Saturday, May 18, 2024

Education

ਸਿੱਖਿਆ ਮਨੁੱਖ ਲਈ ਅਤਿ ਜਰੂਰੀ ਹੈ : ਵਿਧਾਇਕ ਡਾ.ਰਹਿਮਾਨ

May 03, 2024 07:24 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਵਿਦਿਆ ਮਨੱਖ ਲਈ ਬਹੁਤ ਜਰੂਰੀ ਹੈ, ਇਸ ਨਾਲ ਮਨੁੱਖ ਦੀ ਸੋਚ 'ਚ ਤਬਦੀਲੀ ਆਉਂਦੀ ਹੈ ਜੋ ਉਸ ਨੂੰ ਮਾੜੇ ਅਤੇ ਚੰਗੇ ਦੀ ਪਛਾਣ ਆਉਂਦੀ ਹੈ, ਇਸ 'ਚ ਵਿਦਿਆ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਖਰੀ ਨਬੀ ਹਜ਼ਰਤ ਮੁਹੰਮਦ ਸਾਹਿਬ ਨੇ ਫਰਮਾਇਆ ਸੀ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਿੱਖਦੇ ਰਹੋ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਲੇਰਕੋਟਲਾ ਦੇ ਵਿਧਾਇਕ  ਚੋਧਰੀ ਡਾ.ਮੁਹੰਮਦ ਜਮੀਲ ਉਰ ਰਹਿਮਾਨ ਨੇ ਲੈਕਚਾਰਾਰ ਮੁਹੰਮਦ ਅਖਲਾਕ ਕੈਫੀ ਦੀ ਸਥਾਨਕ ਇੰਮਪਾਇਰ ਹੋਟਲ 'ਚ ਆਯੋਜਿਤ ਰਿਟਾਇਰਮੈਂਟ ਪਾਰਟੀ 'ਚ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆ ਇੱਕ ਅਜਿਹਾ ਗਹਿਣਾ ਹੈ ਜੋ ਕਦੀ ਚੋਰੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ ਸਗੋਂ ਸ਼ੂਰਆਤ ਹੈ ਸੇਵਾ ਮੁਕਤੀ ਉਪਰੰਤ ਜਿੰਦਗੀ ਦੇ ਅਧੂਰੇ ਸੁਪਨੇ ਪੂਰੇ ਕਰਨੇ ਚਾਹੀਦੇ ਹਨ ਤੇ ਸਮਾਜ ਸੇਵੀ ਕੰਮਾਂ 'ਚ ਵੱਧ ਚੱੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਮੁਹੰਮਦ ਅਯਾਜ਼ ਈ.ਓ. ਹਰਿਆਣਾ ਵਕਫ ਬੋਰਡ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ। ਉੱਘੇ ਉਦਯੋਗਪਤੀ ਸ਼੍ਰੀ ਮੁਹੰਮਦ ਉਵੈਸ ਐਮ.ਡੀ. ਸਟਾਰ ਇੰਮਪੈਕਟ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕੁਰਆਨ ਅੰਦਰ ਵੀ ਸਿੱਖਿਆ ਦੀ ਮਹੱਤਤਾ ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗਾ ਅਧਿਆਪਕ ਆਪਣੇ ਸ਼ਾਗਿਰਦਾਂ 'ਚ ਹਮੇਸ਼ਾਂ ਚੰਗੇ ਗੁਣ ਪੈਦਾ ਕਰਦਾ ਹੈ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਉਨ੍ਹਾਂ ਨੂੰ ਵਧੀਆਂ ਮਨੁੱਖ ਬਣਾਵੇ। ਇਕ ਚੰਗਾ ਅਧਿਆਪਕ ਬਹੁਤ ਹੀ ਨਿਮਰ ਸੁਭਾਅ ਦਾ ਹੁੰਦਾ ਹੈ। ਸ਼੍ਰੀ ਉਵੈਸ ਨੇ ਕਿਹਾ ਕਿ ਲੈਕਚਰਾਰ ਅਖਲਾਕ ਕੈਫੀ ਇੱਕ ਮਿਹਨਤੀ, ਸੂਝਵਾਨ ਤੇ ਯੋਗ ਅਧਿਆਪਕ ਹਨ ਜੋ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪੜਾਉਂਦੇ ਹਨ ਉਨ੍ਹਾਂ ਵੱਲੋਂ ਸਕੂਲ ਨੂੰ ਦਿੱਤੀਆਂ ਸੇਵਾਵਾਂ ਸ਼ਲਾਘਾ ਯੋਗ ਹਨ।ਚੌਧਰੀ ਅਬਦੁਲ ਗੱਫਾਰ ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਸਾਡੇ ਲਈ ਤਰੱਕੀ ਦੇ ਦਰਵਾਜੇ ਖੋਲਦੀ ਹੈ। ਇਸ ਨਾਲ ਮਨੁੱਖ ਦੀ ਸੋਚ 'ਚ ਬਹੁਤ ਵੱਡਾ ਪਰਿਵਰਤਨ ਆਉਂਦਾ ਹੈ। ਅਧਿਆਪਕ ਇੱਕ ਮੋਮਬੱਤੀ ਵਾਂਗ ਆਪ ਪਿਘਲ ਕੇ ਰੌਸ਼ਨੀ ਵੰਡਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਾਬ ਮੁਹੰਮਦ ਖਲੀਲ ਸਾਬਕਾ ਜ਼ਿਲਾ ਸਿੱਖਿਆ ਅਫਸਰ (ਐਲੀ) ਮਾਲੇਰਕੋਟਲਾ, ਸ.ਹਰਦੇਵ ਸਿੰਘ ਜਵੰਧਾ ਸਰਪ੍ਰਸਤ ਅਧਿਆਪਕ ਦਲ ਪੰਜਾਬ, ਸ਼ਮਸ਼ਾਦ ਅਲੀ ਸਾਬਕਾ ਮੈਂਬਰ ਐਸ.ਐਸ.ਬੋਰਡ, ਮੁੱਖ ਅਧਿਆਪਕ ਸੱਜਾਦ ਅਲੀ ਗੋਰੀਆ, ਮੁਹੰਮਦ ਨਜ਼ੀਰ ਪ੍ਰਧਾਨ ਜਮਾਤ-ਏ-ਇਸਲਾਮੀ ਹਿੰਦ ਪੰਜਾਬ, ਐਡਵੋਕੈਟ ਜਾਵੇਦ ਫਾਰੂਕੀ, ਪ੍ਰਿੰਸੀਪਲ ਅਜੈ ਸ਼ਰਮਾ, ਪ੍ਰਿੰਸੀਪਲ ਮੈਡਮ ਮਨੂੰ, ਲੈਕਚਰਾਰ ਮੁਹੰਮਦ ਮੁਸਤਫਾ ਹੈਡਮਾਸਟਰ ਮੁਹੰਮਦ ਜਾਹਿਦ ਸ਼ਫੀਕ, ਚੈਕਚਰਾਰ ਮੁਹੰਮਦ ਦਿਲਸ਼ਾਦ, ਮੁਹੰਮਦ ਅਯਾਜ਼ ਐਡਵੋਕੈਟ, ਨੈਸ਼ਨਲ ਹਿਉਮਨ ਰਾਇਟਸ (ਸੋਸ਼ਲ ਜਸਟਿਸ ਕੌਂਸਲ) ਦੇ ਸੂਬਾ ਜਨਰਲ ਸਕੱਤਰ ਐਮ ਅਨਵਾਰ ਅੰਜੂਮ, ਮਾਸਟਰ ਜਸਵਿੰਦਰ ਸਿੰਘ, ਸ.ਕੁਲਵੰਤ ਸਿੰਘ, ਮਾਸਟਰ ਮੁਹੰਮਦ ਮੁਸ਼ਤਾਕ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਪ੍ਰਸਿੱਧ ਕਵੀ ਮੁੱਕਰਮ ਸੈਫੀ ਅਤੇ ਲੈਕਚਰਾਰ ਮੁਹੰਮਦ ਇਸ਼ਤਿਆਕ ਨੇ ਸਾਂਝੇ ਤੌਰ ਤੇ ਚਲਾਈ। ਲੈਕਚਰਾਰ ਅਖਲਾਕ ਕੈਫੀ ਨੇ ਸਾਰੇ ਮਹਿਮਾਨਾਂ ਦਾ ਉਨ੍ਹਾਂ ਨੂੰ ਮਾਣ ਅਤੇ ਸਤਿਕਾਰ ਦੇਣ ਲਈ ਧੰਨਵਾਦ ਕਰਦਿਆਂ ਅਧਿਆਪਕ ਸਮੇਂ ਦੌਰਾਨ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਹਾਜਰ ਅਧਿਆਪਕਾਂ, ਮਹਿਮਾਨਾਂ, ਲੈਕਚਰਾਰਾਂ, ਮੁੱਖ ਅਧਿਆਪਕਾਂ ਅਤੇ ਹੋਰ ਸਮਾਜ ਸੇਵੀ ਤੇ ਪਤਵੰਤਿਆਂ ਨੇ ਤੋਹਫੇ ਦੇ ਕੇ ਅਖਲਾਕ ਕੈਫੀ ਨੂੰ ਸਨਮਾਨਿਤ ਕੀਤਾ। ਅੰਤ 'ਚ ਮੁਅੱਜ਼ਮ ਸੈਫੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ