Wednesday, November 26, 2025

Chandigarh

ਵਿਜੀਲੈਂਸ ਬਿਊਰੋ ਵੱਲੋਂ PSIEC Plot ਅਲਾਟਮੈਂਟ ਕੇਸ ਵਿੱਚ ਇੱਕ ਦੋਸ਼ੀ ਗ੍ਰਿਫਤਾਰ

May 27, 2024 12:09 PM
SehajTimes
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ) ਦੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਹੋਏ ਗਬਨ ਦੇ ਸਬੰਧ ਵਿੱਚ ਅੱਜ ਅਵਤਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਮਾਡਲ ਟਾਊਨ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਰਾਜ ਸਰਕਾਰ ਦੇ ਖਜਾਨੇ ਨੂੰ ਸਿੱਧਾ 1,52,79,000 ਰੁਪਏ ਦਾ ਖ਼ੋਰਾ ਲਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਨਿੱਜੀ ਵਿਅਕਤੀਆਂ ਵਿਰੁੱਧ ਐਫਆਈਆਰ ਨੰਬਰ 04, ਮਿਤੀ 08.03.2024 ਨੂੰ ਪਹਿਲਾਂ ਹੀ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13(1)(ਏ) ਸਮੇਤ 13(2) ਤਹਿਤ ਬਿਓਰਿਆਂ ਦੇ ਪੁਲਿਸ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਐਸ.ਏ.ਐਸ.ਨਗਰ ਵਿਖੇ ਕੇਸ ਦਰਜ ਕੀਤਾ ਹੋਇਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਐਸ.ਆਈ.ਈ.ਸੀ. ਦੇ ਤੱਤਕਾਲੀ ਸੀ.ਜੀ.ਐਮ. ਸੁਰਿੰਦਰਪਾਲ ਸਿੰਘ, ਜੀ.ਐਮ. ਜਸਵਿੰਦਰ ਸਿੰਘ ਰੰਧਾਵਾ ਅਤੇ ਪੀਐਸਆਈਈਸੀ  ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਪ੍ਰਾਈਵੇਟ ਵਿਅਕਤੀਆਂ ਅਤੇ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤ ਕਰਕੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿੱਚ ਧਾਂਦਲੀ ਕੀਤੀ ਸੀ। ਇਸ ਨਾਲ ਉਨ੍ਹਾਂ ਨੇ ਆਪਣੇ ਨਿੱਜੀ ਲਾਹੇ ਲਈ ਰਾਜ ਸਰਕਾਰ ਨੂੰ ਕਰੋੜਾਂ ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਅਵਤਾਰ ਸਿੰਘ ਅਤੇ ਉਸਦਾ ਪੁੱਤਰ ਦਮਨਪ੍ਰੀਤ ਸਿੰਘ, ਜੋ ਉਦਯੋਗਿਕ ਪਲਾਟਾਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਕਰਦੇ ਹਨ, ਨੇ ਸੀਜੀਐਮ ਸੁਰਿੰਦਰਪਾਲ ਸਿੰਘ ਅਤੇ ਜੀਐਮ ਜੇਐਸ ਰੰਧਾਵਾ ਨਾਲ ਮਿਲ ਕੇ ਫੇਜ਼ 8-ਬੀ, ਇੰਡਸਟ੍ਰੀਅਲ ਏਰੀਆ, ਐਸ.ਏ.ਐਸ. ਨਗਰ ਵਿਖੇ ਪੀਐਸਆਈਈਸੀ ਦੇ 1389 ਵਰਗ ਗਜ਼ ਦੇ ਪਲਾਟ ਨੰਬਰ ਈ-261, ਨੂੰ ਮੈਸਰਜ਼ ਸੁਖਮਨੀ ਇੰਟਰਪ੍ਰਾਈਜ਼ਜ਼ ਦੇ ਨਾਮ ’ਤੇ ਅਲਾਟ ਕਰਨ ਵਿੱਚ ਧਾਂਦਲੀ ਕੀਤੀ। ਉਨ੍ਹਾਂ ਨੇ ਦਮਨਪ੍ਰੀਤ ਸਿੰਘ ਦੇ ਨਾਂ ’ਤੇ ਚੰਡੀਗੜ੍ਹ ਸਥਿਤ ਫਰਜ਼ੀ ਪਤੇ ਦੀ ਵਰਤੋਂ ਕਰਕੇ ਮਹਿਜ਼ 1265 ਪ੍ਰਤੀ ਵਰਗ ਗਜ਼. ਕੀਮਤ ਤੇ ਮਿਤੀ  13.07.2004 ਨੂੰ ਉਕਤ ਪਲਾਟ ਹਾਸਲ ਕੀਤਾ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਪੀ.ਐਸ.ਆਈ.ਈ.ਸੀ. ਦੇ ਨਿਯਮਾਂ ਅਤੇ ਅਲਾਟਮੈਂਟ ਪੱਤਰ ਦੇ ਅਨੁਸਾਰ, ਜੇਕਰ ਅਲਾਟਮੈਂਟ ਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਅਲਾਟੀ (ਖ੍ਰੀਦਣ ਵਾਲੇ) ਦੁਆਰਾ ਕੁੱਲ ਰਕਮ ਦਾ 30 ਫੀਸਦੀ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪਲਾਟ ਦੀ ਅਲਾਟਮੈਂਟ ਰੱਦ ਕਰ ਦਿੱਤੀ ਜਾਣੀ ਚਾਹੀਦੀ ਸੀ ਪਰ, ਅਜਿਹਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ, ਅਵਤਾਰ ਸਿੰਘ ਨੇ ਸ਼ੁਰੂਆਤੀ 10 ਫੀਸਦ ਬਿਆਨੇ ਦੀ ਰਕਮ ਜਮ੍ਹਾਂ ਕਰਨ ਤੋਂ ਬਾਅਦ ਪੀਐਸਆਈਈਸੀ ਨੂੰ ਹੋਰ ਕੋਈ ਰਕਮ ਜਮ੍ਹਾਂ ਨਹੀਂ ਕਰਵਾਈ। ਇਸ ਤੋਂ ਇਲਾਵਾ ਇਸ ਪਲਾਟ ਦੀ ਅਲਾਟਮੈਂਟ ਦੀਆਂ ਤਰੀਕਾਂ ਨੂੰ ਵਾਰ-ਵਾਰ ਬਦਲਿਆ ਗਿਆ। ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਅਵਤਾਰ ਸਿੰਘ ਨੇ ਜੀਐਮ ਜੇ.ਐਸ. ਰੰਧਾਵਾ ਅਤੇ ਸੀਜੀਐਮ ਸੁਰਿੰਦਰਪਾਲ ਸਿੰਘ ਦੀ ਮਿਲੀਭੁਗਤ ਨਾਲ ਇਹ ਪਲਾਟ 2016 ਵਿੱਚ ਅਸਲ ਖ਼ਰੀਦ ਰੇਟ 1265 ਪ੍ਰਤੀ ਵਰਗ ਗਜ਼ ’ਤੇ ਅੱਗੇ ਵੇਚ ਦਿੱਤਾ ਸੀ ਜਦਕਿ 2013 ਵਿੱਚ ਇਸਦੀ ਕੀਮਤ 11,000 ਪ੍ਰਤੀ ਵਰਗ ਗਜ਼ ਸੀ। ਕੇਸ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਪੀਐਸਆਈਈਸੀ ਅਧਿਕਾਰੀਆਂ/ਕਰਮਚਾਰੀਆਂ ਅਤੇ ਇੱਕ ਪ੍ਰਾਪਰਟੀ ਡੀਲਰ ਅਵਤਾਰ ਸਿੰਘ ਨੇ ਸਰਕਾਰੀ ਖਜ਼ਾਨੇ ਨੂੰ ਸਿੱਧੇ ਤੌਰ ’ਤੇ 1,52,79,000 ਰੁਪਏ ਦਾ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਅਵਤਾਰ ਸਿੰਘ, ਜੀ.ਐਮ. ਜੇ.ਐਸ. ਰੰਧਾਵਾ ਅਤੇ ਸੀ.ਜੀ.ਐਮ. ਸੁਰਿੰਦਰਪਾਲ ਸਿੰਘ ਨੇ 2016 ਵਿੱਚ ਉਕਤ ਪਲਾਟ ਦੀ ਫ਼ਰੋਖ਼ਤ ਅਤੇ ਰੱਦੋਬਦਲ ਕਰਕੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 

Have something to say? Post your comment

 

More in Chandigarh

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 27 ਨਵੰਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

26 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਤ ਆਰਜ਼ੀ ਪੰਜਾਬ ਵਿਧਾਨ ਸਭਾ ਵਿੱਚ ਹੋਵੇਗਾ ਮੌਕ ਸਟੂਡੈਂਟ ਸੈਸ਼ਨ

350ਵੀਂ ਸ਼ਹੀਦੀ ਸ਼ਤਾਬਦੀ: ਅਤਿ-ਆਧੁਨਿਕ 360 ਡਿਗਰੀ ਪ੍ਰੋਜੈਕਸ਼ਨ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਵਿਰਾਸਤ ਨੂੰ ਸ਼ਰਧਾਂਜਲੀ ਭੇਟ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਆਮ ਜਨਤਾ ਲਈ 29 ਨਵੰਬਰ ਤੱਕ ਖੁੱਲ੍ਹਾ ਰਹੇਗਾ: ਬੈਂਸ

‘ਯੁੱਧ ਨਸ਼ਿਆਂ ਵਿਰੁੱਧ’: 269ਵੇਂ ਦਿਨ, ਪੰਜਾਬ ਪੁਲਿਸ ਨੇ 81 ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ, 5.52 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਖ਼ੂਨਦਾਨ ਅਤੇ ਅੰਗਦਾਨ ਮੁਹਿੰਮ ਦੀ ਸ਼ੁਰੂਆਤ

ਸਰਬੱਤ ਦਾ ਭਲਾ ਇਕੱਤਰਤਾ: ਆਪ ਆਗੂਆਂ ਨੇ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਕੀਤੀ ਭੇਟ

ਮੋਹਾਲੀ ‘ਚ ਆਸ਼ਾ ਵਰਕਰਾਂ ਦੀ ਮੀਟਿੰਗ, 2 ਦਸੰਬਰ ਦੀ ਸੂਬਾ ਪੱਧਰੀ ਰੈਲੀ ਲਈ ਜੋਸ਼ ਭਰਪੂਰ ਤਿਆਰੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦੇ ਇਤਿਹਾਸਕ ਵਿਧਾਨ ਸਭਾ ਇਜਲਾਸ ਦੌਰਾਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਪੰਜਾਬ ਦੇ ਤਿੰਨੋਂ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ