Monday, May 06, 2024

Majha

ਖਾਲੜਾ ਪੁਲਿਸ ਨੂੰ ਵੱਡੀ ਸਫਲਤਾ 3 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ

April 24, 2024 09:07 PM
Manpreet Singh khalra

ਪੰਜਾਬ ਸਰਕਾਰ ਵੱਲੋ ਨਸ਼ਿਆ ਵਿਰੁੱਧ ਵਿੰਡੀ ਗਈ ਮੁਹਿੰਮ ਅਤੇ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਅਤੇ ਮਾਨਯੋਗ ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਤਰਨ ਤਾਰਨ ਜੀ ਵੱਲੋ ਮਾੜੇ ਅਨਸਰਾ ਅਤੇ ਨਸ਼ੇ ਦੇ 8 ਸੌਦਾਗਰਾ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ, ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ (ਐਸ.ਪੀ-ਡੀ ਸਾਹਿਬ) ਤਰਨ ਤਾਰਨ ਅਤੇ ਸ੍ਰੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਕੱਲ ਇੰਸਪੈਕਟਰ ਵਿਨੋਦ ਕੁਮਾਰ ਸ਼ਰਮਾ ਮੁੱਖ ਅਫਸਰ ਥਾਣਾ ਖਾਲੜਾ ਸਮੇਤ ਸਾਥੀ ਕ੍ਰਮਚਾਰੀਆਂ ਪਿੰਡ ਡਲੀਰੀ ਮੋਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਡੱਲ ਵਿਖੇ ਡਰੋਨ ਐਕਟੀਵਿਟੀਆ ਹੋ ਰਹੀਆ ਹਨ ਅਤੇ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਕੁਲਦੀਪ ਸਿੰਘ ਵਾਸੀਆਨ ਡੱਲ ਜੋ ਪਾਕਿਸਤਾਨ ਦੇ ਸਮੱਗਲਰਾਂ ਨਾਲ ਨਾਲ ਸੰਪਰਕ ਕਰਕੇ ਲਗਾਤਾਰ ਡਰੋਨ ਰਾਹੀ ਪਾਕਿਸਤਾਨ ਤੋ ਹੈਰੋਇਨ ਮੰਗਵਾ ਰਹੇ ਹਨ ਜੋ ਪੁਲਿਸ ਪਾਰਟੀ ਡੱਲ ਤੋਂ ਪੱਕੀ ਸੜਕ ਪਿੰਡ ਮਾੜੀ ਕੰਬੋਕੇ ਨੂੰ ਜਾ ਰਹੇ ਸੀ ਸਾਹਮਣੇ ਤੋ ਤਿੰਨ ਮੋਨੇ ਨੋਜੁਆਨ ਪੈਦਲ ਆਉਦੇ ਦਿਖਾਈ ਦਿੱਤੇ ਜਿੰਨਾ ਵਿੱਚੋ ਦੋ ਨੋਜੁਆਨ ਡਰੋਨ ਨੇ ਡਰੋਨ ਫੜਿਆ ਸੀ ਇੱਕ ਨੇ ਪੀਲੇ ਰੰਗ ਦਾ ਪੈਕੇਟ ਫੜਿਆ ਸੀ 02 ਨੋਜੁਆਨ ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਉਕਤ ਡਰੋਨ ਸੁੱਟ ਕੇ ਹਨੇਰੇ ਦਾ ਫਾਇਦਾ ਲੈਦੇ ਹੋਏ ਭੱਜ ਗਏ ਅਤੇ ਤੀਸਰਾ ਨੋਜੁਆਨ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਨੂੰ ਮੋਕਾ ਪਰ ਕਾਬੂ ਕਰਕੇ ਉਸ ਪਾਸੋ 03 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਬ੍ਰਾਮਦ ਕੀਤਾ ਗਿਆ ਹੈ। ਮੁਢਲੀ ਪੁਛਗਿਛ ਤੋਂ ਪਤਾ ਲੱਗਾ ਕਿ ਇਹ ਡਰੋਨ ਇੰਨਾ ਦੋਸੀਆ ਵੱਲੋ ਕਲਸੀਆ ਪਿੰਡ ਦੇ ਨਜਦੀਕ 71 ਬਟਾਲੀਅਨ ਦੇ ਏਰੀਆ ਵਿੱਚ ਮੰਗਵਾਇਆ ਹੈ। ਜਿਸ ਸਬੰਧੀ ਮੁਕੱਦਮਾ ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਗਿਆ।

Have something to say? Post your comment

 

More in Majha

ਸਪੋਰਟਸ ਵਿੰਗ ਦਾ ਸਟੇਟ ਜੁਆਇੰਟ ਸੈਕਟਰੀ ਦਾ ਅਹੁਦਾ ਮਿਲਣ ਤੇ ਜੋਬਨਦੀਪ ਸਿੰਘ ਧੁੰਨ ਨੇ ਕੀਤਾ ਹਾਈਕਮਾਂਡ ਦਾ ਧੰਨਵਾਦ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲ

ਸੱਤ ਰੋਜ਼ਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼

ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ

ਪਰਉਪਕਾਰ ਦਾ ਜੀਵੰਤ ਰੂਪ ਦਿਖਾਉਂਦਾ ਹੈ : ਮਾਨਵ ਏਕਤਾ ਦਿਵਸ

BJP ਦੀ ਸਤਨਾਮ ਸਿੰਘ ਖਾਲੜਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਦਸਤਾਰ ਦੁਮਾਲਾ ਸਿਖਲਾਈ ਕੈਂਪ : ਗੁਰਦੁਆਰਾ ਪ੍ਰਬੰਧਕ ਕਮੇਟੀ

ਟਰਾਂਸਫਾਰਮਰ ਤੋ ਚੰਗਿਆੜੀ ਡਿੱਗਣ ਕਾਰਨ ਕਣਕ ਸੜਕੇ ਹੋਈ ਸੁਆਹ