Friday, May 03, 2024

Malwa

ਵਿਦਿਆਰਥੀਆਂ ਨੂੰ ਡੱਬਾ ਬੰਦ ਖਾਣੇ ਤੋਂ ਗ਼ੁਰੇਜ਼ ਕਰਨ ਲਈ ਪ੍ਰੇਰਿਆ

April 12, 2024 06:16 PM
ਦਰਸ਼ਨ ਸਿੰਘ ਚੌਹਾਨ
ਲੌਂਗੋਵਾਲ : ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸਲਾਈਟ) ਵਿਖੇ ਵਿਗਿਆਨ ਭਾਰਤੀ ਸੰਸਥਾ ਦੀ ਜਿਸਤ (ਜੀ.ਆਈ.ਐੱਸ.ਟੀ.) ਇਕਾਈ ਵਲੋਂ ਡਾਇਰੈਕਟਰ ਸਲਾਈਟ ਡਾ.  ਐਮ. ਕੇ. ਪਾਸਵਾਨ ਦੀ ਅਗਵਾਈ ਹੇਠ ਆਹਾਰ ਕ੍ਰਾਂਤੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਭਾਰਤੀ ਖਾਦ ਨਿਗਮ ਭਾਰਤ ਸਰਕਾਰ ਦੇ ਡਾਇਰੈਕਟਰ ਜੀਵਨ ਗਰਗ ਨੇ ਮੁੱਖ ਮਹਿਮਾਨ ਵਜੋਂ ਜਦਕਿ  ਜਿਸਤ ਵਲੋਂ ਡਾ. ਯੇਲੋਜੀ ਰਾਓ ਨੇ ਆਨਲਾਈਨ ਮਾਧਿਅਮ ਨਾਲ ਹਾਜ਼ਰੀ ਲਗਵਾਈ। 
ਇਸ ਵਰਕਸ਼ਾਪ ਵਿਚ ਬੁਲਾਰਿਆਂ ਨੇ ਵਿਦਿਅਰਥੀਆਂ ਨੂੰ ਜੰਕ ਫੂਡ ਅਤੇ ਡੱਬਾਬੰਦ ਫੂਡ ਦੇ ਨੁਕਸਾਨ ਗਿਣਉਂਦੇ ਹੋਏ ਘਰੇਲੂ ਬਣੇ ਭੋਜਨ ਅਤੇ ਖਾਣ ਦੀਆਂ ਵਸਤਾਂ ਨੂੰ ਆਹਾਰ ਵਿੱਚ ਸ਼ਾਮਲ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਅਜੋਕੇ ਸਮੇਂ ਵਿੱਚ ਵਧ ਰਹੀਆਂ ਬਿਮਾਰੀਆਂ ਦਾ ਕਾਰਨ ਵੀ ਸਹੀ ਆਹਾਰ ਦੀ ਜਾਣਕਾਰੀ ਨਾ ਹੋਣ ਨੂੰ ਦੱਸਿਆ। ਇਹ ਨਿਵੇਕਲਾ ਪ੍ਰੋਗਰਾਮ ਆਹਾਰ ਕ੍ਰਾਂਤੀ ਪੂਰੇ ਦੇਸ਼ ਵਿਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਕੀ ਖਾਣਾ ਚਾਹੀਦਾ, ਕਿਸ ਰੂਪ ਚ ਖਾਣਾ ਚਾਹੀਦਾ  ਅਤੇ ਕਦੋਂ ਖਾਣਾ ਚਾਹੀਦਾ ਹੈ। ਇਸ ਪ੍ਰੋਗਰਾਮ ਵਿਚ ਪ੍ਰੋ. ਰਾਜੇਸ਼ ਕੁਮਾਰ, ਪ੍ਰੋ. ਗੁਲਸ਼ਨ ਜਾਵਾ, ਪ੍ਰੋ. ਵਿਕਾਸ ਨੰਦਾ, ਪ੍ਰੋ. ਸਕਸੈਨਾ, ਪ੍ਰੋ. ਨਵਨੀਤ ਕੁਮਾਰ ਅਤੇ ਵਿਗਿਆਨ ਭਾਰਤੀ ਵੱਲੋਂ ਅਰੁਣ ਗਰਗ ਅਤੇ ਸੁਮੀਤ ਗੁਪਤਾ ਹਾਜ਼ਰ ਸਨ।
 

Have something to say? Post your comment

 

More in Malwa

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ