Wednesday, September 17, 2025

Malwa

ਪ੍ਰਮੁੱਖ ਸੱਕਤਰ ਸਿਹਤ ਤੇ ਪਰਿਵਾਰ ਭਲਾਈ ਸ਼੍ਰੀ ਅਜੋਏ ਸ਼ਰਮਾ ਵੱਲੋ ਰਾਜਿੰਦਰਾ ਹਸਪਤਾਲ ਦਾ ਦੋਰਾ

March 24, 2024 06:14 PM
Daljinder Singh Pappi
ਪਟਿਆਲਾ : ਬੀਤੇ ਦਿਨੀ ਜਿਲ੍ਹਾ ਸੰਗਰੂਰ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਇਸ ਸਮੇਂ ਰਾਜਿੰਦਰਾ ਹਸਪਤਾਲਾ ਵਿੱਚ ਦਾਖਲ ਮਰੀਜਾਂ ਦਾ ਹਾਲਚਾਲ ਜਾਣਨ ਲਈ ਅੱਜ ਪ੍ਰਮੁੱਖ ਸੱਕਤਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਸ਼੍ਰੀ ਅਜੋਏ ਸ਼ਰਮਾ ਨੇ ਰਾਜਿੰਦਰਾ ਹਸਪਤਾਲ ਦਾ ਦੋਰਾ ਕੀਤਾਾ। ਜਿਲ੍ਹਾ ਸੰਗਰੂਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਹੋਏ ਮਰੀਜਾਂ ਵਿਚੋਂ 12 ਮਰੀਜ ਜੋ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹਨ।
 
 
ਜਿਹਨਾਂ ਵਿਚੋਂ ਇੱਕ ਰਾਜਿੰਦਰਾ ਹਸਪਤਾਲ ਦੇ ਆਈ.ਸੀ.ਯੂ ਦਾਖਲ ਹੈ ,ਦੋ ਮਰੀਜ ਡਾਇਲਸਿਸ ਤੇ ਹਨ,ਚਾਰ ਮਰੀਜਾਂ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ ਅਤੇ ਪੰਜ ਮਰੀਜਾਂ ਦੀ ਹਾਲਤ ਠੀਕ ਹੈ ਜਿਹਨਾਂ ਦੇ ਵਾਈਟਲ ਠੀਕ ਚਲ ਰਹੇ ਹਨ। ਰਾਜਿੰਦਰ ਹਸਪਤਾਲ ਵਿੱਚ ਆਪਣੇ ਦੋਰੇ ਦੋਰਾਣ ਪ੍ਰਮੁੱਖ ਸੱਕਤਰ ਸ਼੍ਰੀ ਅਜੋਏ ਸ਼ਾਰਮਾ ਜੀ ਵੱਲੋ ਇਹਨਾਂ ਮਰੀਜਾਂ ਕੋਲ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਿਆ ਅਤੇ ਉਹਨਾਂ ਨੂੰ ਹੋਂਸਲਾ ਦਿੱਤਾ। ਮਰੀਜਾਂ ਨੂੰ ਤੱਸਲ਼ੀ ਦਵਾਈ ਕਿ ਉਹਨਾਂ ਦਾ ਇਸ ਹਸਪਤਾਲ ਵਿੱਚ ਮਾਹਰ ਡਾਕਟਰਾਂ ਵੱਲੋਂ ਪੂਰੀ ਲਗਨ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਮਰੀਜਾਂ ਦੇ ਪਰਿਵਾਰਕ ਮੈਂਬਰਾ ਨੂੰ ਵੀ ਮਿਲ ਕੇ ਉਹਨਾਂ ਨੂੰ ਕਿਸੇ ਕਿਸਮ ਦੀ ਚਿੰਤਾ ਨਾ ਕਰਨ ਅਤੇ ਪੂਰੀ ਹਿਮਤ ਰੱਖਣ ਲਈ ਹੋਂਸਲਾ ਦਿਤਾ।
 
 
ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਵਲੋਂ ਮਰੀਜਾਂ ਦਾ ਇਲਾਜ ਇਸ ਹਸਪਤਾਲ ਵਿੱਚ ਬਿਲਕੁੱਲ ਮੁਫਤ ਕੀਤਾ ਜਾ ਰਿਹਾ ਹੈ ਅਤੇ ਮਰੀਜਾਂ ਨੂੰ ਹਰ ਕਿਸਮ ਦੀ ਦਵਾਈ ਬਿਲਕੁੱਲ ਮੁਫਤ ਦਿੱਤੀ ਜਾਵੇਗੀ।ਉਹਨਾਂ ਮਰੀਜਾਂ ਦੇ ਪਰਿਵਾਰਕ ਮੈਂਬਰਾ ਨੂੰ ਕਿਹਾ ਕਿ ਉਹਨਾਂ ਦੇ ਮਰੀਜਾਂ ਦੇ ਇਲਾਜ ਦੋਰਾਣ ਉਹਨਾਂ ਦਾ ਕੋਈ ਵੀ ਪੈਸਾ ਨਹੀ ਲਗਣ ਦਿੱਤਾ ਜਾਵੇਗਾ। ਉਹਨਾਂ ਹਸਪਤਾਲ ਦੇ ਸਟਾਫ ਨੂੰ ਵੀ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ ਦੀਆਂ ਹਦਾਇਤਾਂ ਦਿੱਤੀਆਂ। ਇਸ ਮੋਕੇ ਉਹਨਾਂ ਨਾਲ ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਪੀ.ਸੀ.ਐਸ, ਮੈਡਮ ਦੀਪਜੋਤ ਕੋਰ ਪੀ.ਸੀ.ਐਸ, ਜੁਆਇੰਟ ਡਾਇਰੈਕਟਰ ਮੈਡੀਕਲ ਐਜੁਕੇਸ਼ਨ ਡਾ. ਅਕਾਸ਼ਦੀਪ ਅਗਰਵਾਲ, ਸਿਵਲ ਸਰਜਨ ਡਾ. ਰਮਿੰਦਰ ਕੋਰ, ਪ੍ਰਿੰਸੀਪਲ  ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਸੀਬੀਆ ਵੀ ਉਹਨਾਂ ਨਾਲ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ