Saturday, May 04, 2024

Malwa

ਡਾ. ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਪੋਸੂ ਨੇ ਗੈਰ-ਰਾਜਨੀਤਿਕ ਤੌਰ ’ਤੇ ਮਨਾਇਆ

April 23, 2024 05:05 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਪਾਵਰ ਆਫ਼ ਸੋਸ਼ਲ ਯੁਨਿਟੀ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ  ਹਰਬੰਸ ਸਿੰਘ ਦੌਦ ਦੀ ਪ੍ਰਧਾਨਗੀ ਹੇਠ ਡਾ. ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਗੈਰ-ਰਾਜਨੀਤਿਕ ਤੌਰ ’ਤੇ ਪਿੰਡ ਬੀੜ ਅਹਿਮਦਾਬਾਦ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਫ਼ਕੀਰ ਚੰਦ ਜੱਸਲ ਪਾਵਰ ਆਫ਼ ਸੋਸ਼ਲ ਯੁਨਿਟੀ ਪੰਜਾਬ ਪ੍ਰਧਾਨ ਅਤੇ ਸਮੁੱਚੀ ਟੀਮ ਸਨ। ਇਸ ਮੌਕੇ ਬਹੁਤ ਸਾਰੇ ਬੁਲਾਰਿਆਂ ਨੇ ਡਾਕਟਰ ਸਾਹਿਬ ਦੁਆਰਾ ਕੀਤੇ ਸਮਾਜਿਕ ਤੇ ਰਾਜਨੀਤਿਕ ਕੰਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੋਮ ਸਹੋਤਾ ਪ੍ਰਧਾਨ ਪਟਿਆਲਾ, ਹਰਿੰਦਰ ਸਿੰਘ ਚੋਪੜਾ ਬਠਿੰਡਾ, ਦਰਸ਼ਨ ਸਿੰਘ ਦਰਦੀ ਮਾਲੇਰਕੋਟਲਾ, ਮਹਿੰਦਰ ਸਿੰਘ ਪਰੁਥੀ ਐਮ.ਸੀ., ਸਤਨਾਮ ਸਿੰਘ ਜਮਾਲਪੁਰਾ, ਜਸਵੰਤ ਸਿੰਘ ਬਨਭੌਰੀ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਗੁਰਦੇਵ ਸਿੰਘ ਡੀ.ਈ.ਓ., ਰਵੀ ਮੰਡੀਆਂ, ਕੇਹਰ ਸਿੰਘ ਮੋਰਾਂਵਾਲੀ, ਆਤਮਾ ਸਿੰਘ ਰੋਹੀੜਾ, ਭੁਪਿੰਦਰ ਸਿੰਘ ਮਾਲੇਰਕੋਟਲਾ, ਮੁਖਤਿਆਰ ਸਿੰਘ ਨੱਥੋਹੇੜੀ ਆਦਿ ਨੇ ਸੰਬੋਧਨ ਕੀਤਾ।  ਫ਼ਕੀਰ ਚੰਦ ਜੱਸਲ ਨੇ ਪੋਸੂ ਬਾਰੇ ਅਤੇ ਗ਼ਰੀਬ ਲੋਕਾ ਦੇ ਹੱਕਾਂ ਬਾਰੇ ਇੱਕ ਜੁੱਟ ਹੋਣ ਦੀ ਗੱਲ ਕੀਤੀ। ਭੀਮ ਰਾਓ ਅੰਬੇਦਕਰ ਜੀ ਦੁਆਰਾ ਗ਼ਰੀਬ ਲੋਕਾਂ ਦੇ ਹੱਕਾਂ ਲਈ ਪਾਏ ਯੋਗਦਾਨ ਦੀ ਖੁੱਲ੍ਹ ਕੇ ਗੱਲ ਕੀਤੀ। ਅਖ਼ੀਰ ਵਿੱਚ ਹਰਬੰਸ ਸਿੰਘ ਦੌਦ ਵੱਲੋਂ ਸਮਾਗਮ ਵਿੱਚ ਪਹੁੰਚੀ ਸਮੁੱਚੀ ਸਾਧ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਆਤਮਾ ਸਿੰਘ ਰੋਹੀੜਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਚੇਤਨ ਸਿੰਘ ਬਨਭੌਰੀ, ਲੱਖਾ ਸਿੰਘ ਬਨਭੌਰੀ, ਮੇਜਰ ਸਿੰਘ ਸਾਬਕਾ ਸਰਪੰਚ ਸਰਵਰਪੁਰ, ਭਰਪੂਰ ਸਿੰਘ ਮੰਨਵੀ, ਕਰਮਜੀਤ ਸਿੰਘ, ਮਲਕੀਤ ਸਿੰਘ ਮੰਡਿਆਲਾ, ਸਰਪੰਚ ਚਰਨਜੀਤ ਸਿੰਘ ਸਰਵਰਪੁਰ, ਪਰਮਿੰਦਰ ਸਿੰਘ, ਮਹਿੰਦਰ ਸਿੰਘ ਰਾਏਪੁਰ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਬੀੜ ਅਹਿਮਦਾਬਾਦ, ਜੋਰਾ ਸਿੰਘ ਬੁੰਗਾ, ਕੁਲਵੰਤ ਸਿੰਘ ਬੁੰਗਾ, ਦੇਵੀ ਦਿਆਲ ਮਾਲੇਰਕੋਟਲਾ, ਪੁਸ਼ਪਿੰਦਰ ਸਿੰਘ ਮਾਣਕਮਾਜਰਾ, ਜਗਦੇਵ ਸਿੰਘ ਜੋਗੀਮਾਜਰਾ, ਸਰਬਜੀਤ ਸਿੰਘ, ਮਨਪ੍ਰੀਤ ਸਿੰਘ, ਬਚਿੱਤਰ ਸਿੰਘ ,ਰਾਜ ਸਿੰਘ ਗੁਆਰਾ, ਰਮਿੰਦਰ ਸਿੰਘ ਮਾਹਮਦਪੁਰ, ਜਸਵਿੰਦਰ ਸਿੰਘ ਲਸੋਈ, ਲਾਭ ਸਿੰਘ ਮਾਲੇਰਕੋਟਲਾ, ਮਲਕੀਤ ਸਿੰਘ ਖ਼ਾਲਸਾ ਸਰਵਰਪੁਰ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਜੋਰਾ ਸਿੰਘ , ਬਹਾਦਰ ਸਿੰਘ ਕਿਲਾ, ਮਨਜੀਤ ਸਿੰਘ , ਗੁਰਮੇਲ ਸਿੰਘ ਪ੍ਰਿੰਸੀਪਲ, ਬਲਜੀਤ ਕੌਰ, ਗੁਰਮੀਤ ਕੌਰ, ਬਲਵੀਰ ਕੌਰ, ਕੁਲਵਿੰਦਰ ਕੌਰ ਅਤੇ ਪਰਮਜੀਤ ਸਿੰਘ ਸੰਗਾਲਾ, ਸਰਬਜੀਤ ਸਿੰਘ ਰਟੋਲਾਂ ਹਾਜ਼ਰ ਸਨ।

 

Have something to say? Post your comment

 

More in Malwa

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ