Saturday, April 20, 2024
BREAKING NEWS
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਖਾਧ ਪਦਾਰਥਾਂ ਦੇ ਭਰੇ ਸੈਂਪਲਮਾਰਕਫੈੱਡ ਦੇ ਐਮ.ਡੀ. ਵੱਲੋਂ ਖੰਨਾ ਦੀ ਅਨਾਜ ਮੰਡੀ 'ਚ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਘਰ ਬੈਠੇ ਡਾਊਨਲੋਡ ਕਰਨ ਫੋਟੋਯੁਕਤ ਡਿਜੀਟਲ ਵੋੋਟਰ ਕਾਰਡDC ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤੋਂ ਜਲਦੀ ਸਰਵੇ ਕਰਾਉਣ : TVSN Prasadਪੰਜਾਬ ਦੀਆਂ ਔਰਤਾਂ ਨੂੰ ਅੱਜ ਵੀ ਇੱਕ-ਇੱਕ ਹਜ਼ਾਰ ਮਾਸਿਕ ਭੱਤੇ ਦੀ ਉਡੀਕ : ਸ਼ਰਮਾਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਜਨਤਕ ਜਥੇਬੰਦੀਆਂਪੁਲਿਸ ਤੋਂ ਅੱਕੇ ਦੋ ਨੌਜਵਾਨ ਟੈਂਕੀ 'ਤੇ ਚੜ੍ਹੇ ਕਾਲਜ ਬਣਾਓ ਕਮੇਟੀ ਵੱਲੋਂ ਝੂੰਦਾਂ ਦਾ ਘਿਰਾਓ, ਕੀਤੀ ਨਾਅਰੇਬਾਜ਼ੀਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

National

ਇਕ ਪਿੰਡ ’ਚ ਹਫ਼ਤੇ ਅੰਦਰ 35 ਮੌਤਾਂ, ਕਾਰਨ ਦਾ ਕੋਈ ਪਤਾ ਨਹੀਂ, Corona ?

May 06, 2021 09:14 AM
SehajTimes

ਰੋਹਤਕ : ਹਰਿਆਣੇ ਵਿਚ ਰੋਹਤਕ ਦੇ ਟਿਟੌਲੀ ਨਾ ਦੇ ਪਿੰਡ ਵਿੱਚ ਇੱਕ ਹਫਤੇ ਵਿੱਚ ਕਰੀਬ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਹੀ ਨਹੀਂ ਸਗੋਂ ਮੰਗਲਵਾਰ ਨੂੰ 24 ਘੰਟਿਆਂ ’ਚ ਹੀ ਇੱਥੇ 6 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ਵਿਚ ਬਜ਼ੁਰਗ ਹੀ ਨਹੀਂ ਨੌਜਵਾਨਾਂ ਦੀ ਵੀ ਜ਼ਿੰਦਗੀ ਦੀ ਡੋਰ ਟੁੱਟ ਰਹੀ ਹੈ। ਪਿੰਡ ਵਿੱਚ ਇੱਕ ਦਿਨ ਵਿੱਚ ਹੀ 11 ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਇਲਾਵਾ ਘਿੜੋਲ ਅਤੇ ਬਲੰਭਾ ਪਿੰਡ ਵਿੱਚ ਵੀ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਥਾਵਾਂ ’ਤੇ ਕੋਈ ਵਾਇਰਲ ਨੂੰ ਮੌਤ ਦੀ ਵਜ੍ਹਾ ਦੱਸ ਰਿਹਾ ਹੈ ਤਾਂ ਕੋਈ ਇਸ ਨੂੰ ਬਿਨਾਂ ਟੈਸਟ ਦੇ ਹੀ ਕੋਰੋਨਾ ਦੱਸੀ ਜਾ ਰਿਹਾ ਹੈ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿਉਂਕਿ ਬਿਨਾਂ ਕੋਰੋਨਾ ਜਾਂਚ ਦੇ ਹੀ ਮੌਤ ਹੋਣ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ।  ਅਜਿਹੇ ਵਿੱਚ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ।
  ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਅਜੇ ਵੀ 50 ਤੋਂ ਜ਼ਿਆਦਾ ਲੋਕ ਅਜਿਹੇ ਹਨ, ਜੋ ਬੁਖਾਰ ਤੋਂ ਪੀੜਤ ਹਨ। ਇਨ੍ਹਾਂ ਵਿਚੋਂ ਕਈ ਘਰ ਵਿੱਚ ਹੀ ਆਕਸੀਜਨ ’ਤੇ ਹਨ। ਸਰਪੰਚ ਪ੍ਰਤਿਨਿੱਧੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੂੰ ਜਾਗਰੂਕ ਕਰਣ ਲਈ ਮਾਸਕ ਦਾ ਇਸਤੇਮਾਲ ਕਰਣ ਅਤੇ ਸਰੀਰਕ ਦੂਰੀ ਦਾ ਪਾਲਣ ਕਰਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿੰਡ ਦੀਆਂ ਬੈਠਕਾਂ ਅਤੇ ਚੌਪਾਲਾਂ ਵਿੱਚ ਸਾਮੂਹਕ ਰੂਪ ਨਾਲ ਹੁੱਕਾ ਪੀਣ ਅਤੇ ਤਾਸ਼ ਖੇਡਣ ਤੋਂ ਵੀ ਮਨਾ ਕੀਤਾ ਗਿਆ ਹੈ।
  ਸਰਪੰਚ ਪ੍ਰਤਿਨਿੱਧੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪ੍ਰਬੰਧਕੀ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਤਾਂ ਦੋ ਦਿਨ ਬਾਅਦ ਸਿਹਤ ਵਿਭਾਗ ਕਰਮਚਾਰੀ ਕੋਰੋਨਾ ਜਾਂਚ ਲਈ ਸੈਂਪਲ ਲੈਣ ਪੁੱਜੇ। ਉਨ੍ਹਾਂ ਨੇ ਕੁੱਝ ਪਿੰਡ ਵਾਸੀਆਂ ਦੇ ਸੈਂਪਲ ਲਏ ਪਰ ਬਾਅਦ ਵਿੱਚ ਪਿੰਡ ਵਾਸੀਆਂ ਨੇ ਸੈਂਪਲ ਦੇਣਾ ਬੰਦ ਕਰ ਦਿੱਤਾ। ਐਤਵਾਰ ਨੂੰ ਦੁਪਹਿਰ ਬਾਅਦ ਸਿਹਤ ਵਿਭਾਗ ਦੀ ਟੀਮ ਚੱਲੀ ਗਈ। ਇਸ ਤੋਂ ਬਾਅਦ ਸਰਪੰਚ ਪ੍ਰਤਿਨਿੱਧੀ ਨੂੰ ਸਿਹਤ ਕਰਮਚਾਰੀਆਂ ਨੇ ਫੋਨ ’ਤੇ ਦੱਸਿਆ ਕਿ ਪਿੰਡ ਵਾਸੀ ਸੈਂਪਲ ਦੇਣ ਹੀ ਨਹੀਂ ਪੁੱਜੇ, ਜਿਸ ਕਾਰਨ ਉਹ ਪਿੰਡ ਵਿੱਚ ਦੁਬਾਰਾ ਨਹੀਂ ਆਏ।

Have something to say? Post your comment