Friday, January 30, 2026
BREAKING NEWS
ਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂ

Malwa

ਸ਼ਿਵ ਕੁਟੀ ਮੰਦਰ ਸੁਨਾਮ ਵਿਖੇ ਰਾਮ ਨੌਮੀ ਦਾ ਤਿਉਹਾਰ ਮਨਾਇਆ 

April 18, 2024 12:25 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਸ਼ਿਵ ਕੁਟੀ ਮੰਦਰ ਸੁਨਾਮ ਵਿਖੇ ਮੰਦਿਰ ਦੇ ਪ੍ਰਧਾਨ ਯੋਗੇਸ਼ ਜੋਸ਼ੀ ਵੱਲੋਂ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਅਤੇ ਸਭਾ ਦੇ ਸਮੂਹ ਮੈਂਬਰਾਂ ਦੀ ਰਹਿਨੁਮਾਈ ਹੇਠ  ਸ਼੍ਰੀ ਰਾਮਾਇਣ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਮਹਿਲਾ ਸੰਕੀਰਤਨ ਮੰਡਲੀ ਸ਼ਿਵ ਕੁਟੀ ਮੰਦਿਰ ਸੁਨਾਮ ਵੱਲੋਂ ਕੀਰਤਨ ਕਰਕੇ ਸ੍ਰੀ ਰਾਮ ਲਲਾ ਜੀ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਵਿਦਿਆ ਦੇ ਖੇਤਰ ਵਿੱਚ ਪੰਜਵੀਂ ਜਮਾਤ ਵਿੱਚੋਂ ਦ੍ਰਿਸ਼ਟੀ ਅਤੇ ਤੁਸ਼ਾਰ ਸ਼ਰਮਾ ਨੇ ਵਧੀਆ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਉਨਾਂ ਨੂੰ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸ਼ਿਵ ਕੁਟੀ ਮੰਦਿਰ ਦੇ ਪ੍ਰਧਾਨ ਯੋਗੇਸ਼ ਜੋਸ਼ੀ ਮਹਿਲਾ ਸੰਕੀਰਤਨ ਮੰਡਲੀ ਦੇ ਪ੍ਰਧਾਨ ਸੁਰਿੰਦਰ ਜੋਸ਼ੀ ਅਤੇ ਨਰਿੰਦਰ ਪਾਲ ਸ਼ਰਮਾ ਜਿਨ੍ਹਾਂ ਨੇ ਧੀਆਂ ਪ੍ਰਤੀ ਬਹੁਤ ਸੋਹਣਾ ਇੱਕ ਗੀਤ ਰਿਲੀਜ਼ ਕੀਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੀਨੀਅਰ ਸਿਟੀਜਨ ਅਤੇ ਬ੍ਰਾਹਮਣ ਸਭਾ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਹਾਜਰੀ ਲਵਾਈ ਅਤੇ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਰਾਮੇਸ਼ਵਰ ਮੰਦਰ ਇੰਦਰਾ ਬਸਤੀ ਸੁਨਾਮ ਵਿਖੇ ਵੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵੱਲੋਂ ਹਾਜ਼ਰੀ ਲਗਵਾਈ ਗਈ ਸ੍ਰੀ ਰੁਪਿੰਦਰ ਭਾਰਦਵਾਜ ਜੀ ਵੱਲੋਂ ਰਮੇਸ਼ਵਰ ਮੰਦਰ ਜੀ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਅਤੇ ਉਹਨਾਂ ਦੀ ਸੰਸਥਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ  ਦੱਸਿਆ ਕਿ ਵਿਦਿਆ ਦੇ ਖੇਤਰ ਵਿੱਚ ਜਾਂ ਖੇਡਾਂ ਦੇ ਖੇਤਰ ਵਿੱਚ ਨਾਮ ਰੌਸ਼ਨ ਕਰਨ ਵਾਲੇ ਬੱਚਿਆਂ ਲਈ ਉਹ ਹਮੇਸ਼ਾ ਹੀ ਉਹਨਾਂ ਦਾ ਸਨਮਾਨ ਕਰਨ ਲਈ ਵਚਨ ਵੱਧ ਰਹਿਣਗੇ ਇਸ ਮੌਕੇ ਗੋਪਾਲ ਸ਼ਰਮਾ , ਨਰਿੰਦਰ ਪਾਲ ਸ਼ਰਮਾ, ਭੂਸ਼ਣ ਸ਼ਰਮਾ, ਡਾਕਟਰ ਸੋਮਨਾਥ ਸ਼ਰਮਾ, ਪ੍ਰਮੋਦ ਅਵਸਥੀ , ਠੇਕੇਦਾਰ ਨਰਿੰਦਰ ਸਿੰਘ ਕਣਕਵਾਲ , ਹਰਿੰਦਰ ਜੋਸ਼ੀ, ਭਾਰਤ ਹਰੀ ਸ਼ਰਮਾ, ਪੰਡਿਤ ਕ੍ਰਿਸ਼ਨ ਸ਼ਰਮਾ, ਸ਼ਾਮ ਲਾਲ ਭਾਟੀਆ, ਹਰਦੀਪ ਸ਼ਰਮਾ, ਜਗਮੋਹਨ ਸ਼ਰਮਾ ,ਰਜੇਸ਼ ਕੁਮਾਰ,  ਬੀਰਬਲ ਪਤੰਜਲੀ , ਰਾਜ ਕੁਮਾਰ ,ਦਿਨੇਸ਼, ਲਲਿਤ ਸ਼ਰਮਾ, ਖੁਸ਼ਵੀਰ ਖੂੰਡੇ ਵਾਲਾ, ਨਰੇਸ ਸਰਮਾ,ਮਾਸਟਰ ਨਰੇਸ਼ ਸ਼ਰਮਾ, ਸੀਨੀਅਰ ਸਿਟੀਜਨ ਦੇ ਗੁਰਦਿਆਲ ਸਿੰਘ, ਰਾਜਕੁਮਾਰ ਖਜਾਨਚੀ, ਭਰਤ ਭਾਰਦਵਾਜ, ਵਰਖਾ ਸਿੰਘ, ਪ੍ਰਿਤਪਾਲ ਕੋਚ, ਮਨਦੀਪ ਭਾਰਦਵਾਜ਼, ਮਗੰਤ ਰਾਏ ,ਆਦਿ ਹਾਜ਼ਰ ਹੋਏ।

Have something to say? Post your comment