Wednesday, November 26, 2025

Malwa

ਸੈਂਟ ਥੈਰਸਾ ਸਕੂਲ ਵਿੱਚ ਹੋਇਆ ਨਰਸਰੀ ਦਾ ਨਵਾਂ ਸੈਸ਼ਨ ਸ਼ੁਰੂ

April 02, 2024 05:49 PM
Daljinder Singh Pappi
ਸਮਾਣਾ : ਸੈਂਟ ਥੈਰੇਸਾ ਸਕੂਲ ਵਿੱਚ ਅੱਜ ਨਰਸਰੀ ਦਾ ਨਵਾਂ ਸੈਸ਼ਨ ਸ਼ੁਰੂ ਹੋਇਆ। ਅੱਜ ਪਹਿਲੇ ਦਿਨ ਨਵੇਂ ਆਏ ਵਿਦਿਆਰਥੀ ਖੁਸ਼ ਨਜ਼ਰ ਆਏ ਸਕੂਲ ਵਿੱਚ ਬੱਚਿਆਂ ਦੇ ਸਵਾਗਤ ਲਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਦੀਪ ਚਲਾ ਕੇ ਪ੍ਰਾਰਥਨਾ ਸਭਾ ਤੇ ਇਸ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਤੇ ਸਕੂਲ ਵਿੱਚ ਆਏ ਸਾਰੇ ਨਵੇਂ ਵਿਦਿਆਰਥੀਆਂ ਦਾ ਟਿੱਕਾ ਲਗਾ ਕੇ ਸਵਾਗਤ ਕੀਤਾ ਗਿਆ। ਸਾਰੇ ਅਧਿਆਪਕਾਂ ਨੇ ਬਚਿਆਂ ਨੂੰ ਬੈਚ ਤੇ ਮਿਠਾਈ ਦੇ ਕੇ ਬੜੇ ਹੀ ਜੋਸ਼ ਨਾਲ ਬੱਚਿਆਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਿਸਟਰ ਸੁਨੀਥਾ ਨੇ ਬੱਚਿਆ ਦੇ ਨਵੇਂ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਇਹ ਸਾਡੇ ਦੇਸ਼ ਦਾ ਭਵਿੱਖ ਹਨ ਇਸਲਈ ਇਹਨਾਂ ਨੂੰ ਉਚਿੱਤ ਸਿੱਖਿਆ ਤੇ ਮਾਰਗਦਰਸ਼ਨ ਦੇਣਾ ਹੀ ਇਸ ਸਕੂਲ ਦਾ ਮੁੱਖ ਉਦੇਸ਼ ਹੈ।

Have something to say? Post your comment