਪਿੰਡ ਦੇ ਲੋਕ ਅਤੇ ਰਿਸ਼ਤੇਦਾਰ ਇਕੱਠੇ ਹੋ ਕੇ ਦਫ਼ਨਾਉਣ ਚਲੇ ਗਏ। ਇਸ ਤੋਂ ਬਾਅਦ ਹੌਲੀ ਹੌਲੀ 21 ਹੋਰ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦੇ ਅਨੁਸਾਰ, ਇੱਕ ਕੋਰੋਨਾ ਪੀੜਤ ਵਿਅਕਤੀ ਦੀ ਲਾਸ਼ ਨੂੰ 21 ਅਪ੍ਰੈਲ ਨੂੰ ਖੀਰਵਾ ਪਿੰਡ ਲਿਆਇਆ ਗਿਆ ਸੀ ਅਤੇ ਲੱਗਭੱਗ 150 ਲੋਕਾਂ ਨੇ ਉਸ ਦੇ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ ਸੀ। ਉਸ ਨੂੰ ਕੋਰੋਨਾ ਵਾਇਰਸ ਪ੍ਰੋਟੋਕਾਲ ਦਾ ਪਾਲਣ ਕੀਤੇ ਬਿਨਾਂ ਦਫ਼ਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪਲਾਸਟਿਕ ਦੀ ਥੈਲੀ ਤੋਂ ਬਾਹਰ ਕੱਢਿਆ ਗਿਆ ਅਤੇ ਕਈ ਲੋਕਾਂ ਨੇ ਉਸ ਨੂੰ ਦਫਨਾਉਣ ਦੌਰਾਨ ਹੱਥ ਲਾਇਆ। ਦਰਾਸਲ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਕੋਰੋਨਾ ਤੋਂ ਪੀੜਤ ਇੱਕ ਵਿਅਕਤੀ ਦੀ ਮੌਤ ਹੋਣ 'ਤੇ ਕਥਿਤ ਤੌਰ 'ਤੇ ਉਸਨੂੰ ਬਿਨਾਂ ਕਿਸੇ ਪ੍ਰੋਟੋਕਾਲ ਦੇ ਦਫਨ ਕਰ ਕੀਤਾ ਗਿਆ। ਇਸ ਤੋਂ ਬਾਅਦ 21 ਲੋਕਾਂ ਦੀ ਮੌਤ ਹੋ ਗਈ।
ਲਕਸ਼ਮਣਗੜ ਦੇ ਐੱਸ.ਡੀ.ਓ. ਕੁਲਰਾਜ ਮੀਣਾ ਨੇ ਸ਼ਨੀਵਾਰ ਨੂੰ ਦੱਸਿਆ ਕਿ 21 ਮੌਤਾਂ ਵਿੱਚੋਂ ਕੋਵਿਡ-19 ਦੀ ਵਜ੍ਹਾ ਨਾਲ ਸਿਰਫ 3-4 ਮੌਤਾਂ ਹੋਈਆਂ ਹਨ। ਮਰਨ ਵਾਲਿਆਂ ਵਿੱਚ ਸਾਰੇ ਬਜ਼ੁਰਗ ਲੋਕ ਹਨ। ਅਸੀਂ 147 ਪਰਿਵਾਰਾਂ ਦੇ ਮੈਬਰਾਂ ਦੇ ਸੈਂਪਲ ਲਏ ਹਨ। ਇਨ੍ਹਾਂ ਦੀ ਜਾਂਚ ਇਸ ਲਈ ਕੀਤੀ ਜਾ ਰਹੀ ਹੈ ਤਾਂਕਿ ਇਹ ਪਤਾ ਚੱਲ ਸਕੇ ਕਿ ਇੱਥੇ ਸਮੁਦਾਇਕ ਇਨਫੈਕਸ਼ਨ ਤਾਂ ਨਹੀਂ ਹੋਇਆ ਹੈ।

Have something to say? Post your comment