Wednesday, December 17, 2025

Malwa

ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ ਭਰ ਵਿੱਚ ਐਮਰਜੈਂਸੀ ਲਗਵਾਕੇ ਲੋਕਤੰਤਰ ਦਾ ਗਲਾ ਘੁੱਟਿਆ : ਪ੍ਰੋ. ਬਡੁੰਗਰ 

June 26, 2024 05:22 PM
SehajTimes
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੁੰਗਰ ਨੇ 25 ਜੂਨ 1975 ਨੂੰ ਸਮੇਂ ਦੀ ਜਾਲਮ ਸਰਕਾਰ ਵੱਲੋਂ ਦੇਸ਼ ਭਰ ਵਿੱਚ ਐਮਰਜੈਂਸੀ ਲਗਾ ਕੇ ਲੋਕਤੰਤਰ ਦਾ ਗਲਾ ਘੁੱਟਿਆ, ਜਿਸ ਦਾ  ਦੇਸ਼ ਵਾਸੀਆਂ ਨੇ ਡੱਟ ਕੇ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ 25 ਜੂਨ 1975 ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਲੋਕਤੰਤਰ ਲਈ ਸਭ ਤੋਂ ਕਾਲਾ ਦਿਨ ਸੀ, ਜਿਸ ਦਿਨ ਦੇਸ਼ ਦੇ ਤਤਕਾਲੀਨ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਚਾਨਕ ਇੱਕ ਅਦਾਲਤੀ ਫ਼ੈਸਲੇ ਨੂੰ ਤੋੜਨ ਲਈ ਦੇਸ਼ ਵਿੱਚ ਸਖ਼ਤ ਅੰਦਰੂਨੀ ਐਮਰਜੈਂਸੀ ਲਗਾ ਦਿੱਤੀ ਜਿਸ ਵਿੱਚ ਉਸਨੂੰ ਚੋਣਾਵੀ ਦੁਰਵਿਹਾਰਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ । 
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਸ ਐਮਰਜੈਂਸੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੱਟ ਕੇ ਵਿਰੋਧ ਕਰਦਿਆਂ ਹੋਇਆਂ ਮੋਰਚਾ ਲਗਾਇਆ ਗਿਆ ਤੇ 9 ਜੁਲਾਈ 1975 ਤੋਂ 18 ਜਨਵਰੀ 1977 ਤੱਕ ਜਾਰੀ ਰਿਹਾ ਤੇ ਇਸ ਮੋਰਚੇ ਦੌਰਾਨ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਸ਼੍ਰੋਮਣੀ ਅਕਾਲੀ ਦੀ ਸੀਨੀਅਰ ਲੀਡਰਸ਼ਿਪ ਸਮੇਤ 44 ਹਜਾਰ ਦੇ ਲਗਭਗ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਗਿਰਿਫਤਾਰੀਆਂ ਦਿੱਤੀਆਂ ਗਈਆਂ ਜਿਨਾਂ ਨੂੰ ਜਾਲਮ ਸਰਕਾਰ ਨੇ ਜੇਲ੍ਹ ਦੀਆਂ ਕੋਠੜੀਆਂ 'ਚ ਡੱਕਿਆ, ਪਰ ਅਕਾਲੀ ਦਲ ਵੱਲੋਂ ਲਗਾਏ ਗਏ ਮੋਰਚੇ ਦੌਰਾਨ ਅਕਾਲੀ ਦਲ ਦੇ ਆਗੂ ਨਾ ਡੋਲਦੇ ਹੋਏ  ਜਾਲਮ ਸਰਕਾਰ ਅੱਗੇ ਨਾ ਝੁਕਦੇ ਹੋਏ ਐਮਰਜੈਂਸੀ ਖਿਲਾਫ ਡੱਟ ਕੇ ਖੜੇ ਅੜੇ ਰਹੇ ਤੇ ਇਸ ਤੋਂ ਬਾਅਦ ਦੇਸ਼ ਵਿੱਚ ਰਲੀ ਮਿਲੀ "ਜਨਤਾ ਪਾਰਟੀ" ਦੀ ਸਰਕਾਰ ਬਣੀ ਤੇ  ਇਕੱਠੇ ਹੋ ਕੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਰਾ ਕੇ ਸਜ਼ਾ ਦਿੱਤੀ । 

Have something to say? Post your comment