Sunday, May 26, 2024

Malwa

ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

April 25, 2024 03:27 PM
SehajTimes

ਫ਼ਤਹਿਗੜ੍ਹ ਸਾਹਿਬ : ਬੀਤੇ ਦਿਨੀਂ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਭਾਰਤ ਭੂਸ਼ਨ ਜੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ 32 ਬੋਰ ਦੀ ਪਿਸਤੋਲ, 07 ਜਿੰਦਾ ਕਾਰਤੂਸ (32 ਬੋਰ) ਅਤੇ ਇੱਕ ਕਾਰਤੂਸ ਦਾ ਖੋਲ ਵੀ ਬਰਾਮਦ ਕੀਤਾ ਹੈ।  ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅਪਰਾਧ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਬੀਤੀ 24 ਅਪ੍ਰੈਲ ਨੂੰ ਸਹਾਇਕ ਥਾਣੇਦਾਰ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਬੱਤੀਆਂ ਵਾਲਾ ਚੌਂਕ ਮੰਡੀ ਗੋਬਿੰਦਗੜ੍ਹ ਵਿਖੇ ਮੌਜੂਦ ਸੀ ਤਾਂ ਸੰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੁੱਕੜਮਾਜਰਾ, ਮੰਡੀ ਗੋਬਿੰਦਗੜ੍ਰ ਨੇ ਬਿਆਨ ਲਿਖਵਾਇਆ ਕਿ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ ਪੁੱਤਰ ਰਾਜਿੰਦਰ ਕੁਮਾਰ ਜੋਸ਼ੀ ਵਾਸੀ ਮਕਾਨ ਨੰ: 465 ਗਲੀ ਨੰ: 3, ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨਾਲ ਦੋਸਤੀ ਸੀ। ਭਾਰਤ ਭੂਸ਼ਨ ਜੋਸ਼ੀ ਨੇ ਕਰੀਬ 4 ਮਹੀਨੇ ਪਹਿਲਾਂ ਸੰਦੀਪ ਸਿੰਘ ਤੋਂ 20 ਹਜ਼ਾਰ ਰੁਪਏ ਉਧਾਰ ਲਏ ਸਨ। ਸੰਦੀਪ ਸਿੰਘ ਨੇ ਦੱਸਿਆ ਕਿ ਕਿ ਉਹ ਜਦੋਂ ਵੀ ਉਸ ਪਾਸੋਂ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਲੈਣ ਲਈ ਕਹਿੰਦਾ ਹੈ ਤਾਂ ਭਾਰਤ ਭੂਸ਼ਨ ਜੋਸ਼ੀ ਪੈਸੇ ਦੇਣ ਤੋਂ ਟਾਲ ਮਟੌਲ ਕਰਦਾ ਆ ਰਿਹਾ ਹੈ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਦੱਸਣ ਅਨੁਸਾਰ 24 ਅਪ੍ਰੈਲ ਨੂੰ ਸੰਦੀਪ ਸਿੰਘ ਨੇ ਜਦੋਂ ਫੋਨ ਕਰਕੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਭਾਰਤ ਭੂਸ਼ਨ ਜੋਸੀ ਨੇ ਪੈਸੇ ਦੇਣ ਲਈ ਚੌੜਾ ਬਜ਼ਾਰ ਨੇੜੇ ਬੀਕਾਨੇਰ ਸਵੀਟਸ, ਮੰਡੀ ਗੋਬਿੰਦਗੜ੍ਹ ਬੁਲਾ ਲਿਆ। ਸੰਦੀਪ ਸਿੰਘ ਆਪਣੇ ਭਰਾ ਰਮਨਦੀਪ ਸਿੰਘ ਨੂੰ ਮੋਟਰ ਸਾਇਕਲ ਤੇ ਨਾਲ ਲੈ ਕੇ ਦੱਸੀ ਹੋਈ ਜਗ੍ਹਾ ਤੇ ਪਹੁੰਚੇ ਜਿਥੇ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸੀ ਆਪਣੇ ਸਾਥੀਆਂ ਪ੍ਰਿੰਸ ਤੇ ਅਨੁਪਮ ਨਾਲ ਐਕਟਿਵਾ ਸਕੂਟਰ ਤੇ ਆਇਆ। ਜਦੋਂ ਸੰਦੀਪ ਸਿੰਘ ਨੇ ਭਾਰਤ ਭੂਸ਼ਨ ਜੋਸ਼ੀ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਹ ਆਪਣੇ ਸਾਥੀਆਂ ਨਾਲ ਸੰਦੀਪ ਸਿੰਘ ਨਾਲ ਗਾਲੀ ਗਲੌਚ ਕਰਨ ਲੱਗ ਗਏ। ਮਾਮਲਾ ਹੱਥੋ ਪਾਈ ਤੱਕ ਪਹੁੰਚਿਆ ਅਤੇ ਜਦੋਂ ਰਮਨਦੀਪ ਸਿੰਘ ਆਪਣੇ ਭਰਾ ਸੰਦੀਪ ਸਿੰਘ ਨੂੰ ਛੁਡਾਉਣ ਲੱਗਿਆ ਤਾਂ ਭਾਰਤ ਭੂਸ਼ਨ ਜੋਸ਼ੀ ਨੇ ਆਪਣੇ ਡੱਬ ਵਿੱਚੋਂ 32 ਬੋਰ ਦੇ ਪਿਸਤੋਲ ਕੱਢ ਕੇ ਸੰਦੀਪ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। ਜੋ ਕਿ ਸੰਦੀਪ ਸਿੰਘ ਨੇ ਪਹਿਨੀ ਲੋਅਰ ਦੇ ਗੋਢੇ ਕੋਲੇ ਲੰਘ ਗਈ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ, ਪ੍ਰਿੰਸ ਅਤੇ ਅਨੁਪਮ ਵਿਰੁੱਧ ਥਾਣਾ ਮੰਡੀ ਗੋਬਿੰਦਗੜ੍ਹ ਵਿਖਜੇ ਧਾਰਾ 307, 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਮੁਕੱਦਮਾ ਨੰ: 69 ਮਿਤੀ 24-04-2024 ਨੂੰ ਦਰਜ਼ ਕੀਤਾ ਗਿਆ। ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ 32 ਬੋਰ ਪਿਸਤੋਲ, ਸਮੇਤ 07 ਜਿੰਦਾ ਕਾਰਤੂਸ ਅਤੇ 01 ਖੋਲ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪ੍ਰਿੰਸ ਅਤੇ ਅਨੁਪਮ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

Have something to say? Post your comment

 

More in Malwa

ਲੋਕਾਂ ਦੇ ਹੱਕ ਮਾਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ : ਮਾਨ

 ਅਸੀਂ ਤੋੜਨ ਦੀ ਬਜਾਏ ਜੋੜਨ ਦੀ ਰਾਜਨੀਤੀ ਕਰਦੇ ਹਾਂ : ਮੀਤ ਹੇਅਰ

ਸਵੀਪ ਪ੍ਰੋਗਰਾਮ ਅਧੀਨ ਘਰ-ਘਰ ਪਹੁੰਚਾਇਆ ਜਾ ਰਿਹਾ ਵੋਟਰ ਜਾਗਰੂਕਤਾ ਸੁਨੇਹਾ

ਮੁੱਖ ਖੇਤੀਬਾੜੀ ਅਫ਼ਸਰ ਨੇ ਜ਼ਿਲ੍ਹੇ ’ਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ

ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਉਣ ਵਾਸਤੇ ਸਥਾਪਤ ਕੀਤੇ ਫੈਸਲੀਟੇਸ਼ਨ ਸੈਂਟਰ

ਸਿਮਰਨਜੀਤ ਮਾਨ ਦੀ ਪਤਨੀ ਨੇ ਪਤੀ ਲਈ ਮੰਗੀਆਂ ਵੋਟਾਂ

ਸਵੈ ਰੋਜਗਾਰ ਮਹਿਲਾਵਾਂ ਸੰਗਠਨ "ਸੇਵਾ ਪੰਜਾਬ " ਨੇ ਜ਼ਿਲ੍ਹੇ 'ਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਅੱਗੇ ਆਇਆ

ਕਿਸਾਨਾਂ ਨੇ ਪੀਐਮ ਮੋਦੀ ਦੇ ਵਿਰੋਧ ਲਈ ਕਮਰ ਕਸੀ

ਪਾਣੀ ਲੀਕੇਜ ਦੇ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਭੇਜੀ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ