Tuesday, April 30, 2024

Malwa

ਡਾ.ਭੀਮ ਰਾਓ ਦਾ 133ਵਾਂ ਜਨਮ ਦਿਹਾੜਾ ਸੰਦੌੜ ਕਾਲਜ ਵਿਖੇ ਮਨਾਇਆ

April 17, 2024 05:51 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ 133ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਮੀਟਿੰਗ ਹਾਲ ਵਿੱਚ ਸਰਕਲ ਸੰਦੌੜ ਦੇ ਅਹੁਦੇਦਾਰਾਂ ਵੱਲੋਂ ਮਨਾਇਆ ਗਿਆ। ਜਿਸ ਵਿੱਚ ਐਸੀ ਸਮਾਜ ਦੇ ਮਲੇਰ ਕੋਟਲਾ ਤੋਂ ਆਗੂ ਦਰਸ਼ਨ ਸਿੰਘ ਦਰਦੀ ਨੇ ਵਿਸ਼ੇਸ਼ ਹਾਜ਼ਰੀ ਲਗੋਣ ਲਈ ਪੁਹੰਚੇ ਅਤੇ ਹਰੀਪਾਲ ਸਿੰਘ ਕਸਬਾ, ਜਗਰਾਜ ਸਿੰਘ ਫੌਜੇਵਾਲ, ਲੇਖਕ ਬਲਵੰਤ ਸਿੰਘ ਫਰਵਾਲੀ, ਨਿਰਮਲ ਸਿੰਘ, ਸੁਖਜੀਤ ਸਿੰਘ ਸੰਦੌੜ ,ਹਰਪ੍ਰੀਤ ਸਿੰਘ ਸੰਦੌੜ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਤੇ ਜ਼ੋਰ ਦਿੱਤਾ। ਇਸ ਮੌਕੇ ਸਮਾਜ ਸੇਵੀ ਦਰਸ਼ਨ ਸਿੰਘ ਦਰਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਮਿਸ਼ਨ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਤੇ ਪਹਿਰਾ ਦੇ ਕੇ ਆਪਣੇ ਸਮਾਜ ਦੇ ਆਗੂਆਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਐਸਸੀ ਸਮਾਜ ਦੇ ਭਾਈਚਾਰੇ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਤਸਵੀਰ ਤੇ ਹਾਰ ਅਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਉਹਨਾਂ ਦਾ ਜਨਮ ਦਿਹਾੜੇ ਦੀਆਂ ਖ਼ੁਸ਼ੀਆਂ ਮਨਾਇਆ ਗਈਆਂ। ਇੱਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਹੁੰਚੇ ਆਗੂਆਂ ਦਾ ਧੰਨਵਾਦ ਵੀ ਕਰਦਿਆਂ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਨੇ ਕਿਹਾ ਕਿ ਸਾਨੂੰ ਅਜਿਹੇ ਸਮਾਗਮ ਹਰ ਮਹੀਨੇ ਕਰਨੇ ਚਾਹੀਦੇ ਹਨ ਤਾਂ ਜੋ ਦੱਬੇ ਹੋਏ ਕੁਚਲੇ ਲੋਕਾਂ ਦੀ ਆਵਾਜ਼ ਬਣ ਸਕੀਏ। ਇਸ ਮੌਕੇ ਕਲਵੀਰ ਸਿੰਘ ਫੌਜੀ ਖੁਰਦ, ਡਾ.ਲਾਭ ਸਿੰਘ ਕਲਿਆਣ, ਜਗਤਾਰ ਸਿੰਘ ਜੱਸਲ ਸੰਦੌੜ ,ਦਰਸ਼ਨ ਸਿੰਘ ਨੰਬਰਦਾਰ, ਗੁਰਜੰਟ ਸਿੰਘ ਭੋਰਾ ਸੰਦੌੜ, ਤਾਰਾ ਸਿੰਘ ਕਸ, ਨੰਬਰਦਾਰ ਬਲਵੀਰ ਸਿੰਘ ਕਸਬਾ, ਨੰਬਰਦਾਰ ਰਾਜ ਸਿੰਘ ਦੁਲਮਾ, ਸਤਿਗੁਰ ਸਿੰਘ ਕਲਿਆਣ, ਅਮਰਿੰਦਰ ਸਿੰਘ ਕੈਥ ,ਹਰਦੀਪ ਸਿੰਘ ਸਤਪਾਲ ਸਿੰਘ ਖੁਰਦ, ਲਖਵੀਰ ਸਿੰਘ ਖੁਰਦ, ਤਰਸੇਮ ਸਿੰਘ, ਜਸਵੀਰ ਸਿੰਘ ਫਰਵਾਲੀ ,ਪ੍ਰੇਮ ਸਿੰਘ, ਸੁਦਾਗਰ ਸਿੰਘ ਸੰਦੌੜ ,ਲਸਮਣ ਸਿੰਘ ਮਹੋਲੀ ਖੁਰਦ, ਜਰਨੈਲ ਸਿੰਘ, ਸੁਖਦੇਵ ਸਿੰਘ ਕਸਬਾ ,ਨਿਰਮਲ ਸਿੰਘ ਸੰਦੌੜ , ਗੱਗੀ ਸਿੰਘ ਫਰਵਾਲੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ

Have something to say? Post your comment

 

More in Malwa

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਕੀਤੀ ਉੱਚ ਪੱਧਰੀ ਮੀਟਿੰਗ

ਕੇਵਲ ਅਕਾਲੀ ਦਲ ਹੈ ਹਿੰਦੂ-ਸਿੱਖ ਏਕਤਾ ਦਾ ਪ੍ਰਤੀਕ : ਐਨ.ਕੇ. ਸ਼ਰਮਾ

ਹੁਣ ਪੱਤਰਕਾਰ ਵੀ ਸਰਕਾਰੀ ਵਿਭਾਗਾਂ ਦੇ ਸਟਾਫ ਦੀ ਤਰ੍ਹਾਂ ਪੋਸਟਲ ਬੈਲਟ ਰਾਹੀਂ ਪਾ ਸਕਣਗੇ ਆਪਣੀ ਵੋਟ

ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਜਨਮ ਦਿਨ ਤੇ ਹਰੀ ਦਾਸ ਸ਼ਰਮਾ ਦਾ ਹੋਇਆ ਵਿਸ਼ੇਸ਼ ਸਨਮਾਨ

ਯਾਦਗਾਰੀ ਹੋ ਨਿੱਬੜਿਆ ਮਾਲਵਾ ਲਿਖ਼ਾਰੀ ਸਭਾ ਦਾ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਜ਼ਿਲ੍ਹੇ ’ਚ ਪੈਂਦੀਆਂ ਦਾਣਾ ਮੰਡੀਆਂ ਵਿੱਚ ਲੋਕਾਂ ਨੂੰ ਵੋਟ ਦੇ ਅਧਿਕਾਰ ਬਾਰੇ ਕੀਤਾ ਗਿਆ ਜਾਗਰੂਕ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਈ ਸਾਈਕਲ ਰੈਲੀ

ਰਾਜਿੰਦਰ ਸਿੰਘ ਰਾਜਾ ਬੀਰਕਲਾਂ ਸਾਥੀਆਂ ਸਣੇ ਮੁੜ ਕਾਂਗਰਸ ਚ, ਸ਼ਾਮਲ

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਬੀਜ ਡੀਲਰਾਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲ

ਆਪ " ਨੇ ਦੋ ਸਾਲਾਂ ਚ, ਲੋਕਾਂ ਨੂੰ ਝੂਠ ਤੇ ਫਰੇਬ ਪਰੋਸਿਆ : ਬਾਜਵਾ