Saturday, May 10, 2025

Malwa

ਮਸੀਹ ਭਾਈਚਾਰੇ ਨੇ ਲਾਇਫ ਇਨ ਕਰਾਇਸਟ ਚਰਚ ਚ ਵਿਸ਼ੇਸ ਸਮਾਗਮ ਕਰਵਾਇਆ 

April 08, 2024 04:58 PM
Daljinder Singh Pappi
ਸਮਾਣਾ : ਲਾਇਫ ਇਨ ਕਰਾਇਸਟ ਚਰਚ ਵੱਲੋਂ ਵਾਰਡ ਨੰ 11 ਦੇ ਵਿੱਚ ਸ਼ਾਮ ਨੂੰ ਇੱਕ ਵਿਸ਼ੇਸ ਮਸੀਹ ਸਮਾਗਮ ਕੀਤਾ ਗਿਆ ਜਿਸ ਵਿੱਚ ਦੂਰੋਂ ਨੇੜਿਓਂ ਬਹੁਤ ਸਾਰੇ ਪਾਸਟਰਾਂ ਨੇ ਹਿੱਸਾ ਲਿਆ ਅਤੇ ਸੰਗਤ ਵਿੱਚ ਭਾਈ ਪਤਰਸ ਗਿੱਲ ਦੇ ਸਹਿਯੋਗ ਨਾਲ ਸਾਰੀ ਸੰਗਤ ਨੇ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਣ ਕੀਤਾ । ਭਾਈ ਪਤਰਸ ਗਿੱਲ ਨੇ ਪ੍ਰਭੂ ਦੇ ਗੁਣ ਗਾਉਂਦਿਆਂ ਸਾਰੀ ਸੰਗਤ ਨੂੰ ਪ੍ਰਭੂ ਯਿਸ਼ੂ ਮਸੀਹ ਦਾ ਧੰਨਵਾਦ ਕਰਨ ਅਤੇ ਸ਼ੁਕਰਗੁਜਾਰੀ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਹਾਲ ਵਿਚ ਉਸਦੀ ਰਜਾ ਵਿਚ ਰਹਿਣਾ ਚਾਹੀਦਾ ਹੈ ਅਤੇ ਪ੍ਰਭੂ ਦੀ ਬਾਣੀ ਦੇ ਅਨੁਸਾਰ ਚੱਲਣਾ ਚਾਹੀਦਾ ਹੈ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਉਨਾਂ ਸਾਰੇ ਪਾਸਟਰ ਸਾਹਿਬਾਨਾਂ ਦਾ ਇਸ ਸਤਸੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ । ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੀ ਇਸ  ਸਮਾਗਮ ਵਿਚ ਵਿਸ਼ੇਸ਼ ਤੌਰ ਪਹੁੰਚੇ ।
 ਜੋੜਾਮਾਜਰਾ ਨੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨਾ ਅਤੇ ਪਿਆਰ ਭਾਵਨਾ ਬਣਾਈ ਰੱਖਣ ਤੇ ਜੋਰ ਦਿੱਤਾ ਅਤੇ ਉਨਾਂ ਨੇ ਆਖਿਆ ਪ੍ਰਭੂ ਯਿਸ਼ੂ ਮਸੀਹ ਦੀ ਕੁਰਬਾਨੀ ਇਨਸਾਨੀਅਤ ਦੇ ਪਿਆਰ ਲਈ ਅਤੇ ਸਾਨੂੰ ਸਾਰਿਆਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਪਿਆਰ ਦੀ ਸਿੱਖਿਆ ਦਿੰਦੀ ਹੈ ।
 
 
ਇਸ ਤੋਂ ਬਾਅਦ ਪਾਸਟਰ ਜੋਨਮਸੀਹ ਪ੍ਰਧਾਨ ਪਾਸਟਰ ਐਸ਼ੋਸੀਏਸ਼ਨ ਸਮਾਣਾ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਉਪਕਾਰਾਂ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਆ। ਪਾਸਟਰ ਜੋਨ ਮਸੀਹ ਨੇ ਵੀ ਪ੍ਰਭੂ ਯਿਸ਼ੂ ਦੇ ਪਿਆਰ ਦੀ ਉਦਾਹਰਣ ਦੇ ਕੇ  ਸਾਨੂੰ ਵੀ ਆਪਣੇ ਗੁਰੂ ਪ੍ਰਭੂ ਯਿਸੂ ਮਸੀਹ ਦੀ ਸਿਖਿੱਆ ਦੇ ਅਨੁਸਾਰ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਇਹ ਸਭ ਤੋਂ ਵੱਡਾ ਪ੍ਰਮੇਸ਼ਵਰ ਦਾ ਆਦੇਸ਼ ਹੈ । ਜੋ ਕੋਈ ਮਨੁੱਖ ਮਨੁੱਖ ਨਾਲ ਪ੍ਰੇਮ ਨਹੀਂ ਕਰਦਾ ਉਹ ਪ੍ਰਮੇਸ਼ਵਰ ਨੂੰ ਨਹੀਂ ਜਾਣਦਾ ਇਸ ਲਈ ਸਾਨੂੰ ਹਰ ਇੱਕ ਮਨੁੱਖ ਨਾਲ ਪ੍ਰੇਮ ਕਰਨਾ ਚਾਹੀਦਾ ਹੈ । ਇਸ ਸਮੇਂ ਲਾਈਫ ਇਨ ਕਰਾਇਸਟ ਚਰਚ ਵਲੋਂ ਪਾਸਟਰ ਅਨਿਲ ਐਡਵਿਨ ਜੀ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਦਾ ਵਿਸ਼ੇਸ ਸਨਮਾਨ ਕੀਤਾ ਅਤੇ ਇਸ ਸਮੇਂ ਪਾਸਟਰ ਫਰੈਂਕ ਮਸੀਹ, ਮੰਗਤ ਮਸੀਹ, ਰਣਜੀਤ ਸਿੰਘ, ਲਾਡੀ ਲਾਲਗੜ, ਪਾਸਟਰ ਹਰਬੰਸ ਸਿੰਘ, ਤਰਸੇਮ ਮਸੀਹ ਅਜੀਮਗੜ, ਦੀਪਕ, ਜਸਵੀਰ, ਰਾਹੁਲ, ਵਿਟਰ ਮਸੀਹ ਸਮਾਣਾ ਅਤੇ ਲਾਇਫ ਇਨ ਕਰਾਇਸਟ ਚਰਚ ਦੇ ਸਾਰੇ ਮੈਂਬਰ ਹਾਜਰ ਸਨ ।

Have something to say? Post your comment

 

More in Malwa

ਲੋੜ ਪੈਣ ‘ਤੇ ਕੀਤਾ ਜਾਵੇਗਾ ਜ਼ਿਲ੍ਹਾ ਪਟਿਆਲਾ ਵਿੱਚ ਬਲੈਕਆਊਟ : ਜ਼ਿਲ੍ਹਾ ਮੈਜਿਸਟਰੇਟ

ਪੰਜਾਬ ਸਰਕਾਰ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਡਾ. ਬਲਬੀਰ ਸਿੰਘ

ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : ਡਿਪਟੀ ਕਮਿਸ਼ਨਰ  

ਜ਼ਿਲ੍ਹਾ ਨਿਵਾਸੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਖ਼ਬਰ ਜਾਂ ਅਫ਼ਵਾਹ ਉਪਰ ਬਿਨ੍ਹਾਂ ਪੜਤਾਲ ਕੀਤੇ ਯਕੀਨ ਨਾ ਕਰਨ ਤੇ ਨਾ ਹੀ ਅੱਗੇ ਫੈਲਾਉਣ-ਡਾ. ਪ੍ਰੀਤੀ ਯਾਦਵ

ਰਾਸ਼ਨ ਦੀ ਘਾਟ ਬਾਰੇ ਅਫਵਾਹਾਂ ਅਧਾਰਹੀਨ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਮੈਜਿਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਵਿਰੁੱਧ ਸਖ਼ਤ ਹੁਕਮ ਜਾਰੀ ਕੀਤੇ

ਡਿਪਟੀ ਕਮਿਸ਼ਨਰ ਨੇ ਸਿਵਲ ਡਿਫੈਂਸ ਮੌਕ ਡ੍ਰਿਲ ਤੇ ਬਲੈਕ ਆਊਟ ਦੌਰਾਨ ਜ਼ਿਲ੍ਹਾ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ

ਆਰਸੇਟੀ ਵੱਲੋਂ ਫਾਸਟ ਫੂਡ ਸਟਾਲ ਕੋਰਸ ਦੀ ਸ਼ੁਰੂਆਤ

ਗ੍ਰਿਫਤਾਰ ਕਿਸਾਨਾਂ ਨੂੰ ਜੇਲ੍ਹ ਚੋਂ ਕੀਤਾ ਰਿਹਾਅ 

ਦਾਮਨ ਬਾਜਵਾ ਨੇ ਭੰਡਾਰੇ ਚ ਭਰੀ ਹਾਜ਼ਰੀ