Saturday, August 02, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Malwa

ਪੰਜਾਬੀ ਯੂਨੀਵਰਸਿਟੀ ਨੇ ਮੁਫ਼ਤ ਅਤੇ ਓਪਨ-ਸੋਰਸ ਦੇ ਪਲੇਟਫ਼ਾਰਮ ਲਿਬਰੇ ਆਫਿ਼ਸ ਲਈ ਵਿਕਸਿਤ ਕੀਤਾ

March 15, 2024 01:26 PM
SehajTimes

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਪਿਊਟਰ ਸਾਇੰਸ ਵਿਭਾਗ ਨੇ ਮੁਫ਼ਤ ਅਤੇ ਓਪਨ-ਸੋਰਸ ਦੇ ਪਲੇਟਫ਼ਾਰਮ ਲਿਬਰੇਆਫਿ਼ਸ ਲਈ ਪੰਜਾਬੀ ਸਪੱਲ ਚੈੱਕਰ ਅਤੇ ਸ਼ਬਦਕੋਸ਼ ਵਿਕਸਿਤ ਕਰਨ ਦੀ ਵੱਡੀ ਪੇਸ਼ਕਦਮੀ ਕੀਤੀ ਹੈ। ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋਫ਼ੈਸਰ ਡਾ. ਧਰਮਵੀਰ ਸ਼ਰਮਾ ਨੇ ਇਸ ਦਿਸ਼ਾ ਵੱਲ ਪਹਿਲੇ ਕਦਮ ਚੁੱਕਦੇ ਹੋਏ ਮੁਫ਼ਤ ਅਤੇ ਓਪਨ-ਸੋਰਸ ਦੇ ਪਲੇਟਫ਼ਾਰਮ ਲਿਬਰੇਆਫਿ਼ਸ ਲਈ ਪੰਜਾਬੀ ਸਪੈੱਲ ਚੈੱਕਰ ਅਤੇ ਸ਼ਬਦਕੋਸ਼ ਵਿਕਸਿਤ ਕਰਨ ਬਾਰੇ ਆਪਣਾ ਕੰਮ ਪੇਸ਼ ਕੀਤਾ ਹੈ। ਡਾ. ਸ਼ਰਮਾ ਦੀ ਇਸ ਮੁੱਢਲੀ ਕੋਸ਼ਿਸ਼ ਨੂੰ ਮਹਤੱਵ ਦਿੰਦੇ ਹੋਏ, ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਕੋਸਿ਼ਸ਼ ਸਦਕਾ ਇਸ ਦਾ ਉਦਘਾਟਨ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਡਾ. ਧਰਮਵੀਰ ਸ਼ਰਮਾ ਨੇ ਦੱਸਿਆ ਕਿ ਇਹ ਕਦਮ ਦਫ਼ਤਰੀ ਕੰਮ-ਕਾਜ, ਖੋਜ ਅਤੇ ਸਿੱਖਿਆ ਲਈ ਮੁਫ਼ਤ ਅਤੇ ਓਪਨ-ਸੋਰਸ ਸਾਫ਼ਟਵੇਅਰ ਨੂੰ ਉਤਸ਼ਾਹਿਤ ਕਰਨ ਹਿਤ ਲਾਹੇਵੰਦ ਸਾਬਿਤ ਹੋਵੇਗਾ।ਉਨ੍ਹਾਂ ਲੀਨਕਸ ਮਿੰਟ ਅਤੇ ਲਿਬਰੇਆਫਿਸ ਪਲੇਟਫ਼ਾਰਮਾਂ ਉੱਤੇ ਕੰਮ ਲਈ ਯਤਨਸ਼ੀਲ ਯੂਨੀਵਰਸਿਟੀ ਕੰਪਿਊਟਰ ਸੈਂਟਰ ਦੀ ਤਕਨੀਕੀ ਟੀਮ ਲਈ ਆਪਣਾ ਇਹ ਕੰਮ ਪੇਸ਼ ਕੀਤਾ ਹੈ। ਇਹ ਕਦਮ ਕੰਪਿਊਟਰ ਉੱਤੇ ਰੋਜ਼ਾਨਾ ਕੰਮਕਾਜ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿ਼ਆਂ ਲਈ ਮਦਦਗਾਰ ਸਾਬਿਤ ਹੋਵੇਗਾ।  

ਡਾ. ਧਰਮਵੀਰ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਡੈਸਕਟਾਪ ਕੰਪਿਊਟਰਾਂ ਨੂੰ ਦਫ਼ਤਰੀ ਕੰਮ ਲਈ ਪੰਜਾਬੀ ਯੂਨੀਕੋਡ ਟਾਈਪਿੰਗ ਲਈ ਅਨੁਕੂਲ ਬਣਾਉਂਦਾ ਹੈ।ਡਾ. ਸ਼ਰਮਾ ਨੇ ਦੱਸਿਆ ਕਿ ਕਿਸ ਤਰ੍ਹਾਂ ਵਿਸ਼ੇਸ਼ ਐਕਸਟੈਂਸ਼ਨਾਂ, ਜਿਨ੍ਹਾਂ ਨੂੰ ਓ.ਐਕਸ.ਟੀ ਫਾਈਲਾਂ ਕਿਹਾ ਜਾਂਦਾ ਹੈ, ਨੂੰ ਖਾਸ ਲੋੜਾਂ ਲਈ ਲਿਬਰੇਆਫਿਸ ਲਈ ਅਨੁਕੂਲਿਤ ਕਰਨ ਹਿਤ ਵਰਤਿਆ ਜਾ ਸਕਦਾ ਹੈ। ਇਹ ਐਕਸਟੈਂਸ਼ਨਾਂ, ਸਪੈੱਲ ਚੈਕਰਸ, ਸ਼ਬਦਕੋਸ਼ ਅਤੇ ਇੱਥੋਂ ਤੱਕ ਕਿ ਪੀ.ਡੀ.ਐੱਫ. ਫਾਈਲਾਂ ਨੂੰ ਸੰਪਾਦਨਯੋਗ ਦਸਤਾਵੇਜ਼ਾਂ ਵਿੱਚ ਤਬਦੀਲ ਕਰਨ ਲਈ ਟੂਲ ਦੇਣ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਸਕਦੀਆਂ ਹਨ। ਇਹ ਪ੍ਰੋਜੈਕਟ, ਜਿਸ ਵਿੱਚ ਪੰਜਾਬੀ ਭਾਸ਼ਾ ਦੇ ਟੂਲ ਸ਼ਾਮਲ ਹਨ, ਦੇ ਹੋਰ ਵਿਕਸਿਤ ਹੋਣ ਦੀ ਉਮੀਦ ਹੈ ਅਤੇ ਯੂਨੀਕੋਡ ਫਾਰਮੈਟ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਕਰਨ ਵਾਲੇ ਖੋਜਕਾਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਲਈ ਇਹ ਇੱਕ ਕੀਮਤੀ ਸਰੋਤ ਬਣ ਸਕਦਾ ਹੈ। ਜਿ਼ਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਗੱਲ ਲਈ ਵਿਸ਼ੇਸ਼ ਤੌਰ ਉੱਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਕਿ ਸਾਫ਼ਟਵੇਅਰ ਖਰਚਿਆਂ ਨੂੰ ਘਟਾਉਣ ਲਈ ਯੂਨੀਵਰਸਿਟੀ ਨੂੰ ਮੁਫ਼ਤ ਓਪਨ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਨੀਵਰਸਿਟੀ ਕੰਪਿਊਟਰ ਸੈਂਟਰ ਵੱਲੋਂ ਇਸ ਦਿਸ਼ਾ ਵਿੱਚ ਵੱਖ-ਵੱਖ ਸਫਲ ਕਦਮ ਵੀ ਉਠਾਏ ਗਏ ਸਨ।

Have something to say? Post your comment