Wednesday, April 29, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪੰਜਾਬੀ ਯੂਨੀਵਰਸਿਟੀ ਵਿਖੇ ‘ਰੰਗਮੰਚ ਉਤਸਵ’ ਦੇ ‘ਸੰਨ 2025’ ਨਾਟਕ ਦੀ ਪੇਸ਼ਕਾਰੀ ਹੋਈ

March 29, 2024 04:26 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ‘ਰੰਗਮੰਚ ਉਤਸਵ’ ਦੇ ਤੀਜੇ ਦਿਨ ‘ਸੰਨ 2025’ ਨਾਟਕ ਦੀ ਸਫਲ ਪੇਸ਼ਕਾਰੀ ਹੋਈ। ‘ਦਾ ਲੈਬੋਰਟਰੀ’ ਨਾਮਕ ਥੀਏਟਰ ਗਰੁੱਪ ਵੱਲੋਂ ਕੀਤੀ ਇਸ ਪੇਸ਼ਕਾਰੀ ਦਾ ਨਿਰਦੇਸਨ ਸ਼ੋਭਿਤ ਮਿਸ਼ਰਾ ਵੱਲੋਂ ਕੀਤਾ ਗਿਆ ਸੀ। ਤਕਰੀਬਨ ਸਵਾ ਘੰਟੇ ਦਾ ਇਹ ਨਾਟਕ ਹਿੰਦੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ। ਸਵਿਸ-ਜਰਮਨ ਨਾਟਕਕਾਰ ਫ੍ਰੀਡਰਿਕ ਡੂਰੇਨਮੈਟ ਵੱਲੋਂ ਲਿਖੇ ਇਸ ਨਾਟਕ ਨੂੰ ਪੀਯੂਸ਼ ਮਿਸ਼ਰਾ ਵੱਲੋਂ ਰੂਪਾਂਤਿਰਤ ਕੀਤਾ ਗਿਆ ਹੈ। ਰਹੱਸ ਅਤੇ ਥ੍ਰਿੱਲਰ ਸ਼ੈਲੀ ਇਹ ਨਾਟਕ ਦਿੱਲੀ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਕੇਸ ਨੂੰ ਵੀ ਉਜਾਗਰ ਕਰਦਾ ਵਿਖਾਈ ਦਿੱਤਾ। ਨਾਟਕ ਵਿਚਲੀ ਕਹਾਣੀ ਇੱਕ ਅਪਰਾਧੀ ਨਾਵਲਕਾਰ ਧੀਰਜ ਬ੍ਰਹਮਾਤਮੇ ਦੇ ਜੀਵਨ ਦੁਆਲੇ ਘੁੰਮਦੀ ਹੈ ਜੋ ਆਪਣੀਆਂ ਲਿਖਤਾਂ ਦੇ ਨਾਲ-ਨਾਲ ਆਪਣੇ ਵਿਵਾਦਪੂਰਨ ਜੀਵਨ ਲਈ ਬਹੁਤ ਮਸ਼ਹੂਰ ਹੈ,ਗੜਗੜ ਸੂਫੀ ਨਾਮਕ ਇੱਕ ਨਿੱਜੀ ਜਾਸੂਸ ਨੂੰ ਧੀਰਜ ਦੀਆਂ ਲਿਖਤਾਂ ਅਤੇ ਅਸਲ ਸੰਸਾਰ ਵਿੱਚ ਵਾਪਰੀਆਂ ਹੱਤਿਆਵਾਂ ਵਿਚਕਾਰ ਇੱਕ ਰਿਸ਼ਤੇ ਦਾ ਪਤਾ ਲੱਗਦਾ ਹੈ। ਗੜਗੜ ਸੂਫ਼ੀ ਨੂੰ ਪਤਾ ਲੱਗਦਾ ਹੈ ਕਿ ਪ੍ਰਸਿੱਧ ਨਾਵਲਕਾਰ ਲੇਖਕ ਨਹੀਂ, ਸਗੋਂ ਇੱਕ ਸੀਰੀਅਲ ਕਿਲਰ ਹੈ ਜੋ ਆਪਣੇ ਨਾਵਲਾਂ ਦੇ ਪਲਾਟ, ਅਪਰਾਧ ਬਣਾਉਂਦਾ ਹੈ। ਹਾਲਾਂਕਿ, ਅੰਤ ਵਿੱਚ, ਜਾਸੂਸ ਵੀ ਨਾਵਲਕਾਰ ਅਤੇ ਉਸਦੇ ਅਗਲੇ ਨਾਵਲ ਦੇ ਪਲਾਟ ਦਾ ਸਿ਼ਕਾਰ ਹੋ ਜਾਂਦਾ ਹੈ। ਨਾਟਕ ਦੀ ਸ਼ੁਰੂਆਤ ਬਰਮਾਤਮੇ ਨੇ ਆਪਣੇ ਆਪ ਨੂੰ ਇੱਕ ਸ਼ਰਾਬੀ ਅਤੇ ਤੀਵੀਂਬਾਜ਼ ਦੇ ਰੂਪ ਵਿੱਚ ਪੇਸ਼ ਕਰਨ ਨਾਲ ਕੀਤੀ।
 
ਜਲਦੀ ਹੀ, ਸੂਫੀ ਉਸਦੇ ਕਮਰੇ ਵਿੱਚ ਆ ਗਿਆ। ਜਿਵੇਂ-ਜਿਵੇਂ ਨਾਟਕ ਅੱਗੇ ਵਧਦਾ ਹੈ, ਸੂਫ਼ੀ ਸਾਬਤ ਕਰਦਾ ਹੈ ਕਿ ਬਰਮਾਤਮੇ ਦੇ ਸਾਰੇ ਨਾਵਲਾਂ ਦੇ ਪਲਾਟ ਅਸਲ ਘਟਨਾਵਾਂ ਸਨ, ਅੰਤ ਵਿੱਚ, ਬਰਮਾਤਮੇ ਨੇ ਕਬੂਲ ਕੀਤਾ ਕਿ ਉਹ ਕਾਤਲ ਹੈ ਅਤੇ ਸੂਫ਼ੀ ਬਾਲਕੋਨੀ ਤੋਂ ਛਾਲ ਮਾਰਦਾ ਹੈ ਅਤੇ ਦਰਸ਼ਕਾਂ ਨੂੰ ਸੂਚਿਤ ਕਰਦਾ ਹੈ ਕਿ ਇਹ ਉਸ ਦੀ ਸਾਜਿਸ਼ ਸੀ। ਨਾਟਕ ਵਿੱਚ ਦਲਜੀਤ ਸਿੰਘ, ਜੁਗਲ ਕੌਸ਼ਲ, ਹੈਪੀ ਬੋਕੋਲੀਆ, ਮਨਪ੍ਰੀਤ ਕੌਰ ਅਤੇ ਰਮਨਦੀਪ ਕੌਰ ਵੱਲੋਂ ਆਪਣੀਆਂ ਭੂਮਿਕਾਵਾਂ ਸ਼ਾਨਦਾਰ ਢੰਗ ਨਾਲ਼ ਨਿਭਾਈਆਂ ਗਈਆਂ। ਬੈਕਸਟੇਜ ਉੱਤੇ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਦਵਿੰਦਰ ਸਿੱਧੂ, ਬਲਜੀਤ ਸੰਧੂ, ਅੰਕਪ੍ਰੀਤ ਨੈਨ, ਵਿਨੋਦ ਕੁਮਾਰ ਅਤੇ ਹੈਪੀ ਚਹਿਲ ਸ਼ਾਮਿਲ ਰਹੇ। ਅਦਾਕਾਰਾਂ ਦਾ ਮੇਕਅਪ ਹੈਪੀ ਬੋਕੋਲੀਆ ਨੇ ਕੀਤਾ। ਪੇਸ਼ਕਾਰੀ ਦੇ ਅੰਤ ਵਿੱਚ ‘ਰੰਗਮੰਚ ਉਤਸਵ’ ਦੇ ਕੋਆਰਡੀਨੇਟਰ ਡਾ. ਜਸਪਾਲ ਦਿਉਲ ਵੱਲੋਂ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।
 

Have something to say? Post your comment

 

More in Malwa

ਮੇਅਰ ਕੁੰਦਨ ਗੋਗੀਆ ਦੇ ਨਿਰਦੇਸ਼ਾਂ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖਤੀ; ਭੂਪਿੰਦਰਾ ਰੋਡ 'ਤੇ ਕੀਤੇ ਚਲਾਨ

ਉਮੰਗ ਵੈਲਫ਼ੇਅਰ ਫਾਊਂਡੇਸ਼ਨ ਰਜਿ. ਨੇ ਥਾਪਰ ਕਾਲਜ ਵਿਖੇ ਫੋਟੋਆਂ ਦੀ ਲਗਾਈ ਪ੍ਰਦਰਸ਼ਨੀ,

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਰਿਸ਼ੀ ਕਾਲੋਨੀ ਤੋਂ ਦੂਜੀ ਵਾਰ ਸ਼ਰਧਾਲੂਆਂ ਦੀ ਬੱਸ ਰਵਾਨਾ

ਜੈਮਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਮੰਜਰੀ ਤੇਜਪਾਲ ਨੂੰ ਦਿੱਲੀ ਵਿਖੇ 'ਅਕਾਦਮਿਕ ਉੱਤਮਤਾ ਪੁਰਸਕਾਰ 2026' ਨਾਲ ਕੀਤਾ ਸਨਮਾਨਿਤ

ਬਲਾਕ ਪ੍ਰਧਾਨਾਂ ਸਮੇਤ ਸੀਨੀ: ਲੀਡਰਸ਼ਿਪ ਵਲੋਂ ਆਪੇ ਬਣੇ ਟਿਕਟ ਦੇ ਅਖੌਤੀ ਦਾਅਵੇਦਾਰਾਂ ਖਿਲਾਫ ਕਾਰਵਾਈ ਦੀ ਮੰਗ

ਬੈਡਮਿੰਟਨ ਖਿਡਾਰੀ ਨੂੰ ਡੀ ਸੀ ਨੇ ਮੈਡਲ ਦੇ ਕੇ ਕੀਤਾ ਸਨਮਾਨਤ

ਜਿਨਗਰ ਸਮਾਜ ਹਮੇਸ਼ਾ ਆਮ ਆਦਮੀ ਪਾਰਟੀ ਦੇ ਨਾਲ : ਸ਼ਾਮ ਲਾਲ

ਸੁਨਾਮ 'ਚ ਬਿਜਲੀ ਕੱਟਾਂ ਖ਼ਿਲਾਫ਼ ਧਰਨਾ ਭਲਕੇ ਸੂਬਾ ਸਰਕਾਰ ਬਿਜਲੀ ਸਪਲਾਈ ਯਕੀਨੀ ਬਣਾਉਣ 'ਚ ਹੋਈ ਫੇਲ੍ਹ : ਗੋਲਡੀ

ਡਾ. ਬਲਬੀਰ ਸਿੰਘ ਨੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ

ਗਊਸ਼ਾਲਾ ਦੇ ਸ਼ੈਡ 'ਚ ਲੱਗੀ ਅੱਗ ਨਾਲਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ