Monday, April 29, 2024
BREAKING NEWS
ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ ਬਰਤਾਨੀਆਂ ’ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ

Education

IKGPTU ਦੇ ਇਮਤਿਹਾਨਾਂ ਵਿੱਚ ਦੋਆਬਾ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

March 24, 2024 05:59 PM
SehajTimes
ਮੋਹਾਲੀ : ਦੁਆਬਾ ਗਰੁੱਪ ਦੀਆ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਉਸ ਵੇਲੇ ਹੋਰ ਆਣ ਜੁੜੀ ਜਦੋਂ ਗਰੁੱਪ ਦੀਆਂ ਵਿਦਿਆਰਥਣਾਂ ਨੇ IKGPTU ਦੇ ਇਮਤਿਹਾਨਾਂ ਵਿਚ ਉੱਚ ਰੈਂਕ ਪ੍ਰਾਪਤ ਕਰਕੇ ਕੈਂਪ ਦਾ ਨਾਮ ਰੌਸ਼ਨ ਕੀਤਾ। ਦੱਸ ਦਈਏ ਕਿ ਦੁਆਬਾ ਬਿਜ਼ਨਸ ਸਕੂਲ ਦੀ ਵਿਦਿਆਰਥਣ ਗੋਲਡੀ ਕੁਮਾਰੀ ਨੇ IKGPTU ਜਲੰਧਰ ਕਪੂਰਥਲਾ ਵੱਲੋਂ ਲੈ ਗਏ ਬੀ.ਸੀ.ਏ. ਸਮੈਸਟਰ ਤੀਜੇ ਦੇ ਇਮਤਿਹਾਨ ਵਿਚ ਪਹਿਲੇ ਸਥਾਨ ਦੇ ਨਾਲ ਸੀ.ਜੀ.ਪੀ.ਏ 9.13 ਰੈਂਕ ਪ੍ਰਾਪਤ ਕੀਤਾ। ਜਦੋਂ ਕਿ ਗਰੁੱਪ ਦੀ ਦੂਸਰੀ ਵਿਦਿਆਰਥਣ ਗੌਰਵੀ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ , ਹਰਸ਼ਰਨ ਕੌਰ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ ਰੈਂਕ ਲਿਆ। ਇਸਦੇ ਨਾਲ ਹੀ ਦੁਆਬਾ ਬਿਜ਼ਨਸ ਸਕੂਲ ਦੇ ਦੂਜੇ ਵਿਦਿਆਰਥੀਆਂ ਨੇ ਵੀ ਵਧੀਆਂ ਰੈਂਕ ਪ੍ਰਾਪਤ ਕਰਕੇ ਗਰੁੱਪ ਦਾ ਨਾ ਰੋਸ਼ਨ ਕੀਤਾ ਹੈ। ਬੀਬੀਏ ਵਿਚ ਅਰਸ਼ਦੀਪ ਕੌਰ ਰੌਣਕ ਕੁਮਾਰ ਨਵਲੀਨ ਕੌਰ, ਬੀ ਕੌਮ ਵਿੱਚ ਦੀਕਸ਼ਾ, ਮਨੋਹਰ ਕੌਰ, ਅਨੁਰਾਧਾ ਜਦੋਂ ਕਿ ਬੀਐਸਸੀ ਐੱਮ ਐੱਲ ਐੱਸ ਵਿੱਚ ਸ਼ਿਵਾਨੀ ਦੇ ਵੀ ਨੂਰਮਿੰਦਰ ਕੌਰ, ਬੀਸੀਏ ਦੀ ਨੀਤੀਕਾ ਚੌਬੇ ਅਤੇ ਬੀਐਸਸੀ ਐਗਰੀਕਲਚਰ ਦੇ ਮਨੀਸ਼ ਕੁਮਾਰ ਨੇ ਵਧੀਆ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਆਪਣੇ ਮਾਪਿਆਂ ਅਤੇ ਕਾਲਜ ਪ੍ਰਬੰਧਕਾਂ ਦੇ ਸਿਰ ਬੰਨਿਆ ਹੈ।
ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਪੁਜੀਸ਼ਨਾਂ ਤੋਂ ਬਾਅਦ ਕਾਲਜ ਪ੍ਰਬੰਧਕਾਂ ਵੱਲੋਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਇਕ ਸਾਦਾ ਸਮਾਗਮ ਉਲੀਕਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਨੇ ਕਿਹਾ ਕਿ ਸਫ਼ਲਤਾ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ, ਸੱਚੀ ਲਗਨ, ਸਹੀ ਦਿਸ਼ਾ ਦੀ ਜਾਣਕਾਰੀ ਬੇਹੱਦ ਲਾਜਮੀ ਸ਼ਰਤਾਂ ਹਨ। ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ਾਰਟ ਕੱਟ ਨਹੀਂ ਅਪਣਾਉਣਾ ਚਾਹੀਦਾ ਸਗੋਂ ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੁਆਬਾ ਗਰੁੱਪ ਦੇ ਐਗਜੀਕਿਉਟਿਵ ਵਾਈਸ ਚੇਅਰਮੈਨ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੜਾਈ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਗਰੁੱਪ ਦੇ ਵੱਲੋਂ ਕੁੱਝ ਖ਼ਾਸ ਵਜ਼ੀਫ਼ਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ  ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਦੇ ਵਿੱਚ ਵੀ ਵੱਡੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।  ਵਿਦਿਆਰਥੀਆਂ ਦੇ ਲਈ ਫ੍ਰੈਂਡਲੀ ਇਨਵਾਇਰਮੈਂਟ ਰੱਖਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
 

Have something to say? Post your comment

 

More in Education

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਵਿਦਿਆਰਥਣ ਡਾ. ਗੁਰਲੀਨ ਕੌਰ ਸਿੱਧੂ ਦਾ ਸਵਾਗਤ

ਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰ

ਪੰਜਾਬੀ ਯੂਨੀਵਰਸਿਟੀ ਵਿਖੇ ‘ਕੁਐਸਟ’ ਦੀ ਰਾਸ਼ਟਰੀ ਵਰਕਸ਼ਾਪ ਸ਼ੁਰੂ; ਦੇਸ਼ ਭਰ ਤੋਂ ਅਨੇਕਾਂ ਉਘੇ ਭੌਤਿਕ ਵਿਗਿਆਨੀ ਪੁੱਜੇ

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਕਰਵਾਇਆ ‘ਸਾਲਾਨਾ ਸੂਦ ਮੈਮੋਰੀਅਲ ਸਿੰਪੋਜ਼ੀਅਮ’

Dolphin College ਵਿਖੇ ਵਿਦਿਆਰਥੀਆਂ ਲਈ ਲਗਾਇਆ ਗਿਆ ਜਾਗਰੂਕਤਾ ਕੈਂਪ

ਸਿੱਖਿਆ ਵਿੱਚ ਮੂਡਲ ਪਲੇਟਫ਼ਾਰਮ ਦੀ ਵਰਤੋਂ ਵਿਸ਼ੇ ਉੱਤੇ ਕਰਵਾਈ ਵਰਕਸ਼ਾਪ

ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਤਹਿਤ 10+2 ਨਾਨ-ਮੈਡੀਕਲ ਪਾਸ ਵਿਦਿਆਰਥੀ ਵੀ ਦਾਖ਼ਲ ਕਰਨ ਦੀ ਪ੍ਰਵਾਨਗੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤਾ ਮਾਸਟਰ ਸੁਰਜੀਤ ਸਿੰਘ ਨੂੰ ਸਨਮਾਨਿਤ

ਆੱਨਲਾਈਨ-ਸਟੱਡੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਦਾ ਕੀਤਾ ਸਨਮਾਨ

ਸਰਕਾਰ ਤੇ ਅਧਿਆਪਕਾਂ ਦਾ ਉੱਤਮ ਉਪਰਾਲਾ : ਵਿੱਦਿਅਕ - ਟੂਰ