Wednesday, May 15, 2024

Malwa

DMPHS ਦੀ ਵਿਦਿਆਰਥਣ ਨੇ 500 ਵਿੱਚੋ 500 ਨੰਬਰ ਕੀਤੇ ਪ੍ਰਾਪਤ

April 04, 2024 08:32 PM
Daljinder Singh Pappi
ਸਮਾਣਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ, 2024 ਦਾ ਪੰਜਵੀਂ ਕਲਾਸ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਦਯਾਨੰਦ ਮਾਡਲ ਹਾਈ ਸਕੂਲ ਦੇ 101 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸਾਰੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਧਾਨ ਯਸ਼ਪਾਲ ਸਿੰਗਲਾ ਅਤੇ ਸਕੂਲ ਪਿੰਸੀਪਲ ਰੇਖਾ ਸਿੰਗਲਾ ਨੇ ਦਸਿਆ ਕਿ ਨਵਿਆ ਨੰਦਨੀ ਅਤੇ ਹਰਸ਼ਿਤਾ ਨੇ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ ਹਨ। ਦਿਲਵੰਸ਼ ਨੇ 499 ਅਤੇ ਨਿਧੀ ਪਿ੍ਆਸ਼ੀ, ਅਤੇ ਕਿ੍ਤੀਕਾ ਨੇ 498 ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ 63 ਵਿਦਿਆਰਥੀਆਂ ਨੇ, 90℅ ਤੋਂ ਵਧ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਸਕੂਲ ਮਨੇਜਮੈਂਟ ਦੁਆਰਾ ਬਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਮੰਤਰੀ ਨਰੈਣ ਦਾਸ ਰਜਿੰਦਰ ਗੁਪਤਾ  ਰਜਿੰਦਰ ਹੈਪੀ, ਅਤੇ ਸਕੂਲ ਸਟਾਫ਼ ਮੋਜੂਦ ਸਨ।

Have something to say? Post your comment

 

More in Malwa

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਅਣਉਚਿੱਤ : ਅਰਵਿੰਦ ਖੰਨਾ

ਸਰਕਾਰੀ ਬਹੁਤਕਨੀਕੀ ਕਾਲਜ ਦੇ ਵਿਦਿਆਰਥੀਆਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦਾ ਕੈਂਡਲ ਮਾਰਚ ਕੱਢਿਆ

ਨਾਮਜ਼ਦਗੀਆਂ ਦੇ ਭਰਨ ਦੇ ਅੰਤਿਮ ਦਿਨ ਪਟਿਆਲਾ ਹਲਕੇ 'ਚ 12 ਨਾਮਜ਼ਦਗੀ ਪੱਤਰ ਭਰੇ, ਕੁਲ 49 ਨਾਮਜ਼ਦਗੀਆਂ ਦਾਖਲ

ਨਾਮਜ਼ਦਗੀਆਂ ਦੇ  ਆਖਰੀ ਦਿਨ 09 ਉਮੀਦਵਾਰਾਂ ਨੇ ਭਰੇ ਕਾਗਜ

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਦੀ ਸਿਫਾਰਿਸ਼

ਡਿਪਟੀ ਕਮਿਸ਼ਨਰ ਨੇ ਪੇਏਸੀਐਸ ਅਕੈਡਮੀ ਸਰਹਿੰਦ ਦਾ ਲਾਇਸੰਸ ਕੀਤਾ ਰੱਦ

ਸਰਬਜੀਤ ਸਿੰਘ ਕੋਹਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਬਣੇ