Saturday, May 04, 2024

Majha

ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਯੂਨੀਅਨ ਦੀ ਹੋਈ ਵਿਸ਼ੇਸ਼ ਮੀਟਿੰਗ

April 21, 2024 06:22 PM
Manpreet Singh khalra

ਭਿੱਖੀਵਿੰਡ :  ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਵੱਲੋਂ ਕੱਲ ਖਾਲੜਾ ਰੋਡ ,ਅਰੋਮਾ ਪੈਲਸ, ਭਿੱਖੀਵਿੰਡ ਵਿਖੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਆਜ਼ਾਦ ਪ੍ਰੈੱਸ ਕਲੱਬ ਯੂਨੀਅਨ ਵੱਲੋਂ ਅਗਾਂਹ ਆਉਣ ਵਾਲੇ ਸਮੇਂ ਮੁਤਾਬਿਕ ਯੂਨੀਅਨ ਵਿੱਚ ਸ਼ਾਮਿਲ ਕਿਸੇ ਵੀ ਲੋੜਵੰਦ ਪੱਤਰਕਾਰ ਵੀਰ ਦੀ ਆਰਥਿਕ ਤੌਰ ਤੇ ਮੱਦਦ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਯੂਨੀਅਨ ਫੰਡ ਇਕੱਤਰ ਕਰਕੇ "ਮੇਰੀ ਯੂਨੀਅਨ ਮੇਰੀ ਤਾਕਤ " ਇੱਕ ਨਵੀਂ ਸੋਚ ਦਾ ਸਬੂਤ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੈਸ ਕਲੱਬ ਵੱਲੋਂ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਪੱਤਰਕਾਰ ਭਾਈਚਾਰੇ ਨੂੰ ਨਵੇਂ ਸਰਕਾਰੀ ਪੀਲੇ ਕਾਰਡ ਜਾਰੀ ਕਰਨ ਅਤੇ ਬਣਦੀਆਂ ਸਹੂਲਤਾਂ ਦੇਣ ਸਬੰਧੀ ਤਜਵੀਜ਼ ਕੀਤੀ ਗਈ ਤਾਂ ਜ਼ੋ ਇਸ ਕਿੱਤੇ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਸਰਕਾਰ ਦੁਆਰਾ ਸਥਾਪਿਤ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਸਕਣ। ਇਸ ਮੌਕੇ ਤੇ ਨਵੇਂ ਪੱਤਰਕਾਰ ਵੀਰ ਸ਼ਾਮਿਲ ਹੋਣ ਵਾਲਿਆਂ ਨੂੰ ਸਾਰੀ ਯੂਨੀਅਨ ਵੱਲੋਂ ਜੀ ਆਇਆਂ ਆਖਿਆ ਗਿਆ। ਇਸ ਮੀਟਿੰਗ ਵਿੱਚ ਕੀਤੀ ਗਈ ਪੱਤਰਕਾਰ ਭਾਈਚਾਰੇ ਦੀ ਨਵੀਂ ਚੋਣ ਵਿੱਚ ਭਿੱਖੀਵਿੰਡ ਤੋਂ ਸਰਕਲ (ਬਲਾਕ ਪ੍ਰਧਾਨ) ਸੁਰਜੀਤ ਕੁਮਾਰ ਬੌਬੀ, ਭਿੱਖੀਵਿੰਡ ਸਰਕਲ ਤੋਂ ਅਮਰਗੌਰ ਸਿੰਘ (ਸਕੱਤਰ) ਭਿੱਖੀਵਿੰਡ ਸਰਕਲ ਤੋਂ( ਸੀਨੀਅਰ ਮੀਤ ਪ੍ਰਧਾਨ) ਸੰਦੀਪ ਉੱਪਲ,ਭਿੱਖੀਵਿੰਡ ਸਰਕਲ ਤੋਂ ਵਿੱਕੀ ਮਹਿਤਾ,ਦਿਆਲਪੁਰ (ਸਰਕਲ ਸੀਨੀਅਰ ਮੀਤ ਪ੍ਰਧਾਨ) ਬਲਵੀਰ ਸਿੰਘ ਖਾਲਸਾ,ਖਾਲੜਾ ਤੋਂ (ਸਰਕਲ ਪ੍ਰਧਾਨ )ਜਗਤਾਰ ਸਿੰਘ, ਖਾਲੜਾ ਤੋਂ (ਜਨਰਲ ਸਕੱਤਰ) ਸੁਰਿੰਦਰ ਕੁਮਾਰ ਨੀਟੂ,ਸਰਕਲ ਖਾਲੜਾ ਤੋਂ( ਮੀਤ ਪ੍ਰਧਾਨ) ਦਾਰਾ ਸਿੰਘ ਡੱਲ, ਜ਼ਿਲ੍ਹਾ ਤਰਨਤਾਰਨ ਤੋਂ (ਮੀਤ ਪ੍ਰਧਾਨ) ਗੁਰਪ੍ਰੀਤ ਸਿੰਘ ਗੋਲਾ ਆਦਿ ਹਨ । ਇਸ ਮੌਕੇ ਤੇ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਵੱਲੋ ਪ੍ਰੈੱਸ ਕਾਰਡ ਜਾਰੀ ਕੀਤੇ ਗਏ। ਅਖੀਰ ਵਿੱਚ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈੱਸ ਕਲੱਬ ਭਿੱਖੀਵਿੰਡ ਯੂਨੀਅਨ ਦੇ ਸਾਰੇ ਆਹੁਦੇਦਾਰਾਂ ਅਤੇ ਮੈਂਬਰਾਂ ਪੱਤਰਕਾਰ ਭਾਈਚਾਰੇ ਵੱਲੋ ਗਰੀਬ ਅਤੇ ਲੋੜਵੰਦ ਪੱਛੜੇ ਵਰਗ ਦੇ ਲੋਕਾਂ ਦੀ ਆਵਾਜ਼ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੰਚਾਉਣ ਲਈ ਏਕਤਾ ਦੀ ਆਵਾਜ਼ ਵਿੱਚ ਨਾਅਰਾ ਬੁਲੰਦ ਕਰਕੇ ਇਸ ਮੀਟਿੰਗ ਦੀ ਸਮਾਪਤੀ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਸ਼ਾਮਲ ਪੱਤਰਕਾਰ ਭਾਈਚਾਰੇ ਵਿੱਚ ਸਵਿੰਦਰ ਸਿੰਘ ਬਲੇਰ,ਚਾਨਣ ਸਿੰਘ ਮਾੜੀਮੇਘਾ, ਜਗਦੇਵ ਸਿੰਘ ਸਮਰਾ, ਸਰਬਜੀਤ ਸਿੰਘ ਛੀਨਾ, ਸੁਰਜੀਤ ਕੁਮਾਰ ਬੌਬੀ, ਜਗਜੀਤ ਸਿੰਘ ਡੱਲ,ਬਲਵੀਰ ਸਿੰਘ ਖਾਲਸਾ, ਜਗਤਾਰ ਸਿੰਘ ਖਾਲੜਾ, ਸੁਰਿੰਦਰ ਕੁਮਾਰ ਨੀਟੂ, ਸੰਦੀਪ ਕੁਮਾਰ ਉੱਪਲ, ਵਿੱਕੀ ਮਹਿਤਾ,ਅਮਰਗੌਰ ਸਿੰਘ ਭਗਵਾਨਪੁਰ,ਗੁਰਪ੍ਰੀਤ ਸਿੰਘ ਸੈਂਡੀ, ਦਾਰਾ ਸਿੰਘ ਡੱਲ, ਗੁਰਪ੍ਰੀਤ ਸਿੰਘ ਗੋਲਾ, ਹੈਪੀ ਦਿੱਲੀ,ਹੈਪੀ ਸਭਰਾ,ਗੁਰਬੀਰ ਸਿੰਘ ਗੰਡੀਵਿੰਡ, ਮਨਜੀਤ ਸਿੰਘ ਝਬਾਲ, ਜਸਬੀਰ ਸਿੰਘ ਦੁੱਬਲੀ,ਰਾਜੇਸ਼ ਸ਼ਰਮਾ ਖਾਲੜਾ,ਅਮਨ ਸ਼ਰਮਾ ਖਾਲੜਾ,ਨਰਿੰਦਰ ਸਿੰਘ ਝਬਾਲ,ਮਨਜੀਤ ਸਿੰਘ ਪੱਟੀ,ਰਣਜੀਤ ਕੁਮਾਰ ਬੱਬੂ ਭਿੱਖੀਵਿੰਡ,ਸੁਖਬੀਰ ਸਿੰਘ ਦਿਆਲਪੁਰ, ਸਰਬਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ

Have something to say? Post your comment

 

More in Majha

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲ

ਸੱਤ ਰੋਜ਼ਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼

ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸ

BJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ

ਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸਿਖਲਾਈ ਕੈਂਪ : ਗੁਰਦੁਆਰਾ ਪ੍ਰਬੰਧਕ ਕਮੇਟੀ

ਟਰਾਂਸਫਾਰਮਰ ਤੋ ਚੰਗਿਆੜੀ ਡਿੱਗਣ ਕਾਰਨ ਕਣਕ ਸੜਕੇ ਹੋਈ ਸੁਆਹ