Wednesday, February 12, 2025

Business

ਡੇਅਰੀ ਉਦਮ ਸਿਖਲਾਈ 11 ਜੂਨ ਤੋ ਸੁਰੂ ਹੋਵੇਗੀ :ਡਿਪਟੀ ਡਾਇਰੈਕਟਰ ਡਾਇਰੀ

June 05, 2024 03:29 PM
SehajTimes

ਫਤਹਿਗੜ੍ਹ ਸਾਹਿਬ : ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਡੇਅਰੀ ਉਦਮ ਸਿਖਲਾਈ ਦਾ ਛੇਵਾਂ ਬੈਚ 11 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਕਾਉਸਲਿੰਗ ਮਿਤੀ 06 ਜੂਨ  ਨੂੰ ਦਫਤਰ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ  ਵਿਖੇ ਹੋਵੇਗੀ। ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ ਵਿਖੇ ਟ੍ਰੇਨਿੰਗ ਕਰ ਸਕਦੇ ਹਨ।

ਇਹ ਜਾਣਕਾਰੀ ਦਿੰਦਿਆਂ ਸ਼੍ਰੀ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫਤਹਿਗੜ੍ਹ ਸਾਹਿਬ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਵਸਨੀਕ ਹੋਵੇ, ਘੱਟੋ-ਘੱਟ ਦਸਵੀ ਪਾਸ ਹੋਵੇ ਅਤੇ ਉਮਰ 18 ਤੋਂ 55 ਸਾਲ ਤੱਕ ਹੋਵੇ। ਉਹਨਾਂ ਇਹ ਵੀ ਦੱਸਿਆ ਕਿ ਉਸ ਕੋਲ 05 ਦੁਧਾਰੂ ਪਸ਼ੂ ਹੋਣੇ ਲਾਜ਼ਮੀ ਹਨ। ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 1 ਪਾਸਪੋਰਟ ਸਾਈਜ ਫੋਟੋ ਲੈ ਕੇ ਦਫਤਰ ਪਹੁੰਚ ਕਰ ਸਕਦੇ ਹਨ। ਉਨ੍ਹਾ ਹੋਰ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਚੇ ਸੁਚੱਜੇ ਮੰਡੀਕਰਨ ਅਤੇ ਏ.ਆਈ. ਦੇ ਪ੍ਰੈਕਟੀਕਲ ਆਦਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਵੱਲੋਂ 2 ਤੋਂ 20 ਪਸ਼ੂਆਂ ਦੇ ਯੂਨਿਟ ਉਪਰ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅ.ਜਾਤੀ. ਦੇ ਲਾਭਪਾਤਰੀਆਂ ਨੂੰ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਚਾਹਵਾਨ ਦੁੱਧ ਉਤਪਾਦਕ/ਕਿਸਾਨਾਂ ਨੂੰ ਅਪੀਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ 9653031054 ਅਤੇ 8283045015 ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

 

More in Business

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਦੇਣ ਲਈ ਕੋਰਸ 02 ਸਤੰਬਰ ਤੋਂ ਸ਼ੁਰੂ: ਡਿਪਟੀ ਡਾਇਰੈਕਟਰ

 ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਡ੍ਰਾਈਵ-ਕਮ-ਰੋਜ਼ਗਾਰ ਮੇਲਾ 22 ਅਗਸਤ ਨੂੰ 

ਸੋਨੇ ਦੀ ਕੀਮਤ ਵਿੱਚ ਦਰਜ ਕੀਤਾ ਗਿਆ ਵਾਧਾ, ਚਾਂਦੀ ਦੀ ਕੀਮਤ 526 ਰੁਪਏ ਘਟੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਅਗਸਤ ਨੂੰ

"ਸਜਾਵਟੀ ਮੱਛੀਆਂ ਦਾ ਪੰਜਾਬ ਵਿੱਚ ਸਕੋਪ "ਵਿਸ਼ੇ ਤੇ ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ

ਏਡੀਬਲ ਆਈਲਸੀਡਜ਼ ਨੂੰ ਰਾਸ਼ਟਰੀ ਮਾਨਤਾ ਸਕੀਮ ਅਧੀਨ ਦੋ ਦਿਨਾਂ ਤੇਲ ਬੀਜ ਫਸਲਾਂ ਸਬੰਧੀ ਟ੍ਰੇਨਿੰਗ ਦਾ ਆਯੋਜਨ

ਪੇਂਡੂ ਖੇਤਰ ਦੇ ਔਰਤਾਂ ਤੇ ਨੌਜਵਾਨਾਂ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 05 ਅਗਸਤ ਤੋਂ ਸ਼ੁਰੂ

ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਸਹਾਇਕ ਧੰਦਿਆਂ ਬਾਰੇ ਟ੍ਰੇਨਿੰਗ