Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Education

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

May 09, 2024 12:19 PM
Daljinder Singh Pappi

ਪਟਿਆਲਾ : ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਬੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ ਨੂੰ ਧਾਰਮਕ ਪੁਸਤਕਾਂ ਭੇਂਟ ਕਰਕੇ ਆਪਣੇ ਵਿਦਿਆਰਥੀ ਜੀਵਨ ਦੇ ਸਮੇਂ ਦੀਆਂ ਸਮੂਹ ਸਟਾਫ ਨਾਲ ਯਾਦਾਂ ਨੂੰ ਤਾਜ਼ਾ ਕੀਤਾ। ਸਾਬਕਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜੀਵਨ ਬੇਹੱਦ ਸ਼ਾਨਦਾਰ ਰਿਹਾ, ਜਿਥੇ ਉਨ੍ਹਾਂ ਛੇਵੀਂ ਤੋਂ ਅੱਠਵੀਂ ਤੱਕ ਦੀ ਪੜ੍ਹਾਈ ਮੁਕੰਮਲ ਕੀਤੀ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਉਨ੍ਹਾਂ ਸਮਿਆਂ ਵਿਚ ਇਸ ਸਕੂਲ ਨੂੰ ਬਾਬਾ ਨਰੈਣ ਸਿੰਘ ਸਕੂਲ ਕਰਕੇ ਜਾਣਿਆ ਜਾਂਦਾ ਸੀ ਅਤੇ ਪੈਪਸੂ ਦੀ ਸਰਕਾਰ ਦੇ ਸਮੇਂ ਅਜਿਹੇ ਸਕੂਲਾਂ ਵਿਚ ਪੜ੍ਹੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਨੂੰ ਰੁਸ਼ਨਾਇਆ ਅਤੇ ਸਕੂਲ ਦਾ ਨਾਮ ਉਚਾ ਕੀਤਾ। ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਇਕ ਸਮਾਂ ਸੀ, ਜਦ ਬੀਐਨ ਖਾਲਸਾ ਸਕੂਲ ਦੇ ਪੜ੍ਹੇ ਵਿਦਿਆਰਥੀਆਂ ਨੇ ਓਲੰਪਿਕ ਖੇਡਾਂ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਦੇ ਸਕੂਲ ਪੁੱਜਣ ’ਤੇ ਪਿ੍ਰੰਸੀਪਲ ਗੁਰਦੀਸ਼ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਸਵਾਗਤ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੀਐਨ ਖਾਲਸਾ ਸਕੂਲ ਅਤੇ ਢੁਡਿਆਲ ਖਾਲਸਾ ਸੀਨੀ. ਸੈਕੰਡਰੀ ਵਰਗੇ ਸਕੂਲਾਂ ਦੇ ਤਰਜ਼ ’ਤੇ ਬਹੁਤ ਸਾਰੇ ਸਕੂਲ ਵੱਖ ਵੱਖ ਜਾਤ ਵਰਗ ਨਾਲ ਸਬੰਧਤ ਖੁੱਲ੍ਹਣ ਲੱਗੇ, ਪ੍ਰੰਤੂ ਖਾਲਸਾਈ ਸਕੂਲਾਂ ਦੀ ਵਿਲੱਖਣ ਪਹਿਚਾਣ ਨੇ ਵਿਦਿਆਰਥੀਆਂ ਨੂੰ ਧਾਰਮਕ, ਸਿੱਖ ਅਤੇ ਧਰਮ ਵਿਚ ਦਿ੍ਰੜਤਾ ਰੱਖਣ ਵਾਲਾ ਬਣਾਇਆ ਅਤੇ ਬੀ ਐਨ ਖਾਲਸਾ ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਉਚ ਮੁਕਾਮ ਹਾਸਲ ਕੀਤਾ। ਪ੍ਰੋ. ਬਡੂੰਗਰ ਨੇ ਜਿਥੇ ਸਕੂਲ ਸਟਾਫ ਨਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉਥੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚੰਗੀ ਤਾਲੀਮ ਲੈਣ ਲਈ ਪ੍ਰੇਰਿਆ ਇਸ ਦੌਰਾਨ ਵਿਦਿਆਰਥੀਆਂ ਨੂੰ ਧਾਰਮਕ ਪੁਸਤਕਾਂ ਵੀ ਭੇਂਟ ਕੀਤੀਆਂ ਗਈਆਂ।

Have something to say? Post your comment

 

More in Education

ਸ਼ਿਵਮ ਢੀਂਗਰਾ ਨੇ 85% ਅੰਕਾਂ ਨਾਲ ਪ੍ਰਾਪਤ ਕੀਤਾ ਪਹਿਲਾ ਸਥਾਨ

ਅਕੇਡੀਆ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ 

ਡੀਏਵੀ ਸਕੂਲ ਦਾ ਰਿਸ਼ਵ ਬਾਂਸਲ ਬਣਿਆ ਹੈਡ ਬੁਆਏ  

ਬਲੂਵਿੰਗ ਬਡਜ਼ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਸਾਕਸ਼ੀ ਮਿੱਤਲ ਨੇ ਮਾਰੀ ਬਾਜ਼ੀ, 95.20% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸ੍ਰੀ ਸੂਰਜਕੁੰਡ ਸਕੂਲ ਦੇ ਮੋਹਰੀ ਬੱਚੇ ਸਨਮਾਨਤ 

ਦਸਮੇਸ਼ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਸ਼ਾਨਦਾਰ ਨਤੀਜਾ

ਟੈੱਟ ਪ੍ਰੀਖਿਆ ਲਈ ਜ਼ਿਲ੍ਹੇ ਛੱਡਕੇ ਚੰਡੀਗੜ੍ਹ ਬਣਾਏ ਸੈਂਟਰਾਂ ਲਈ ਪੰਜਾਬ ਭਰ ਦੇ ਅਧਿਆਪਕਾਂ ਅੰਦਰ ਵੱਡਾ ਤਨਾਅ

ਡੀਏਵੀ ਸਕੂਲ ਸੁਨਾਮ ਦਾ ਨਤੀਜਾ ਰਿਹਾ ਸੌ ਫ਼ੀਸਦੀ 

ਦੇਸ਼ ਦੀ ਅਗਵਾਈ ਤੋਂ ਆਲਮੀ ਉੱਤਮਤਾ ਤੱਕ: ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ