Saturday, May 18, 2024

Education

ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੇ ਵਿਦਿਆਰਥੀਆਂ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

May 03, 2024 06:32 PM
ਤਰਸੇਮ ਸਿੰਘ ਕਲਿਆਣੀ

ਸੰਦੋੜ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਦੇ ਵਿਦਿਆਰਥੀਆਂ ਦਾ ਅੱਠਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ । ਜਿਸ ਵਿੱਚ ਅੱਠਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਅੰਕ ਪ੍ਰਾਪਤ ਕੀਤੇ। ਐਲੀਜਾ ਸੇਖੋ ਝੁਨੇਰ ਅਤੇ ਹਰਜੋਤਪ੍ਰੀਤ ਕੌਰ ਬਿਸ਼ਨਗੜ੍ਹ ਨੇ 94% ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅਰਸ਼ਦੀਪ ਸਿੰਘ ਫਰਵਾਲੀ ਨੇ 93% ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ। ਸੁਖਪ੍ਰੀਤ ਕੌਰ ਮੋਹਲੀ ਕਲਾਂ ਨੇ 91% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਅੱਗੇ ਅਮਨਵੀਰ ਕੌਰ ਧਲੇਰ ਕਲਾਂ, ਹਰਲੀਨ ਕੌਰ ਮਹੋਲੀ ਕਲਾਂ, ਜਸ਼ਨਪ੍ਰੀਤ ਕੌਰ ਦੁਲਮਾ ਕਲਾ, ਅਤੇ ਸ਼ਹਨਾਜ ਝੁਨੇਰ ਨੇ 90 % ਅੰਕ ਪ੍ਰਾਪਤ ਕਰਕੇ ਆਪਣਾ , ਆਪਣੇ ਸਕੂਲ, ਮਾਤਾ ਪਿਤਾ ਅਤੇ ਅਧਿਆਪਕਾ ਦਾ‌ ਨਾਂ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸ੍ਰੀ ਮਤੀ ਊਸ਼ਾ ਰਾਣੀ ਨੇ ਸਾਰੇ ਹੀ ਵਿਦਿਆਰਥੀਆਂ, ਉਨ੍ਹਾਂ ਦੇ ‌ ਮਾਤਾ ਪਿਤਾ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਸਕੂਲ ਸਟਾਫ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਜਿੱਥੇ 90% ਅਤੇ ਇਸ ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ, ਉੱਥੇ ਸਕੂਲ ਸਟਾਫ ਦੇ ਰੁਚੀ ਨਾਲ ਕੀਤੀ ਮਿਹਨਤ ਤੇ ਲਗਨ ਨਾਲ਼ ਕਰਵਾਈ ਪੜ੍ਹਾਈ ਦੀ ਤਾਈਦ ਵੀ ਕੀਤੀ ਗਈ।ਇਸ ਮੌਕੇ ਦੌਰਾਨ ਮੈਡਮ ਮਨਜੀਤ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ ,ਰਮਨਦੀਪ ਕੌਰ, ਸੰਦੀਪ ਕੌਰ, ਲਵਪ੍ਰੀਤ ਕੌਰ, ਹਰਪਿੰਦਰ ਕੌਰ, ਰਫੀਨਾ, ਰਜੀਆ ਅਤੇ ਗਗਨਦੀਪ ਕੌਰ , ਸ਼ਮਿੰਦਰ ਕੌਰ, ਜਤਿੰਦਰ ਕੌਰ, ਸੰਦੀਪ ਕੌਰ, ਸ੍ਰੀ ਅਵਤਾਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ