Friday, May 03, 2024

Malwa

Dr.Syed Tanveer Hussain 'ਸੰਸਾਰ ਦੇ ਸਭ ਤੋਂ ਜਿਆਦਾ ਕੁਆਲੀਫਾਈਡ ਹੋਮਿਓਪੈਥ 'ਐਵਾਰਡ ਨਾਲ ਸਨਮਾਨਿਤ

March 26, 2024 05:26 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਡਾਕਟਰ ਸਈਅਦ ਤਨਵੀਰ ਹੁਸੈਨ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਆਪਣੀ ਖੋਜ ਦੇ ਆਧਾਰ ਤੇ ਭਿਆਨਕ ਬਿਮਾਰੀਆਂ ਤੋਂ ਮਨੁੱਖਤਾ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨl ਜਿਸ ਕਾਰਨ ਡਾਕਟਰ ਸਈਅਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਮਿਲੀ ਹੈl ਕੈਂਸਰ ਤੋਂ ਬਚਾਅ ਦੇ ਖੇਤਰ ਵਿੱਚ ਡਾਕਟਰ ਸਾਹਿਬ ਦੁਨੀਆਂ ਦੇ ਮੰਨੇ ਪਰਮੰਨੇ ਡਾਕਟਰਾਂ ਵਿੱਚ ਗਿਣੇ ਜਾਂਦੇ ਹਨl ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਆਯੋਜਿਤ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾਕਟਰ ਸਈਅਦ ਤਨਵੀਰ ਹੁਸੈਨ ਨੂੰ 'ਸੰਸਾਰ ਦੇ ਸਭ ਤੋਂ ਜਿਆਦਾ ਕੁਆਲੀਫਾਈਡ ਹੋਮਿਓਪੈਥ 'ਐਵਾਰਡ ਨਾਲ ਸਨਮਾਨਿਤ ਕੀਤਾ ਗਿਆl ਇਸ ਸਮਾਗਮ ਵਿੱਚ ਮੈਡੀਕਲ ਜਗਤ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ l ਡਾਕਟਰ ਸਈਅਦ ਮੈਡੀਕਲ ਦੇ ਤਿੰਨ ਵਿਸ਼ਿਆਂ ਵਿੱਚ ਐਮ ਡੀ ਅਤੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਦੁਨੀਆਂ ਦੇ ਇਕਲੌਤੇ ਡਾਕਟਰ ਬਣ ਗਏ ਹਨ l ਡਾਕਟਰ ਸਈਅਦ ਨੇ ਆਪਣੀ ਮਿਹਨਤ, ਲਗਨ ਅਤੇ ਯੋਗਤਾ ਸਦਕਾ ਮਲੇਰਕੋਟਲਾ ਸ਼ਹਿਰ ਅਤੇ ਪੰਜਾਬ ਦੀ ਸੰਸਾਰ ਵਿੱਚ ਵੱਖਰੀ ਪਹਿਚਾਨ ਬਣਾਈ ਹੈ l ਡਾਕਟਰ ਸਈਅਦ ਇੰਡੀਅਨ ਇੰਸਟੀਟਿਊਟ ਆਫ ਹੋਮਿਓਪੈਥਿਕ ਦੇ ਕੌਮੀ ਪ੍ਰਧਾਨ ਹਨ ਅਤੇ ਮਲੇਰਕੋਟਲਾ ਵਿਖੇ ਇੱਕ ਹੋਮਿਓਪੈਥਿਕ ਕੈਂਸਰ ਕੇਅਰ ਸੈਂਟਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ l ਉਹਨਾਂ ਨੂੰ ਸਨਮਾਨਿਤ ਕੀਤੇ ਜਾਣ ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈl ਡਾਕਟਰ ਸ੍ਰੀ ਸਈਅਦ ਨੂੰ ਐਵਾਰਡ ਮਿਲਣ ਤੇ ਮੁਬਾਰਕਬਾਦ ਪੇਸ਼ ਕਰਨ ਵਾਲਿਆਂ ਵਿੱਚ ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਅਬਦੁਲ ਗਫਾਰ, ਅਨਵਾਰ ਚੌਹਾਨ, ਅਬਦੁਲ ਹਲੀਮ, ਪੀਡੀਜੀ ਅਮਜਦ ਅਲੀ, ਮੁਹੰਮਦ ਰਫੀਕ, ਪੀਏਜੀ ਮੁਹੰਮਦ ਉਸਮਾਨ ਸਿਦੀਕੀ, ਹਾਕਮ ਸਿੰਘ ਰਾਣੂ, ਰਾਸ਼ਿਦ ਸ਼ੇਖ,ਸ੍ਰੀ ਮੁਹੰਮਦ ਜਮੀਲ, ਐਡਵੋਕੇਟ ਇਕਬਾਲ ਅਹਿਮਦ, ਸ੍ਰੀ ਇਰਸ਼ਾਦ ਅਹਿਮਦ, ਸ੍ਰੀ ਨਾਸਰ ਆਜਾਦ, ਸ੍ਰੀ ਬੀਐਸ ਭਾਟੀਆ, ਸ੍ਰੀ ਨਰੇਸ਼ ਕੁਮਾਰ, ਅਬਦੁਲ ਸੱਤਾਰ ਐਸਡੀਓ, ਕੌਂਸਲਰ ਮੁਹੰਮਦ ਸ਼ਕੀਲ, ਕੌਂਸਲਰ ਫਾਰੂਕ ਅੰਸਾਰੀ, ਕੌਂਸਲਰ ਮੁਹੰਮਦ ਨਸੀਮ, ਸ੍ਰੀ ਤਾਹਿਰ ਰਾਣਾ ਅਤੇ ਮੁਹੰਮਦ ਯਾਸੀਨ ਭੋਪ ਇੰਡਸਟਰੀ ਦੇ ਨਾਂ ਵਰਨਣਯੋਗ ਹਨ l

Have something to say? Post your comment

 

More in Malwa

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ