Friday, May 03, 2024

Malwa

ਪ੍ਰਿੰਟ ਮੀਡੀਆ ਅਤੇ ਚੈਨਲਾਂ ਦੀਆਂ ਖਬਰਾਂ ਹੀ ਭਰੋਸੇਯੋਗਤਾ ਦੇ ਪ੍ਰਤੀਕ : ਅਰਵਿੰਦ ਖੰਨਾ

April 01, 2024 06:29 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਮਾਨਸਾ ਮੁੱਖ ਸੜਕ ਤੇ ਪ੍ਰੈੱਸ ਕਲੱਬ ਸੁਨਾਮ ਦੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਭੋਗ ਪਾਏ ਗਏ, ਉਪੰਰਤ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਤੇ ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਮੈਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਪ੍ਰਿੰਟ ਮੀਡੀਆ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਭਰੋਸੇ ਯੋਗਤਾ ਦੇ ਪ੍ਰਤੀਕ ਹਨ। ਸੋਸ਼ਲ ਮੀਡੀਆ 'ਤੇ ਅਫਵਾਹਾਂ ਦੀ ਹਨੇਰੀ ਚੱਲ ਰਹੀ ਹੈ। ਸਰਕਾਰਾਂ ਤੋਂ ਲੈ ਕੇ ਦੇਸ਼ ਦਾ ਪੜ੍ਹਿਆ-ਲਿਖਿਆ ਅਤੇ ਜਾਗਰੂਕ ਵਰਗ ਅਖ਼ਬਾਰਾਂ ਅਤੇ ਚੈਨਲਾਂ ਦੀਆਂ ਖ਼ਬਰਾਂ 'ਤੇ ਹੀ ਭਰੋਸਾ ਕਰਦਾ ਹੈ। ਸ੍ਰੀ ਖੰਨਾ ਨੇ ਕਿਹਾ ਕਿ ਅਖਬਾਰ ਜਾਂ ਚੈਨਲ ਦੀ ਜਵਾਬਦੇਹੀ ਤੈਅ ਹੁੰਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਅਖਬਾਰਾਂ ਵਿੱਚ ਅਫਵਾਹਾਂ ਜਾਂ ਝੂਠੀਆਂ ਖਬਰਾਂ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਪ੍ਰੈੱਸ ਕਲੱਬ ਸੁਨਾਮ ਦੇ ਨਵੇਂ ਦਫ਼ਤਰ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ ਅਤੇ ਇੱਥੋਂ ਦੇ ਪੱਤਰਕਾਰਾਂ ਨਾਲ ਉਨ੍ਹਾਂ ਦਾ ਸਾਲਾਂ ਤੋਂ ਡੂੰਘਾ ਰਿਸ਼ਤਾ ਹੈ। ਇਸ ਮੋਕੇ ਤੇ ਸਾਬਕਾ ਵਿੱਤ ਮੰਤਰੀ  ਪ੍ਰਮਿੰਦਰ ਸਿੰਘ ਢੀਡਸਾ,ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ,ਜਗਤਜੀਤ ਸਿੰਘ ਸਾਰੋਂ ਐਮ ਡੀ ਜਗਤਜੀਤ ਇੰਡੀਸਟਰੀ ਚੀਮਾ, ਸੁਖਵਿੰਦਰ ਸਿੰਘ ਫੁੱਲ,ਹਰਮਨ ਦੇਵ ਸਿੰਘ ਬਾਜਵਾ,ਫਿਲਮੀ ਕਲਾਕਾਰ ਹੋਬੀ ਧਾਲੀਵਾਲ,ਅਕਾਲੀ ਆਗੂ ਰਾਜਿੰਦਰ ਦੀਪਾ ਤੇ ਰਣਧੀਰ ਸਿੰਘ ਕਲੇਰ ਨੇ ਨਵੇਂ ਦਫਤਰ ਦੀ ਸੁਰੂਆਤ ਲਈ ਕਲੱਬ ਮੈਬਰਾਂ ਨੂੰ ਵਧਾਈ ਦਿੱਤੀ ਅਤੇ ਕਲੱਬ ਨੂੰ ਹਰ ਮੱਦਦ ਦਾ ਭਰੋਸਾ ਦਿੱਤਾ। ਇਸ ਮੋਕੇ ਰੋਟਰੀ ਕਲੱਬ ਦੇ ਗਵਰਨਰ ਘਣਸਿਆਮ ਕਾਂਸਲ,ਪ੍ਰਿਤਪਾਲ ਸਿੰਘ ਹਾਂਡਾ, ਡਾ ਅਮਿੱਤ ਕਾਂਸਲ, ਗੁਰਚਰਨ ਸਿੰਘ ਧਾਲੀਵਾਲ, ਹਰਜੀਤ ਸਿੰਘ ਢੀਗਰਾ, ਸਤਿਗੁਰ ਸਿੰਘ ਨਮੋਲ, ਚਮਕੌਰ ਸਿੰਘ ਮੋਰਾਂਵਾਲੀ, ਸਰਜੀਵਨ ਗੋਇਲ ਲੱਕੀ, ਜੋਗਿੰਦਰ ਸਿੰਘ ਚੰਦੜ, ਗੁਰਿੰਦਰਜੀਤ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਨਿਰਮਾਣ, ਬਲਵੀਰ ਸਿੰਘ ਲੰਬਾ, ਸੰਦੀਪ ਸਿੰਘ ਦਿਉਸੀ, ਮਨਿੰਦਰ ਸਿੰਘ ਲਖਮੀਰਵਾਲਾ, ਉਪਕਾਰ ਸਿੰਘ ਸਿੰਘਪੁਰਾ, ਸੁਰਿੰਦਰ ਸਿੰਘ ਭਰੂਰ, ਮੈਡਮ ਕਾਂਤਾ ਪੱਪਾ, ਜੱਥੇਦਾਰ ਮੁਖਤਿਆਰ ਸਿੰਘ, ਐਡਵੋਕੇਟ ਗੁਰਤੇਗ ਸਿੰਘ ਲੌਗੋਵਾਲ, ਡਾ ਸੰਜੇ ਕਾਮਰਾ, ਅਵਿਨਾਸ ਰਾਣਾ, ਡਾ ਸੰਜੇ ਕਾਮਰਾ, ਡਾ ਰਾਜੀਵ ਜਿੰਦਲ, ਜਸਵਿੰਦਰ ਸਿੰਘ ਲਾਡੀ, ਰਿਸੀਪਾਲ ਖੇਰਾ, ਸੰਜੇ ਗੋਇਲ, ਸੁਰਜੀਤ ਸਿੰਘ ਗਹੀਰ, ਸੁਖਦੀਪ ਸਿੰਘ ਐਸ ਐਚ ਓ, ਤਰਸੇਮ ਸਿੰਘ ਕੁਲਾਰ, ਰਾਜਿੰਦਰ ਕੁਮਾਰ ਬੱਬਲੀ, ਤਰਸੇਮ ਸਿੰਘ ਬੰਗੜ ਬਠਿੰਡਾ, ਮੁਨੀਸ ਜਿੰਦਲ, ਹੈਪੀ ਵਸਿਸਟ, ਗੁਰਤੇਗ ਸਿੰਘ ਨਿੱਕਾ, ਮੈਡਮ ਆਸਾ ਬਜਾਜ, ਦੀਪਾ ਅਰੋੜਾ, ਪ੍ਰੋ ਚਮਕੌਰ ਸਿੰਘ, ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀ ਐਸ ਪੀ, ਅਨਿਲ ਜੁਨੇਜਾ, ਦਵਿੰਦਰਪਾਲ ਸਿੰਘ ਰਿੰਪੀ, ਚੰਦ ਸਿੰਘ ਚੱਠਾ, ਸਿਵਦਰਸਨ ਸਿੰਘ ਧਨੋਆ, ਰਾਜਨ ਸਿੰਗਲਾ, ਜਗਦੇਵ ਸਿੰਘ ਜੱਗਾ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਕੌਂਸਲਰ ਮੋਂਟੀ ਮਧਾਨ, ਨਰਿੰਦਰ ਸਰਮਾ, ਪ੍ਰੋ ਵਿਜੈ ਮੋਹਨ, ਗੋਪਾਲ ਸਰਮ, ਮੁਨੀਸ ਮੋਨੂ, ਰਾਜੀਵ ਗਰਗ, ਕ੍ਰਿਪਾਲ ਸਿੰਘ ਸੰਧੇ, ਨਰੇਸ ਜਿੰਦਲ, ਕੁਲਵਿੰਦਰ ਸਿੰਘ ਨਾਮਧਾਰੀ, ਮਨਪ੍ਰੀਤ ਸਿੰਘ ਨਮੋਲ, ਮੱਖਣ ਸਿੰਘ, ਪਵਨਜੀਤ ਸਿੰਘ ਹੰਝਰਾ, ਮਨਪ੍ਰੀਤ ਬਾਂਸਲ, ਕਰਮਿੰਦਰ ਪਾਲ ਸਿੰਘ, ਬਿੰਦਰ ਸਿੰਘ ਦਿਉਸੀ, ਕਲੱਬ ਦੇ ਸ੍ਰਪਰਸਤ ਦਰਸ਼ਨ ਸਿੰਘ ਚੌਹਾਨ, ਪ੍ਰਧਾਨ ਰੁਪਿੰਦਰ ਸਿੰਘ ਸੱਗੂ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕਾਸ਼ਲ,ਅਵਿਨਾਸ ਜੈਨ ਜਨਰਲ ਸੈਕਟਰੀ, ਪਵਨ ਸਰਮਾ, ਸੁਮੇਰ ਗਰਗ, ਹਰੀਸ ਗੱਖੜ, ਪ੍ਰਵੀਨ ਖੋਖਰ, ਨਰਿੰਦਰ ਸਿੰਘ ਮੱਖਣ, ਰਵਨੀਤ ਜੋਤ ਸਿੰਘ ਐਡਵੋਕੇਟ,ਗਗਨਦੀਪ ਸਿੰਘ ਲਿੱਲੀ, ਰਾਜੀਵ ਕੋਸਿਕ, ਵਰਿੰਦਰ ਕੋਸਿਕ ਅਤੇ ਕੁਲਵਿੰਦਰ ਸਿੰਘ ਨਾਮਧਾਰੀ ਸਮੇਤ ਵੱਡੀ ਗਿਣਤੀ ਵਿੱਚ ਸਹਿਰ ਦੇ ਪਤਵੰਤੇ ਅਤੇ ਪੱਤਰਕਾਰ ਹਾਜਰ ਸਨ। ਸਟੇਜ ਦੀ ਕਾਰਵਾਈ ਅਵਿਨਾਸ ਰਾਣਾ ਨੇ ਨਿਭਾਈ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕਲੱਬ ਦੇ ਸਰਪ੍ਰਸਤ ਦਰਸ਼ਨ ਸਿੰਘ ਚੌਹਾਨ ਅਤੇ ਅਵਿਨਾਸ ਜੈਨ ਨੇ ਕੀਤਾ।

Have something to say? Post your comment

 

More in Malwa

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ