Wednesday, November 26, 2025

Malwa

SRS Vidyapith Samana ਵਿਖੇ ਅਧਿਆਪਕਾਂ ਦੀ ਪ੍ਰਭਾਵਸ਼ਾਲੀ ਸਿਖਲਾਈ ਲਈ ਸੈਮੀਨਾਰ ਦਾ ਆਯੋਜਨ

March 26, 2024 06:47 PM
Daljinder Singh Pappi
ਸਮਾਣਾ : ਅਧਿਆਪਕਾਂ ਦੀ ਸਿਖਲਾਈ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਵਿਖੇ 26 ਮਾਰਚ 2024 ਨੂੰ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
 
 
ਜਿਸ ਦੇ ਸੰਚਾਲਕ ਡਾਕਟਰ ਵੰਧਨਾ ਰਲਹਾਨ (ਪੀ ਐਚ ਡੀ ਵਾਤਾਵਰਨ ਵਿਗਿਆਨ, ਮਾਸਟਰਜ਼ ਭੌਤਿਕ ਵਿਗਿਆਨ ,ਅਧਿਆਪਨ ਅਤੇ ਸਿਖਲਾਈ ਪ੍ਰੋਗਰਾਮ  ਤਜ਼ਰਬਾ 20 ਸਾਲ) ਸਨ।
 
 
ਇਸ ਸਿਖਲਾਈ ਪ੍ਰੋਗਰਾਮ ਵਿੱਚ ਡਾਕਟਰ ਵੰਧਨਾ ਰਲਹਾਨ ਨੇ ਅਧਿਆਪਕਾਂ ਨੂੰ ਸਿੱਖਿਆ ਨਾਲ ਸੰਬੰਧਿਤ ਬਹੁਤ ਸਾਰੀਆਂ ਗਿਆਨ ਭਰਪੂਰ ਗੱਲਾਂ ਸਮਝਾਈਆਂ ਜਿਹਨਾਂ ਨੂੰ ਅਪਣਾ ਕੇ ਇੱਕ ਅਧਿਆਪਕ ਆਪਣੇ ਵਿਸ਼ੇ ਨੂੰ ਰੌਚਕ ਬਣਾ ਸਕਦਾ ਹੈ। ਇਹ ਅਸਲ ਵਿੱਚ ਬਹੁਤ ਹੀ ਮਦਦਗਾਰ ਅਤੇ ਪ੍ਰਭਾਵਸ਼ਾਲੀ ਵਰਕਸ਼ਾਪ ਸੀ।
 
 
ਇਸ ਵਰਕਸ਼ਾਪ ਤੋਂ ਪ੍ਰਾਪਤ ਹੋਏ ਗਿਆਨ ਤੋਂ ਪ੍ਰਭਾਵਿਤ ਹੋ ਕੇ ਸਕੂਲ ਦੀ ਪ੍ਰਿੰਸੀਪਲ ਮਿਸ ਮਿਲੀ ਬੋਸ ,ਚੇਅਰਮੈਨ  ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਵਰਕਸ਼ਾਪ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੀ ਗਿਆਨ ਭਰਪੂਰ ਵਰਕਸ਼ਾਪ ਦਾ ਆਯੋਜਨ ਕਰਨ ਦਾ ਵਿਚਾਰ ਪ੍ਰਗਟ ਕੀਤਾ, ਤਾਂ ਜੋ ਵਿਦਿਆਰਥੀ  ਸਬੰਧਤ ਵਿਸ਼ੇ ਨਾਲ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਸਕਣ।
 
 

Have something to say? Post your comment