Wednesday, September 17, 2025

Malwa

ਗਰਮੀ ਦੇ ਮੌਸਮ ਕਾਰਨ ਮੰਡੀ 'ਚ ਫਲਾਂ ਅਤੇ ਸਬਜ਼ੀਆਂ ਦੀ ਆਮਦ ਘਟੀ

June 04, 2024 07:04 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਗਰਮੀ ਦੇ ਮੌਸਮ ਕਾਰਨ ਮੰਡੀ ਚ ਫਲਾਂ ਅਤੇ ਸਬਜ਼ੀਆਂ ਦੀ ਆਮਦ ਘਟਣ ਕਾਰਨ ਇਨ੍ਹਾਂ ਦੇ ਭਾਅ ਅਸਮਾਨ ਨੂੰ ਛੂਹਣ ਲੱਗ ਪਏ ਹਨ। ਫਲਾਂ ਅਤੇ ਸਬਜ਼ੀਆਂ ਦੇ ਭਾਅ 'ਚ ਆਈ ਤੇਜ਼ੀ ਕਾਰਨ ਇਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਹਨ। ਅਜਿਹੇ 'ਚ ਕਈ ਲੋਕ ਫਲ ਖਰੀਦਣ ਤੋਂ ਕੰਨੀ ਕਤਰਾਉਣ ਲੱਗ ਪਏ ਹਨ। ਇਨ੍ਹੀਂ ਦਿਨੀਂ ਆਮ ਲੋਕ ਫਲ ਘੱਟ ਹੀ ਖ਼ਰੀਦ ਰਹੇ ਹਨ ਜਿਨ੍ਹਾਂ ਦੇ ਘਰ ਵਿਆਹ ਜਾਂ ਕੋਈ ਹੋਰ ਸਮਾਜਿਕ ਸਮਾਗਮ ਹੈ, ਉਹ ਲੋਕ ਹੀ ਜ਼ਿਆਦਾਤਰ ਫਲ ਖਰੀਦ ਰਹੇ ਹਨ ਜਾਂ ਜੂਸ ਦੀਆਂ ਰੇਹੜੀਆਂ ਵਾਲੇ ਫਲ ਖਰੀਦ ਰਹੇ ਹਨ। ਗਰਮੀ ਕਾਰਨ ਨਿੰਬੂ ਦਾ ਭਾਅ ਵੀ ਤੇਜ਼ ਹੈ। ਨਿੰਬੂ 120 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਲੋਕ ਨਿੰਬੂ ਖਰੀਦ ਤਾਂ ਰਹੇ ਹਨ ਪਰ ਘੱਟ ਮਾਤਰਾ ਵਿੱਚ ਫ਼ਲ ਵਿਕਰੇਤਾ ਨੋਨੀ ਨੇ ਦੱਸਿਆ ਕਿ ਸਥਾਨਕ ਪੱਧਰ 'ਤੇ ਫਲਾਂ ਦੀ ਆਮਦ ਨਹੀਂ ਹੈ। ਗਰਮੀਆਂ ਕਾਰਨ ਬਾਹਰਲੇ ਸੂਬਿਆਂ ਤੋਂ ਫਲਾਂ ਦੀ ਆਮਦ ਘਟ ਗਈ ਹੈ ਤੇ ਮੰਗ ਵਧ ਗਈ ਹੈ, ਜਿਸ ਕਾਰਨ ਫਲਾਂ ਦੇ ਭਾਅ 'ਚ ਤੇਜ਼ੀ ਆਈ ਹੈ। ਫਲਾਂ ਦੀਆਂ ਕੀਮਤਾਂ ਵਧਣ ਕਾਰਨ ਗਾਹਕ ਵੀ ਘੱਟ ਆ ਰਿਹਾ ਹੈ। ਉਸ ਨੇ ਦੱਸਿਆ ਕਿ ਖ਼ਰਬੂਜ਼ੇ ਅਤੇ ਤਰਬੂਜ਼ ਦੀ ਆਮਦ ਸਥਾਨਕ ਹੋਣ ਕਾਰਨ ਇਨ੍ਹਾਂ ਦਾ ਭਾਅ ਗਾਹਕ ਦੀ ਪਹੁੰਚ 'ਚ ਹੈ, ਜਿਸ ਨੂੰ ਗਾਹਕ ਕਾਫ਼ੀ ਮਾਤਰਾ 'ਚ ਖਰੀਦ ਰਿਹਾ ਹੈ। ਉਸ ਨੇ ਦੱਸਿਆ ਕਿ ਮੰਡੀ ਵਿੱਚ ਆਲੂ ਬੁਖ਼ਾਰੇ ਦਾ ਭਾਅ 200 ਰੁਪਏ ਪ੍ਰਤੀ ਕਿਲੋ, ਲੀਚੀ 200 ਰੁਪਏ, ਅਨਾਰ 200-250 ਰੁਪਏ, ਅੰਗੂਰ 120-150 ਰੁਪਏ, ਸੇਬ 200-250 ਰੁਪਏ , ਅੰਬ 100-120 ਰੁਪਏ, ਮਸੁੱਮੀ ਦਾ 80 ਰੁਪਏ ਪ੍ਰਤੀ ਕਿਲੋ ਭਾਅ ਹੈ ਅਤੇ ਨਾਰੀਅਲ ਦਾ 70-80 ਰੁਪਏ ਪ੍ਰਤੀ ਨਗ ਹੈ। ਸਬਜ਼ੀ ਵਿਕਰਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਗਰਮੀ ਵਧਣ ਨਾਲ ਆਲੂ ਅਤੇ ਪਿਆਜ਼ ਦੇ ਭਾਅ ਵਧਣ ਲੱਗੇ ਹਨ। ਆਉਣ ਵਾਲੇ ਦਿਨਾਂ 'ਚ ਆਲੂ ਤੇ ਪਿਆਜ਼ ਦਾ ਭਾਅ ਵਧ ਸਕਦਾ ਹੈ। ਕੋਲਡ ਸਟੋਰੇਜ ਵਾਲੇ ਆਲੂ ਮਹਿੰਗੇ ਹੋ ਜਾਣਗੇ। ਉਸ ਨੇ ਦੱਸਿਆ ਕਿ ਲਸਣ ਦਾ ਭਾਅ 200 ਰੁਪਏ ਪ੍ਰਤੀ ਕਿਲੋ, ਅਦਰਕ 200 ਰੁਪਏ, ਨਿੰਬੂ 120 ਰੁਪਏ ਕਿਲੇ, ਲੋਭੀਆ 60 ਰੁਪਏ, ਸ਼ਿਮਲਾ ਮਿਰਚ 60 ਰੁਪਏ ਕਿਲੋ, ਅਰਬੀ ਦਾ 40 ਰੁਪਏ ਪ੍ਰਤੀ ਕਿੱਲੋ ਭਾਅ ਹੈ। ਇਨ੍ਹੀਂ ਦਿਨੀਂ ਸਥਾਨਕ ਮੌਸਮੀ ਸਬਜ਼ੀਆਂ ਘੀਆ. ਕੱਦੂ, ਤੋਰੀ, ਪੇਠਾ ਖੀਰਾ, ਤਰ ਆਦਿ ਦੀ ਭਰਪੂਰ ਆਮਦ ਕਰਕ ਇਹ ਸਬਜ਼ੀਆ ਸਸਤੀਆਂ ਹਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ