Monday, November 03, 2025

Chandigarh

ਮੀਤ ਹੇਅਰ ਵੱਲੋਂ ਯੁਵਕ ਸੇਵਾਵਾਂ ਵਿਭਾਗ ਦੀ ਵੈੱਬਸਾਈਟ ਲਾਂਚ

March 15, 2024 01:32 PM
SehajTimes

ਚੰਡੀਗੜ੍ਹ : ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਯੁਵਕ ਸੇਵਾਵਾਂ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਕੀਮਾਂ ਵੱਧ ਤੋਂ ਵੱਧ ਲੋਕਾਂ/ਨੌਜਵਾਨਾਂ ਤੱਕ ਪਹੁੰਚਾਉਣ ਲਈ ਅੱਜ ਇੱਥੇ ਯੁਵਕ ਸੇਵਾਵਾਂ ਵਿਭਾਗ ਦੀ ਵੈੱਬਸਾਈਟ ਲਾਂਚ ਕੀਤੀ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਦੇ ਯਤਨਾਂ ਤਹਿਤ ਹੀ ਵੱਖ-ਵੱਖ ਵਿਭਾਗਾ ਦੀਆਂ ਵੈਬਸਾਈਟਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਵਿਭਾਗਾ ਦੀ ਸਮੁੱਚੀ ਜਾਣਕਾਰੀ ਇੱਕ ਕਲਿਕ ਉਤੇਹੀ ਲੋਕਾਂ ਦੀ ਪਹੁੰਚ ਵਿੱਚ ਹੋਵੇ।

ਯੁਵਕ ਸੇਵਾਵਾਂ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਦੀ ਚਿਰਾਂ ਤੋਂ ਵੈੱਬਸਾਈਟ ਬਨਾਉਣ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਵੈੱਬਸਾਈਟ ਲਾਂਚ ਕੀਤੀ ਗਈ। ਇਸ ਵੈਬ-ਸਾਈਟ ਰਾਹੀਂ ਨੌਜਵਾਨਾਂ ਨੂੰ ਵਿਭਾਗ ਵੱਲੋਂ ਬਣਾਈਆਂ ਜਾਣ ਵਾਲੀਆਂ ਸਕੀਮਾਂ/ਆਨਲਾਈਨ ਰਜਿਸਟ੍ਰੇਸ਼ਨ/ਯੁਵਕ ਕਲੱਬਾਂ ਦੀ ਐਫੀਲੀਏਸ਼ਨ ਦੀ ਸਹੁਲਤ ਮੁਹੱਈਆਂ ਹੋ ਸਕੇਗੀ। ਇਸ ਨਾਲ 15 ਤੋਂ 35 ਸਾਲ ਤੱਕ ਦੇ ਨੌਜਵਾਨ ਸਿੱਧੇ ਤੌਰ ਉਤੇ ਵਿਭਾਗੀ ਸਕੀਮਾਂ ਜਿਵੇਂ ਕਿ ਅਡਵੈਂਚਰ ਕੈਂਪ, ਪਰਵਤਾਰੋਹੀ ਕੈਂਪ, ਅੰਤਰਰਾਜੀ ਦੌਰਿਆਂ ਦਾ ਪ੍ਰੋਗਰਾਮ, ਯੂਥ ਲੀਡਰਸ਼ਿਪ ਤੇ ਟ੍ਰੈਕਿੰਗ ਕੈਂਪ, ਯੁਵਕ ਸਿਖਲਾਈ ਵਰਕਸ਼ਾਪ, ਯੁਵਕ ਮੇਲੇ, ਕੌਮੀ ਸੇਵਾ ਯੋਜਨਾ (ਐਨ.ਐਸ.ਐਸ), ਰੈੱਡ ਰੀਬਨ ਕਲੱਬਾਂ ਅਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈ ਸਕਦੇ ਹਨ।

Have something to say? Post your comment

 

More in Chandigarh

ਯੁੱਧ ਨਸਿ਼ਆਂ ਵਿਰੁੱਧ’: 246ਵੇਂ ਦਿਨ, ਪੰਜਾਬ ਪੁਲਿਸ ਨੇ 90 ਨਸ਼ਾ ਤਸਕਰਾਂ ਨੂੰ 1.4 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ:

ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ਼ ਗੁੱਲੂ ਦੇ ਦੋ ਹੋਰ ਕਾਰਕੁਨ ਗੁਰਦਾਸਪੁਰ ਤੋਂ ਗ੍ਰਿਫ਼ਤਾਰ; ਤਿੰਨ ਪਿਸਤੌਲ ਬਰਾਮਦ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ

ਗਮਾਡਾ ਦੇ ਦੋ ਦਿਨਾ ਕੈਂਪ ਦੌਰਾਨ 1000 ਤੋਂ ਵੱਧ ਲੰਬਿਤ ਕੇਸਾਂ ਦਾ ਨਿਪਟਾਰਾ: ਹਰਦੀਪ ਸਿੰਘ ਮੁੰਡੀਆਂ

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ ਆਈ.ਆਈ.ਐਮ. ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

15000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੁੱਖ ਮੰਤਰੀ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ

ਮੇਰੇ ਕੈਂਪ ਆਫ਼ਿਸ ਬਾਰੇ ਭਾਜਪਾ ਦਾ ਝੂਠ ਬੇਨਕਾਬ ਹੋਇਆ: ਮੁੱਖ ਮੰਤਰੀ ਮਾਨ