Wednesday, September 17, 2025

Malwa

ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹੋਵੇਗੀ : ਸੁਰਜੀਤ ਅਬਲੋਵਾਲ

April 02, 2024 10:36 AM
Daljinder Singh Pappi
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਚੇਅਰਮੈਨ ਪੰਜਾਬ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਅਕਾਲੀ ਦਲ ਦੀ ਵਧ ਰਹੀ ਹਰਮਨ ਪਿਆਰਤਾ ਤੋਂ ਸਪੱਸ਼ਟ ਹੈ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ 'ਤੇ ਵੱਡੀ ਜਿੱਤ ਪ੍ਰਾਪਤ ਕਰੇਗਾ। ਸੁਰਜੀਤ ਅਬਲੋਵਾਲ ਨੇ ਅੱਜ ਇੱਥੇ ਸਮਾਗਮ ਕਰਕੇ ਜਿਲਾ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਤੇ ਸਮੁੱਚੇ ਸਰਕਲ ਪ੍ਰਧਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਹੈ।
ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ 11 ਮਾਰਚ ਨੂੰ ਹਲਕਾ ਸਮਾਣਾ ਵਿਖੇ ਯਾਤਰਾ ਪਹੁੰਚ ਰਹੀ ਹੈ, ਜਿਸ ਲਈ ਬਕਾਇਦਾ ਤੌਰ 'ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਤਿਆਰੀਆਂ ਚੱਲ ਰਹੀਆਂ ਹਨ ਤੇ ਬਕਾਇਦਾ ਤੌਰ 'ਤੇ ਲਗਾਤਾਰ ਮੀਟਿੰਗਾਂ ਜਾਰੀ ਹਨ। ਉਨ੍ਹਾਂ ਆਖਿਆ ਕਿ ਪੰਜਾਬ ਬਚਾਓ ਯਾਤਰਾ ਲਈ ਪਿੰਡਾਂ ਅੰਦਰ ਮਿਲ ਰਿਹਾ ਜਬਰਦਸਤ ਹੁੰਗਾਰਾ ਇਹ ਸਪੱਸ਼ਟ ਕਰਦਾ ਹੈ ਕਿ ਲੋਕ ਮੌਜੂਦਾ ਸਰਕਾਰ ਕਾਂਗਰਸ ਤੋਂ ਬੇਹਦ ਦੁੱਖੀ ਹੋ ਚੁੱਕੇ ਹਨ ਤੇ ਇਸ ਵੇਲੇ ਫਿਰ ਅਕਾਲੀ ਦਲ ਨੂੰ ਯਾਦ ਕਰ ਰਹੇ ਹਨ।
ਸੁਰਜੀਤ ਅਬਲੋਵਾਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਤੋਂ ਵੀ ਵੱਡੀ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਆਖਿਆ ਕਿ ਦੋ ਸਾਲਾਂ ਅੰਦਰ ਮੌਜੂਦਾ ਸਰਕਾਰ ਨੇ ਲੋਕਾਂ ਦਾ ਜਨਾਜਾ ਕੱਢਿਆ ਹੈ, ਜਿਸਤੋਂ ਪੰਜਾਬ ਵਾਸੀ ਬੇਹਦ ਦੁੱਖੀ ਹਨ। ਉਨ੍ਹਾਂ ਆਖਿਆ ਿਕ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ, ਪੰਜਾਬ ਤੇ ਪੰਜਾਬੀਅਤ ਦੀ ਰਾਖੀ ਦੀ ਗੱਲ ਕੀਤੀ ਹੈ। ਇਸੀ ਕਰਕੇਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ।
ਇਸ ਮੌਕੇ ਹਲਕਾ ਸਮਾਣਾ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਰਾਜਲਾ ਪ੍ਰਧਾਨ ਦਿਹਾਤੀ, ਸਰਕਲ ਪ੍ਰਧਾਨ ਬਲਦੇਵ ਸਿੰਘ ਰਾਜਲਾ ਸਮਾਣਾ ਦਿਹਾਤੀ, ਬਲਵਿੰਦਰ ਸਿੰਘ ਦਾਨੀਪੁਰ ਸਮਾਣਾ ਦਿਹਾਤੀ-2, ਹਰਜਿੰਦਰ ਸਿੰਘ ਬਲ ਸਰਕਲ ਨਵਾਂ ਗਾਓ, ਨਛੱਤਰ ਸਿੰਘ ਭਾਨਰਾ ਸਰਕਲ ਡਕਾਲਾ, ਜਗਰੂਪ ਸਿੰਘ ਫਤਿਹਪੁਰ ਸਰਕਲ ਪ੍ਰਧਾਨ ਸੇਖੁਪੁਰਾ, ਹਰਦੀਪ ਸਿੰਘ ਬਿੱਟੂ ਆਸੇਮਾਜਰਾ ਸਰਕਲ ਕਲਿਆਣ ਮਨਜਿੰਦਰ ਸਿੰਘ ਰਾਣਾ ਸੇਖੋ ਸਰਕਲ ਪ੍ਰਧਾਨ ਸਮਾਣਾ ਸ਼ਹਿਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ ਜ਼ਿਲਾ ਪਰਿਸ਼ਦ, ਅਮਰਜੀਤ ਸਿੰਘ ਟੋਡਰਪੁਰ ਸਾਬਕਾ ਚੇਅਰਮੈਨ, ਬਲਦੇਵ ਸਿੰਘ ਬਠੋਈ ਸਾਬਕਾ ਚੇਅਰਮੈਨ ਬਲਾਕ ਸੰਮਤੀ, ਰਵਿੰਦਰ ਸਿੰਘ ਵਿੰਦਾ, ਸੱਕੂ ਗਰੋਵਰ, ਰਮੀ ਪੰਜਾਬ ਸ਼ੋਕਰ, ਯੂਥ ਆਗੂ ਭਰਭੂਰ ਸਿੰਘ, ਐਡਵੋਕੇਟ ਮਨਬੀਰ ਸਿੰਘ ਵਿਰਕ, ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ਼ਿਵਰਾਜ ਸਿੰਘ ਵਿਰਕ, ਬਾਬਾ ਸੁਰਜੀਤ ਸਿੰਘ ਘਿਊਰਾ, ਸਾਬਕਾ ਸਰਪੰਚ ਬਲਵੰਤ ਸਿੰਘ ਚੂਹੜਪੁਰ, ਇਕਬਾਲ ਸਿੰਘ ਰਣਬੀਰਪੁਰਾ ਆਦਿ ਮੌਜੂਦ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ