Wednesday, September 17, 2025

Malwa

1 ਮਈ ਨੂੰ ਟਰੇਡ ਯੂਨੀਅਨ ਦਫਤਰ ਮਾਲੇਰਕੋਟਲਾ ਵਿਖੇ ਮਜਦੂਰ ਦਿਵਸ ਮਨਾਉਣ ਦਾ ਫੈਂਸਲਾ

April 22, 2024 07:51 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਅੱਜ ਟਰੇਡ ਯੂਨੀਅਨ ਕੌਂਸ਼ਲ ਮਾਲੇਰਕੋਟਲਾ ਦੀ ਮੀਟਿੰਗ ਯੂਨੀਅਨ ਦਫਤਰ ਵਿਖੇ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਭਰਪੂਰ ਸਿੰਘ ਬੁਲਾਪੁਰ ਨੇ ਦੱਸਿਆ ਕਿ ਮੀਟਿੰਗ ਵਿੱਚ ਮਜਦੂਰਾਂ,ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਂਸ਼ਲਾ ਕੀਤਾ ਕਿ 1 ਮਈ ਨੂੰ ਮਜਦੂਰ ਦਿਵਸ ਕਮਲ ਸਿਨੇਮਾਂ ਰੋਡ ਟਰੇਡ ਯੂਨੀਅਨ ਦਫਤਰ ਮਾਲੇਰਕੋਟਲਾ ਵਿਖੇ ਮਨਾਉਣ ਦਾ ਫੈਂਸ਼ਲਾ ਕੀਤਾ ਮੀਟਿੰਗ ਵਿੱਚ ਵਿਛੜੇ ਆਗੂਆਂ ਰਣਜੀਤ ਸਿੰਘ ਬਿੰਝੋਕੀ, ਰਣਜੀਤ ਸਿੰਘ ਕਲਿਆਣ, ਅਬਦੁਲ ਵਹੀਦ, ਪ੍ਰਕਾਸ ਸਿੰਘ ਮਾਹੋਰਾਣਾ ਅਤੇ ਕਾਮਰੇਡ ਹਰਿੰਦਰ ਸਿੰਘ ਸਾਹੀ ਮਾਹੋਰਾਣਾ ਸਮੇਹ ਹੋਰਾਂ ਵਿਛੜੇ ਆਗੂਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਭਰਪੂਰ ਸਿੰਘ ਬੂਲਾਪੁਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤੀਆਂ ਦੀਆਂ ਜਥੇਬੰਦੀਆਂ ਵੱਲੋਂ ਕੁਰਬਾਨੀਆਂ ਦੇ ਕੇ ਬਣਵਾਏ ਮਜਦੂਰ ਪੱਖੀ 29 ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਬਦਲ ਦਿੱਤਾ ਗਿਆ ਹੈ,ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ,ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵੀ ਮੋਦੀ ਦੇ ਪੈਰ ਚ ਪੈਰ ਧਰਦਿਆਂ 12 ਘੰਟੇ ਦਾ ਨੌਟੀਫਿਕੇਸ਼ਨ ਕਰ ਦਿੱਤਾ ਸੀ,ਪੰਜਾਬ ਸਰਕਾਰ ਵੱਲੋਂ 12 ਸਾਲ ਤੋਂ ਕਿਰਤੀਆਂ ਦੀਆਂ ਉਜ਼ਰਤਾਂ ਵਿੱਚ ਨਾ ਹੀ ਵਾਧਾ ਕੀਤਾ ਗਿਆ ਹੈ ਅਤੇ ਹੀ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ ਜਦੋਂ ਕਿ 5 ਸਾਲ ਬਾਅਦ ਕਿਰਤੀਆਂ ਦੀਆਂ ਉਜਰਤਾਂ ਸੋਧਣ ਲਈ ਤਨਖਾਹ ਕਮਿਸ਼ਨ ਦਾ ਗਠਨ ਕਰਨਾ ਲਾਜਮੀਂ ਹੁੰਦਾ ਹੈ ।ਰਣਜੀਤ ਸਿੰਘ ਰਾਣਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰਜ਼ ਤੇ ਮੁਲਾਜ਼ਮਾਂ-ਮਜਦੂਰਾਂ ਅਤੇ ਪੈਨਸ਼ਨਰਾਂ ਦੀਆਂ ਦੀਆਂ ਹੱਕੀ ਮੰਗਾਂ ਨੂੰ ਦੋ ਸਾਲ ਤੋਂ ਅਣਗੌਲਿਆਂ ਕਰਦੀ ਆ ਰਹੀ ਹੈ, ਜਿਵੇਂ ਪੁਰਾਣੀ ਪੈਨਸ਼ਨ ਬਹਾਲ ਕਰਨਾ,12% ਡੀਏ ਦੀਆਂ ਕਿਸਤਾਂ ਅਤੇ ਸਾਢੇ 5 ਸਾਲਾਂ ਦਾ ਤਨਖਾਹ/ਪੈਨਸ਼ਨ ਰਵੀਜ਼ਨ ਅਤੇ ਡੀਏ ਦਾ ਬਕਾਇਆ ਦੇਣਾ, ਹਰ ਤਰਾਂ ਦੇ ਕੱਚੇ, ਠੇਕਾ ਅਤੇ ਆਊਟ ਸੋਰਸ਼ ਮੁਲਾਜਮਾਂ ਨੂੰ ਪੱਕਾ ਕਰਨਾ,200/ਰੁਪੈ ਜੰਜੀਆ ਟੈਕਸ਼ ਬੰਦ ਕਰਨਾ, 15-01-2015 ਅਤੇ 17 ਜੁਲਾਈ 2020 ਦੇ ਮੁਲਾਜਮ ਵਿਰੋਧੀ ਪੱਤਰ ਵਾਪਸ ਕਰਨਾ,ਬਰਾਬਰ ਕੰਮ ਬਰਾਬਰ ਉਜ਼ਰਤ ਦਾ ਕਾਨੂੰਨ ਲਾਗੂ ਕਰਨਾ ਆਦਿ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਸਮੂਹ ਜਥੇਬੰਦੀਆਂ ਆਪੋ ਅਪਣੇ ਝੰਡੇ ਲਹਿਰਾ ਕੇ ਟਰੇਡ ਯੂਨੀਅਨ ਦਫਤਰ ਸਵੇਰੇ 10 ਵਜੇ ਪੁੱਜਣਗੀਆਂ ਇਸ ਮੌਕੇ ਝੰਡਾ ਲਹਿਰਾ ਕੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਰੈਲੀ ਕਰਨ ਉਪਰੰਤ ਬਜਾਰਾਂ ਵਿੱਚ ਝੰਡਾ ਮਾਰਚ ਵੀ ਕੀਤਾ ਜਾਵੇਗਾ। ਇਸ ਮੌਕੇ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਡਵੀਜਨ ਮਾਲੇਰਕੋਟਲਾ ਦੇ ਪ੍ਰਧਾਨ ਨਰਿੰਦਰ ਕੁਮਾਰ, ਜਗਦੇਵ ਸਿੰਘ, ਬਲਵੀਰ ਸਿੰਘ ਮਤੋਈ, ਖੇਤ ਮਜਦੂਰ ਸਭਾ ਦੇ ਜਿਲਾ ਜਨਰਲ ਸਕੱਤਰ ਕਾਮਰੇਡ ਸੁਰਿੰਦਰ ਭੈਣੀ, ਅਕਬਰ ਖਾਂ ਨੱਥੂਮਾਜਰਾਂ, ਪੰਜਾਬ ਇਸਤਰੀ ਸਭਾ ਦੀ ਆਗੂ ਸਰਬਜੀਤ ਕੌਰ ਸੱਦੋਪੁਰ, ਨੇਤਰ ਸਿੰਘ ਮਾਨਵੀ, ਹਾਕਮ ਸਿੰਘ (ਸਿਵਲ ਹਸਪਤਾਲ) ਅਤੇ ਤਰਨਜੀਤ ਸਿੰਘ ਵੀ ਹਾਜਰ ਸਨ। 
 
 

Have something to say? Post your comment

 

More in Malwa

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ