Saturday, December 13, 2025

Delhi

ਮਾਨਵਤਾ ਦੇ ਮਸੀਹਾ ਬਾਬਾ ਹਰਦੇਵ ਸਿੰਘ ਜੀ ਨੂੰ ਨਿਰੰਕਾਰੀ ਭਗਤਾਂ ਵੱਲੋਂ ਕੋਟਿ ਕੋਟਿ ਪ੍ਰਣਾਮ 

May 11, 2024 01:41 PM
Daljinder Singh Pappi
ਦਿੱਲੀ : ਸੁਰਿੰਦਰ ਸਿੰਘ ਐਡਵੋਕੇਟ ਸੰਯੋਜਕ ਬ੍ਰਾਂਚ ਸਮਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਰਦੇ ਸਮਰਾਟ ਬਾਬਾ ਹਰਦੇਵ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 'ਸਮਰਪਣ ਦਿਵਸ' 13 ਮਈ 2024 ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9.30 ਵਜੇ ਤੱਕ ਸੰਤ ਨਿਰੰਕਾਰੀ ਅਧਿਆਤਮਿਕ ਸਥਾਨ ਸਮਾਲਖਾ (ਹਰਿਆਣਾ) ਵਿਖੇ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਜੀ ਦੀ ਛਤਰ ਛਾਇਆ ਹੇਠ ਮਨਾਇਆ ਜਾਵੇਗਾ। ਜਿਸ ਵਿੱਚ ਸਮੂਹ ਨਿਰੰਕਾਰੀ ਪਰਿਵਾਰ ਅਤੇ ਸ਼ਰਧਾਲੂ ਸ਼ਾਮਲ ਹੋ ਕੇ ਬਾਬਾ ਹਰਦੇਵ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਬਾਬਾ ਹਰਦੇਵ ਸਿੰਘ ਜੀ ਪਿਆਰ ਤੇ ਦਇਆ ਦੇ ਜਿਉਂਦੇ ਜਾਗਦੇ ਸਰੂਪ ਸਨ। ਉਨ੍ਹਾਂ ਨੇ ਆਪਣੀ ਸਾਦਗੀ ਅਤੇ ਇਲਾਹੀ ਮੁਸਕਰਾਹਟ ਨਾਲ ਨਾ ਸਿਰਫ਼ ਨਿਰੰਕਾਰੀ ਸ਼ਰਧਾਲੂਆਂ ਨੂੰ ਮੋਹ ਲਿਆ ਸਗੋਂ ਸਾਰੀ ਮਨੁੱਖਤਾ ਨੂੰ ਕਲਿਆਣ ਦਾ ਮਾਰਗ ਅਪਣਾਕੇ ਸਾਰਥਕ ਅਤੇ ਸੰਤੁਸ਼ਟ ਜੀਵਨ ਜਿਊਣ ਦੀ ਕਲਾ ਵੀ ਸਿਖਾਈ। ਇਹੀ ਕਾਰਨ ਸੀ ਕਿ ਉਹ ਹਰ ਵਰਗ ਦੇ ਲੋਕਾਂ ਦੇ ਹਰਮਨ ਪਿਆਰੇ ਬਣੇ ਰਹੇ। ਬਾਬਾ ਜੀ ਨੇ ਮਾਰਗ ਦਰਸ਼ਕ ਬਣਕੇ ਹਰ ਸ਼ਰਧਾਲੂ ਦਾ ਹੱਥ ਫੜਿਆ ਤਾਂ ਜੋ ਉਹ ਸਾਦਾ ਅਤੇ ਸੰਤੁਸ਼ਟੀ ਭਰਿਆ ਜੀਵਨ ਬਤੀਤ ਕਰ ਸਕੇ। ਅਧਿਆਤਮਿਕ ਜਾਗਰੂਕਤਾ ਤੋਂ ਇਲਾਵਾ ਬਾਬਾ ਜੀ ਨੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਪਾਇਆ ਜਿਸ ਵਿੱਚ ਖੂਨਦਾਨ ਕਰਨਾ, ਸਫਾਈ ਮੁਹਿੰਮ, ਰੁੱਖ ਲਗਾਉਣ, ਸਿਹਤ ਜਾਂਚ ਕੈਂਪ, ਮਹਿਲਾ ਸਸ਼ਕਤੀਕਰਨ ਅਤੇ ਸਿੱਖਿਆ ਆਦਿ ਵਰਗੇ ਪ੍ਰੋਜੈਕਟ ਮਹੱਤਵਪੂਰਨ ਹਨ।
ਬਾਬਾ ਹਰਦੇਵ ਸਿੰਘ ਜੀ ਨੇ 36 ਸਾਲ ਸਤਿਗੁਰੂ ਦੇ ਰੂਪ ਵਿੱਚ ਨਿਰੰਕਾਰੀ ਮਿਸ਼ਨ ਦੀ ਵਾਗਡੋਰ ਸੰਭਾਲੀ। ਉਨ੍ਹਾਂ ਦੇ ਅਣਥੱਕ ਯਤਨਾਂ ਦਾ ਹੀ ਸਾਕਾਰਾਤਮਕ ਨਤੀਜਾ ਹੈ ਕਿ ਇਹ ਮਿਸ਼ਨ ਦੁਨੀਆ ਦੇ ਹਰ ਮਹਾਂਦੀਪ ਦੇ 60 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ, ਜਿਸ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਸੰਤ ਸਮਾਗਮ, ਯੁਵਕ ਸੰਮੇਲਨ ਅਤੇ ਸਮਾਜ ਭਲਾਈ ਦੇ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਦੇ ਅਣਮੁੱਲੇ ਯੋਗਦਾਨ ਦੇ ਨਤੀਜੇ ਵਜੋਂ, ਮਿਸ਼ਨ ਨੂੰ ਵਿਸ਼ਵ ਪ੍ਰਸਿੱਧੀ ਦੇ ਨਾਲ-ਨਾਲ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਨਿਰੰਕਾਰੀ ਮਿਸ਼ਨ ਨੂੰ ਸੰਯੁਕਤ ਰਾਸ਼ਟਰ ਦੁਆਰਾ ਸਮਾਜਿਕ ਅਤੇ ਆਰਥਿਕ ਕੌਂਸਲ ਦੇ ਸਲਾਹਕਾਰ ਵਜੋਂ ਵੀ ਮਾਨਤਾ ਦਿੱਤੀ ਗਈ ਸੀ।
ਸੰਸਾਰ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ, ਦੂਰਅੰਦੇਸ਼ੀ ਬਾਬਾ ਹਰਦੇਵ ਸਿੰਘ ਜੀ ਨੇ "ਅਨੇਕਤਾ ਵਿੱਚ ਏਕਤਾ", "ਵਸੁਦੇਵ ਕੁਟੁੰਬਕਮ," ਅਤੇ " ਏਕ ਕੋ ਜਾਨੋ, ਏਕ ਕੋ ਮਾਨੋ ਏਕ ਹੋ ਜਾਓ" ਆਦਿ ਤੋਂ ਇਲਾਵਾ ਬਹੁਤ ਸਾਰੇ ਸੰਦੇਸ਼ ਦਿੱਤੇ। ਇਸ ਲੋਕ ਭਲਾਈ ਦੀ ਭਾਵਨਾ ਤੋਂ ਇਲਾਵਾ ਆਪਸੀ ਪਿਆਰ ਅਤੇ ਸਾਂਝ ਦੀਆਂ ਭਾਵਨਾਵਾਂ ਨੂੰ ਮਜ਼ਬੂਤ ਕਰਨ ਲਈ "ਦੀਵਾਰਾਂ ਤੋਂ ਬਿਨਾਂ ਸੰਸਾਰ" ਦੇ ਸੁੰਦਰ ਵਿਚਾਰ ਨੂੰ ਵੀ ਰੂਪ ਦਿੱਤਾ ਹੈ।
ਮੌਜੂਦਾ ਸਮੇਂ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਦੇ ਇਸ ਸੱਚੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਨਿਰੰਕਾਰੀ ਮਿਸ਼ਨ ਦਾ ਹਰ ਸ਼ਰਧਾਲੂ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਾਰਥਕ ਬਣਾ ਰਿਹਾ ਹੈ।

Have something to say? Post your comment

 

More in Delhi

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਰੀਕ ’ਤੇ ਜਲਦੀ ਫੈਸਲੇ ਦੀ ਮੰਗ: ਹਰਮੀਤ ਸਿੰਘ ਕਾਲਕਾ

ਟ੍ਰੇਡ ਮੇਲੇ ਵਿੱਚ ਟਪਨ ਐਗਰੋ ਕੰਪਨੀ ਦੇ ਉਤਪਾਦਾਂ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ

ਧਰਮ ਰੱਖਿਅਕ ਯਾਤਰਾ ਦਿੱਲੀ ਵਿੱਚ ਛਾਪ ਛੱਡਦੀ ਅੱਗੇ ਵਧੀ- ਸੰਗਤਾਂ ਵਲੋਂ ਭਰਪੂਰ ਸਤਿਕਾਰ: ਹਰਮੀਤ ਸਿੰਘ ਕਾਲਕਾ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ ਮੈਦਾਨ ਵਿੱਚ ਵਿਸ਼ਾਲ ਸਮਾਰੋਹ : ਹਰਮੀਤ ਸਿੰਘ ਕਾਲਕਾ 

ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਲਈ ਚਟਾਨ ਵਾਂਗ ਖੜ੍ਹਾ ਹਾਂ, ਸੂਬੇ ਦੇ ਹੱਕ ਨਹੀਂ ਖੋਹਣ ਦੇਵਾਂਗਾ : ਮੁੱਖ ਮੰਤਰੀ

ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਜਾਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਏ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਲਈ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਤੋਂ ਲਿਆ ਅਸ਼ੀਰਵਾਦ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਆਰੰਭ ਸ਼ਨਿੱਚਰਵਾਰ ਨੂੰ ਦਿੱਲੀ ਤੋਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ