Tuesday, April 30, 2024
BREAKING NEWS
ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 04 ਮਈ ਲੋਕ ਸਭਾ ਚੋਣਾ ’ਚ ਭਾਗ ਲੈਣ ਹਿੱਤ ਵੋਟਰ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ ਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

Chandigarh

‘ਆਪ’ ਦੇ ਕਾਂਗਰਸ ਅਤੇ ਭਾਜਪਾ ਦੇ ਅਕਾਲੀ ਦਲ ਨਾਲ ਗਠਜੋੜ ਦੀ ਉਮੀਦ ਹਾਲੇ ਵੀ ਬਰਕਰਾਰ

April 03, 2024 11:35 AM
SehajTimes

ਚੰਡੀਗੜ੍ਹ : ਪੰਜਾਬ ’ਚ ਆਮ ਆਦਮੀ ਪਾਰਟੀ ਵੱਲੋਂ 9 ਉਮੀਦਵਾਰਾਂ ਦੇ ਐਲਾਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕਲਿਆ ਹੀ ਚੋਣ ਲੜਨ ਦੇ ਐਲਾਨ ਦੇ ਬਾਅਦ 6 ਉਮੀਦਵਾਰ ਮੈਦਾਨ ਵਿਚ ਉਤਾਰਨ ਦੇ ਬਾਵਜੂਦ ਆਪ ਦੇ ਕਾਂਗਰਸ ਅਤੇ ਭਾਜਪਾ ਦੇ ਅਕਾਲੀ ਦਲ ਨਾਲ ਗਠਜੋੜ ਦੀ ਉਮੀਦ ਹਾਲੇ ਵੀ ਬਰਕਰਾਰ ਹੈ। ਇਸ ਨੂੰ ਲੈ ਕੇ ਚਾਰੋਂ ਪਾਰਟੀਆਂ ’ਚ ਅੰਦਰਖਾਤੇ ਚਰਚਾ ਜਾਰੀ ਹੈ। ਹਾਲਾਂਕਿ ਮੰਗਲਵਾਰ ਸ਼ਾਮ ‘ਆਪ’ ਵੱਲੋੋਂ 2 ਹੋਰ ਉਮਮੀਦਵਾਰਾਂ ਦੇ ਐਲਾਨ ਤੋਂ ਉਸ ਦੇ ਕਾਂਗਰਸ ਨਾਲ ਗਠਜੋੜ ਦੀ ਉਮੀਦ ਹੁਣ ਫਿੱਕੀ ਪੈ ਗਈ ਹੈ। ਭਾਵੇਂ ਭਾਜਪਾ ਨੇ ਹੋਲੀ ਤੋਂ ਤੁਰੰਤ ਬਾਅਦ ਸੂਬਾ ਪ੍ਰਧਾਨ ਸੁਨੀਲ ਜਾਖੜ ਰਾਹੀਂ ਇਹ ਐਲਾਨ ਕਰਵਾ ਦਿੱਤਾ ਸੀ ਕਿ ਸਾਰੀਆਂ 13 ਸੀਟਾਂ ’ਤੇ ਇੱਕਲਿਆਂ ਹੀ ਚੋਣ ਲੜੇਗੀ, ਪਰ ਅਕਾਲੀ ਦਲ ਦਾ ਇੱਕ ਸਾਬਕਾ ਸੰਸਦ ਮੈਂਬਰ ਅਤੇ ਕੁਝ ਸਾਬਕਾ ਮੰਤਰੀ ਚਾਹੁੰਦੇ ਹਨ ਕਿ ਭਾਜਪਾ ਨਾਲ ਮੁੜ ਗੱਲਬਾਤ ਕੀਤੀ ਜਾਵੇ। ਹਾਲਾਂਕਿ 2 , 3 ਤੇਜ਼ ਤਰਾਰ ਆਗੂਆਂ ਦਾ ਗਰੁੱਪ ਇੱਕਲਿਆ ਚੋਣਾਂ ਦੇ ਹੱਕ ਵਿਚ ਹੈ। ਪਾਰਟੀ ਸੂਰਤਾਂ ਦੀ ਮੰਨੀਆ ਤਾਂ ਮਾਝੇ ਦਾ ਇੱਕ ਵੱਡਾ ਆਗੂ ਪਹਿਲਾਂ ਭਾਜਪਾ ਨਾਲ ਗੱਠਜੋੜ ਦੇ ਹੱਕ ਨਹੀਂ ਸੀ। ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨਾਲ ਗਠਜੋੜ ਹੁੰਦਾ ਹੈ ਤਾਂ ਵੀ ਠੀਕ ਹੈ ਅਤੇ ਜੇਕਰ ਨਹੀਂ ਹੁੰਦਾ ਤਾਂ ਇੱਕਲੇ ਹੀ ਲੜੇ। ਪਾਰਟੀ ਪ੍ਰਧਾਨ ਸੂੁਖਬੀਰ ਸਿੰਘ ਬਾਦਲ ਲਗਾਤਾਰ ਦੋ ਦਿਨ ਵੱਖ ਹਲਕਿਆ ਨੂੰ ਲੈ ਕੇ ਜ਼ਿਲਾਂ ਪਧੱਰੀ ਨੇਤਾਵਾਂ ਨਾਲ ਬੈਠਕਾਂ ਕਰ ਰਹੇ ਹਨ । ਉਹ ਕਰੀਬ ਦਰਜ਼ਨਾਂ ਜ਼ਿਲਿਆ ਦੇ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਚਰਚਾ ਕਰ ਚੁੱਕੇ ਹਨ। ਇਸ ਦੇ ਬਾਵਜੂੁਦ ਅਕਾਲੀ ਭਾਜਪਾ ਗਠਜੋੜ ਦੀ ਉਮੀਦ ਰਾਜਨੀਤਿਕ ਹਲਕਿਆ ਵਿਚ ਕਾਇਮ ਹੈ। ਗੱਲ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚਾਹੇ ਗਠਜੋੜ ਨਾ ਚਾਹੁੰਦਾ ਹੋਵੇ ਪਰ ਵੱਡੇ ਪੱਧਰ ’ਤੇ ਪ੍ਰਦੇਸ਼ ਦੇ ਨੇਤਾ ਅਤੇ ਵਰਕਰ ਇਸ ਲਈ ਤਿਆਰ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ 9 ਸੀਟਾਂ ’ਤੇ ਉਮੀਦਵਾਰ ਐਲਾਨਣ ਦੇ ਬਾਵਜੂਦ ਕੁੱਝ ਹੋਰ ਸੂਬੀਆਂ ਵਾਂਗ ਪੰਜਾਬ ’ਚ ਵੀ ਕਾਂਗਰਸ ਨਾਲ ਗਠਜੋੜ ਦੀਆਂ ਕਿਆਸਅਰਾਈਆਂ ਬੰਦ ਨਹੀਂ ਹੋਈਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਲ ਹੀ ਵਿਚ ਈ ਡੀ ਵੱਲੋਂ ਗ੍ਰਿਫ਼ਤਾਰ ਤੋਂ ਬਾਅਦ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਵਿਰੋਧੀ ਧਿਰ ਦੀ ਰੈਲੀ ਵਿਚ ਕਾਂਗਰਸ ਲੀਡਰਸ਼ਿਪ ਨੇ ਜਿਸ ਤਰ੍ਹਾਂ ‘ਆਪ’ ਦਾ ਸਮਰਥਨ ਕੀਤਾ , ਉਸ ਤੋਂ ਇਨ੍ਹਾਂ ਅਟਕਲਾਂ ਨੂੰ ਬਲ ਮਿਲਿਆ ਹੈ। ਇਸ ਤਾਕਤ ਦੇ ਪ੍ਰਦਰਸ਼ਨ ਵਿਚ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ’ਤੇ ਭਾਰੀ ਭੀੜ ਇੱਕਲੀ ਕੀਤੀ ਗਈ ਸੀ । ਸਟੇਜ ’ਤੇ ਰਾਹੁਲ ਗਾਂਧੀ ਦੇ ਬਿਲਕੁਲ ਨਾਲ ਭਗਵੰਤ ਮਾਨ ਵੀ ਬੈਠੇ ਸਨ । ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਰਾਹੁਲ ਗਾਂਧੀ ਅਤੇ ਭਗਵੰਤ ਮਾਨ ਵਿਚਕਾਰ ਪੰਜਾਬ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੰਜਾਬ ਕਾਂਗਰਸ ਦਾ ਇੱਕ ਵੱਡਾ ਧੜਾ ਅਜਿਹੇ ਕਿਸੇ ਵੀ ਗਠਜੋੜ ਦੇ ਖਿਲਾਫ਼ ਹੈ। ਪਾਰਟੀ ’ਚ ਸਿਰਫ਼ ਉਹੀ ਲੋਕ ਗਠਜੋੜ ਦੇ ਖ਼ਿਅਲਾਫ਼ ਹਨ। ਜੋ ਖੁਦ ਟਿਕਟ ਦੇ ਦਾਅਵੇਦਾਰ ਹਨ ਜਾਂ ਆਪਣੇ ਕਿਸੇੇ ਰਿਸ਼ਤੇਦਾਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ‘ਆਪ’ ਦੇ ਨਾਲ ਗਠਜੋੜ ’ਤੇ ਜੇਕਰ ਇੰਨਾ ਦਾ ਹਲਕਾ ਆਪ ਦੇ ਕੋਟੇ ’ਚ ਚਲਾ ਗਿਆ ਤਾਂ ਉਨ੍ਹਾਂ ’ਚੋਂ ਕਈਆਂ ਦਾ ਪੱਤਾ ਕੱਟਣਾ ਤੈਅ ਹੈ । ਹੁਣ ਆਮ ਆਦਮੀ ਪਾਰਟੀ ਵੱਲੋਂ 9 ਸੀਟਾਂ ’ਤੇ ਉਮੀਦਵਾਰਾਂ ਦੇ ਐਲਾਨ ਕਰਨ ਤੋਂ ਬਾਅਦ ਗਠਜੋੜ ਵੀ ਠੰਡੇ ਬਸਤੇ ਵਿਚ ਚੱਲਾ ਗਿਆ ਹੈ।

 

Have something to say? Post your comment

 

More in Chandigarh

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਵਿਧਾ ਕੇਂਦਰ ਅਤੇ ਸਾਂਝ ਕੇਂਦਰ ਤੋਂ ਮਿਲਣ ਫ਼ਾਰਮਾਂ ਰਾਹੀਂ ਵੀ ਵੋਟ ਪਾਉਣ ਲਈ ਪ੍ਰਚਾਰਿਆ ਜਾਵੇਗਾ