Friday, May 17, 2024

Malwa

ਪਟਿਆਲਾ ਨੇੜੇ ਵਿਆਹ ਕਰਵਾਉਣ ਲਈ 20 ਹਜ਼ਾਰ ਚ ਖਰੀਦੀ ਲੜਕੀ

May 02, 2024 12:15 PM
Daljinder Singh Pappi

ਪਟਿਆਲਾ : ਪਟਿਆਲਾ ਨੇੜਲੇ ਥਾਣਾ ਬਖਸ਼ੀਵਾਲਾ ਅਧੀਨ ਆਉਦੇ ਪਿੰਡ ਮੁੰਡਖੇੜਾ ਦੇ ਨੌਜਵਾਨ ਨੇ ਇੱਕ ਔਰਤ ਨੂੰ ਵਿਆਹ ਕਰਵਾਉਣ ਲਈ 20 ਹਜ਼ਾਰ ਰੁਪਏ ਦਿੱਤੇ। ਨੌਜਵਾਨ ਨੇ 20 ਹਜ਼ਾਰ ਰੁਪਏ ਦੇ ਕੇ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ।ਜਿਸ ਦੀ ਉਮਰ ਸਿਰਫ਼ 14 ਸਾਲ ਸੀ। ਦੱਸ ਦੇਈਏ ਕਿ 24 ਅਪ੍ਰੈਲ ਨੂੰ ਲੜਕੀ ਨੂੰ ਲੁਕ-ਛਿਪ ਕੇ ਲੜਕੇ ਕੋਲ ਲਿਜਾਣ ਤੋਂ ਬਾਅਦ ਦੋਸ਼ੀ ਔਰਤ ਆਪਣੇ ਪਿੰਡ ਆ ਗਈ। ਉਧਰ ਲਾਪਤਾ ਧੀ ਦੀ ਭਾਲ ਲਈ ਪੁਲਿਸ ਕੋਲ ਪਹੁੰਚੇ ਪਰਿਵਾਰ ਦੀ ਸ਼ਿਕਾਇਤ ਮਿਲਣ 'ਤੇ 6 ਦਿਨਾਂ ਦੇ ਅੰਦਰ ਪੁਲਿਸ ਨੇ ਦੋਸ਼ੀ ਲਾੜੇ, ਉਸਦੇ ਪਿਤਾ ਦੇ ਨਾਲ-ਨਾਲ ਵਿਚੋਲੇ ਅਤੇ ਉਸਦੀ ਮਾਸੀ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਚ 27 ਸਾਲਾ ਲਾੜੇ ਅੰਮ੍ਰਿਤਪਾਲ, ਲਾੜੇ ਦੇ ਪਿਤਾ ਜਗਤਾਰ ਸਿੰਘ, ਵਿਚੋਲੇ ਦੀਪਿਕਾ ਅਤੇ ਦੀਪਿਕਾ ਦੀ ਮਾਸੀ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਕੇਸ ਦੇ ਤਫਤੀਸ਼ੀ ਪੁਲਿਸ ਅਫਸਰ ਨੇ ਜਾਣਕਾਰੀ ਦੋਰਾਨ ਦਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਉਮਰ 27 ਸਾਲ ਦਾ ਹੈ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸਨੇ ਆਪਣੇ ਪਿੰਡ ਦੀ ਇੱਕ ਔਰਤ ਵੀਨਾ ਰਾਣੀ ਨੂੰ ਕਿਹਾ ਕਿ ਉਹ ਉਸਨੂੰ ਕੋਈ ਰਿਸ਼ਤਾ ਜਾਂ ਕੁੜੀ ਲੱਭ ਦੇਵੇ। ਇਸ ਸਬੰਧੀ ਜਦੋਂ ਵੀਨਾ ਰਾਣੀ ਦੀ ਭਤੀਜੀ ਦੀਪਿਕਾ ਮੁੰਡਖੇੜਾ ਨਾਲ ਗੱਲ ਕੀਤੀ ਤਾਂ ਉਹ ਪਿੰਡ ਦੀ ਰਹਿਣ ਵਾਲੀ 14 ਸਾਲਾ ਲੜਕੀ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਲੜਕੀ ਨੂੰ ਭਰੋਸੇ 'ਚ ਲੈ ਕੇ 24 ਅਪ੍ਰੈਲ ਨੂੰ ਉਸ ਨੂੰ ਆਪਣੇ ਘਰ ਬੁਲਾਇਆ, ਜਿੱਥੋਂ ਉਹ ਖੇੜੀ ਜੱਟਾਂ ਗਏ, ਜਿੱਥੇ ਉਨ੍ਹਾਂ ਨੇ ਲੜਕੀ ਦਾ ਵਿਆਹ ਅੰਮ੍ਰਿਤਪਾਲ ਸਿੰਘ ਨਾਲ ਕਰਵਾ ਦਿੱਤਾ। ਵਿਆਹ ਤੋਂ ਬਾਅਦ ਉਸ ਨੇ ਲੜਕੀ ਨੂੰ ਤਿੰਨ ਦਿਨ ਤੱਕ ਆਪਣੇ ਘਰ ਰੱਖਿਆ ਪਰ ਸਰੀਰਕ ਸਬੰਧ ਨਹੀਂ ਬਣਾਏ। ਇਸ ਦੌਰਾਨ ਜਦੋਂ ਮਾਮਲਾ 26 ਅਪਰੈਲ ਨੂੰ ਪੁਲਿਸ ਕੋਲ ਪੁੱਜਿਆ ਤਾਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਲੜਕੀ ਨੂੰ ਬਰਾਮਦ ਕਰ ਲਿਆ। ਇਸ ਮੌਕੇ ਬਖਸ਼ੀਵਾਲਾ ਥਾਣੇ ਦੇ ਐਸਐਚਓ ਅਜੇ ਪਰੌਚਾ ਨੇ ਦੱਸਿਆ ਕਿ ਮੁਲਜ਼ਮ ਦੀਪਿਕਾ ਅਤੇ ਉਸ ਦੀ ਮਾਸੀ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

Have something to say? Post your comment

 

More in Malwa

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ

ਮੋਦੀ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਬਣਿਆ : ਖੰਨਾ

ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ 15 ਊਮੀਦਵਾਰ ਚੋਣ ਮੈਦਾਨ ਵਿੱਚ 

ਪਟਿਆਲਾ 'ਚ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, 27 ਨਾਮਜ਼ਦਗੀਆਂ ਦਰੁਸਤ ਪਾਈਆਂ

ਪੰਜਾਬੀ ਯੂਨੀਵਰਸਿਟੀ ਵਿੱਚ ਮੈਡੀਟੇਸ਼ਨ ਕੈਂਪ ਹੋਇਆ ਸ਼ੁਰੂ

ਅਸੀਂ ਹੋਰਨਾਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਨਾ ਨਹੀਂ ਜਾਣਦੇ : ਸਿਮਰਨਜੀਤ ਸਿੰਘ ਮਾਨ