Tuesday, June 17, 2025

National

ਕੋਰੋਨਾ (Corona) ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ - ਏਮਜ਼ ਚੀਫ਼

May 02, 2021 05:16 PM
SehajTimes

ਨਵੀਂ ਦਿੱਲੀ :  ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸ ਵਿਚ ਏਮਜ਼ ਚੀਫ਼ ਡਾ. ਰਣਦੀਪ ਗੁਲੇਰੀਆ ਨੇ ਇਕ ਇੰਟਰਵਿਊ 'ਚ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਉਣ ਲਈ ਸਖ਼ਤ ਲਾਕਡਾਊਨ ਦੀ ਜ਼ਰੂਰਤ ਹੈ, ਜਿਵੇਂ ਪਿਛਲੇ ਸਾਲ ਮਾਰਚ 'ਚ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਦੀ ਸਿਹਤ ਬਣਤਰ 'ਸੀਮਾ ਤੱਕ ਖਿੱਚੀ ਹੋਈ' ਹੈ ਅਤੇ 10 ਫੀਸਦੀ ਤੋਂ ਵੱਧ ਸਕਾਰਾਤਮਕ ਦਰਾਂ ਨਾਲ ਖੇਤਰਾਂ 'ਚ ਦੂਜੀ ਕੋਰੋਨਾ ਲਹਿਰ ਨੂੰ ਰੋਕਣ ਦੀ ਜ਼ਰੂਰਤ ਹੈ।

ਡਾ. ਗੁਲੇਰੀਆ ਨੇ ਕਿਹਾ ਕਿ ਤੇਜ਼ ਗਤੀ ਨਾਲ ਫ਼ੈਲ ਰਹੇ ਵਾਇਰਸ ਨੂੰ ਰੋਕਣ ਲਈ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਸਮੇਤ ਕਈ ਸੂਬਿਆਂ 'ਚ ਰਾਤ ਦਾ ਕਰਫਿਊ ਅਤੇ ਵੀਕੈਂਡ ਲਾਕਡਾਊਨ ਲਗਾਇਆ ਗਿਆ ਪਰ ਇੱਥੇ ਜ਼ਿਆਦਾਤਰ ਅਸਰ ਸਾਬਤ ਨਹੀਂ ਹੋਏ। ਉਨ੍ਹਾਂ ਨੇ ਦਿੱਲੀ 'ਚ ਇਕ ਡਾਕਟਰ ਦੀ ਮੌਤ ਨੂੰ ਵਿਅਕਤੀਗੱਤ ਨੁਕਸਾਨ ਦੱਸਦੇ ਹੋਏ ਕਿਹਾ ਕਿ ਡਾ. ਆਰ.ਕੇ. ਹਿਮਥਾਨੀ ਉਨ੍ਹਾਂ 12 ਲੋਕਾਂ 'ਚੋਂ ਇਕ ਸਨ, ਜਿਨ੍ਹਾਂ ਨੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਹੋਣ ਤੋਂ ਬਾਅਦ ਦਮ ਤੋੜਿਆ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਇਕ ਵਿਅਕਤੀਗੱਤ ਨੁਕਸਾਨ ਸੀ, ਕਿਉਂਕਿ ਮੈਂ ਉਨ੍ਹਾਂ ਨੂੰ ਵਿਦਿਆਰਥੀ ਦਿਨਾਂ ਤੋਂ ਜਾਣਦੇ ਸਨ।

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ