Thursday, May 01, 2025
BREAKING NEWS
ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ; ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀਆਂ ਸੜਕਾਂ ਸੁੰਨਸਾਨ ਪਹਿਲਗਾਮ ਅੱਤਵਾਦੀ ਹਮਲੇ ‘ਚ ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤਜਲਦ ਹੀ ਪੂਰੇ ਦੇਸ਼ ਵਿਚ ਟੋਲ ਪਲਾਜ਼ਾ ਹਟਾਏ ਜਾਣਗੇਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਰੱਖਣ ਦੇ ਹੁਕਮਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾLPG ਸਿਲੰਡਰ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧਾUK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

Malwa

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿਖੇ ਦੋ ਰੋਜਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਗਾਜ਼

March 11, 2024 07:17 PM
SehajTimes

ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਪਲੇਠੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਆਈ. ਆਈ. ਟੀ ਰੋਪੜ ਦੇ ਮਕੈਨੀਕਲ ਇੰਜਨੀਅਰਿੰਗ ਦੇ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਦੋ ਦਿਨ ਚੱਲਣ ਵਾਲੀ ਇਹ ਆਨਲਾਈਨ ਕਾਨਫਰੰਸ ਦਾ ਵਿਸ਼ਾ ਅਡਵਾਂਸਜ਼ ਇਨ ਮਕੈਨੀਕਲ ਐਂਡ ਸਸਟੈਨੇਬਲ ਇੰਜੀਨੀਅਰਿੰਗ ਹੈ  ਡਾ. ਹਰਪ੍ਰੀਤ ਸਿੰਘ ਨੇ ਇਸ ਕਾਨਫਰੰਸ ਦਾ ਆਯੋਜਨ ਕਰਨ ਲਈ  ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਉਚੇਚੇ ਤੌਰ ਉੱਤੇ ਸ਼ਲਾਘਾ ਕਰਦਿਆਂ ਆਖਿਆ ਕਿ ਸਸਟੇਨੇਬਲ ਇੰਜੀਨੀਅਰਿੰਗ ਅੱਜ ਪੂਰੇ ਸੰਸਾਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਚੋਟੀ ਦੀਆਂ ਸੰਸਥਾਵਾਂ ਇਸ ਉੱਪਰ ਖੋਜ ਕਰ ਰਹੀਆਂ ਹਨ। ਡਾ ਹਰਪ੍ਰੀਤ ਸਿੰਘ ਦੇ ਅੰਤਰ ਰਾਸ਼ਟਰੀ ਜਰਨਲਾਂ ਦੇ ਵਿੱਚ 195 ਤੋਂ ਵੱਧ ਖੋਜ ਪੱਤਰ ਹਨ ਅਤੇ ਉਹਨਾਂ ਨੂੰ 'ਯੰਗ ਸਾਇੰਟਿਸਟ  ਐਵਾਰਡ ਵੀ ਮਿਲਿਆ ਹੋਇਆ ਹੈ। ਸਸਟੇਨੇਬਲ (ਟਿਕਾਊ) ਵਿਧੀਆਂ ਨੂੰ ਆਪਣਾ ਕੇ ਹੀ ਟਿਕਾਊ ਵਿਕਾਸ ਵੱਲ ਵਧਿਆ ਜਾ ਸਕਦਾ।  ਵਿਭਾਗ ਦੇ ਮੁਖੀ ਡਾ ਬਲਰਾਜ ਸਿੰਘ ਸੈਣੀ ਨੇ ਡਾ.ਹਰਪ੍ਰੀਤ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਿਸ਼ੇ ਉੱਤੇ ਚਰਚਾਵਾਂ ਕਰਨਾ ਨਵੇਂ ਖੋਜਕਰਤਾਵਾਂ ਨੂੰ ਇਹ ਕਾਨਫਰੰਸ ਇੱਕ ਦਿਸ਼ਾ ਦੇਣ ਲਈ ਲਾਹੇਵੰਦ ਹੋਵੇਗੀ ਅਤੇ ਜਿੱਥੇ ਵੱਖ ਵੱਖ ਮਾਹਿਰਾਂ ਵੱਲੋਂ ਦਿੱਤੇ ਭਾਸ਼ਣਾਂ ਰਾਹੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਨ ਦਾ ਮੌਕਾ ਮਿਲੇਗਾ। ਅੱਜ ਕੀ ਨੋਟ ਸਪੀਕਰ ਦੇ ਤੌਰ ਉੱਤੇ ਮਕੈਨੀਕਲ ਵਿਸ਼ੇ ਦੇ ਮਾਹਿਰ  ਡਾ ਜਸਦੀਪ ਭਿੰਡਰ ਮੌਂਟਰੀਅਲ ਕਨੈਡਾ ਤੋਂ ਵੀ ਆਨਲਾਈਨ ਮੋਡ ਰਾਹੀਂ ਸ਼ਾਮਿਲ ਹੋਏ ਜਿਹਨਾਂ ਨੇ ਪੋਲੀਮਰ ਫੋਮ : ਐਪਲੀਕੇਸ਼ਨ ਇਨ ਸੇਫਟੀ,ਹੈਲਥ, ਐਂਡ ਐਨਵਾਇਰਨਮੈਂਟ' ਦੇ ਵਿਸ਼ੇ ਉੱਪਰ ਲੈਕਚਰ ਕੀਤਾ ਇਸ ਕਾਨਫਰੰਸ ਦੇ ਕਨਵੀਨਰ ਡਾ. ਖੁਸ਼ਦੀਪ ਗੋਇਲ ਅਤੇ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵੱਖ ਵੱਖ ਸੰਸਥਾਵਾਂ ਨਾਲ਼ ਜੁੜੇ ਮਕੈਨੀਕਲ ਇੰਜੀਨੀਅਰਿੰਗ ਨਾਲ਼ ਸਬੰਧਿਤ ਸਕਾਲਰਜ਼ ਅਤੇ ਅਧਿਆਪਕਾਂ ਵੱਲੋਂ ਇਸ ਕਾਨਫਰੰਸ ਵਿੱਚ ਲਗਭਗ 78 ਖ਼ੋਜ ਪੱਤਰ ਸ਼ਾਮਿਲ ਹੋਏ। ਇਸ ਕਾਨਫਰੰਸ ਦੇ ਕੋ-ਕਨਵੀਨਰ-ਕਮ-ਕੋਆਰਡੀਨੇਟਰ ਡਾ: ਚੰਦਨ ਦੀਪ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਹਾਜ਼ਰੀਨ ਨੂੰ ਕਾਨਫਰੰਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਮੁੱਖ ਮਹਿਮਾਨ ਪ੍ਰੋ: ਹਰਪ੍ਰੀਤ ਸਿੰਘ, ਗੈਸਟ ਆਫ਼ ਆਨਰ ਪ੍ਰੋ: ਗੁਰਮੀਤ ਕੌਰ ਅਤੇ ਮੁੱਖ ਬੁਲਾਰੇ ਡਾ: ਜਸਦੀਪ ਭਿੰਡਰ (ਕੈਨੇਡਾ ਤੋਂ) ਨਾਲ ਜਾਣ-ਪਛਾਣ ਕਰਵਾਈ ੍ਟ ਉਨ੍ਹਾਂ ਨੇ ਕਿਹਾ ਇਹ ਆਨਲਾਈਨ ਕਾਨਫਰੰਸ ਜ਼ੀਰੋ ਬੱਜਟ ਵਿੱਚ ਕਰਵਾਈ ਜਾ ਰਹੀ ਹੈ ਜੋ ਕਿ ਆਪਣੇ ਆਪ ਵਿੱਚ ਨਿਵੇਕਲਾ ਕਾਰਜ ਹੈ। ਅੱਜ ਦੇ ਉਦਘਾਟਨੀ ਸਮਾਗਮ ਵਿੱਚ ਡਾ. ਗੁਰਮੀਤ ਕੌਰ, ਡੀਨ ਇੰਜੀਨੀਅਰਿੰਗ ਵਿਭਾਗ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਆਰਗੇਨਾਈਜਿੰਗ ਸਕੱਤਰ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੋ ਰੋਜ਼ਾ ਆਨਲਾਈਨ ਕਾਨਫਰੰਸ ਵਿੱਚ ਕੁੱਲ ਛੇ ਵੱਖ ਵੱਖ ਆਨਲਾਈਨ ਸੈਸ਼ਨ ਰੱਖੇ ਜਿਸ ਵਿੱਚ ਅੱਜ ਤਿੰਨ ਸੈਸ਼ਨ ਸੰਪੂਰਨ ਹੋ ਗਏ ਹਨ ਅਤੇ ਬਾਕੀ ਤਿੰਨ ਸੈਸ਼ਨ ਭਲਕੇ ਕੀਤੇ ਜਾਣਗੇ ਜਿਸ ਉਪਰੰਤ ਇਸ ਕਾਨਫਰੰਸ ਦਾ ਸਮਾਪਨ ਕੀਤਾ ਜਾਵੇਗਾ। ਇਸ ਕਾਨਫਰੰਸ ਦੇ ਕੋ-ਕੁਆਰਡੀਨੇਟਰ ਡਾ ਤਲਵਿੰਦਰ ਸਿੰਘ, ਡਾ ਹੇਮੰਤ ਕੁਮਾਰ, ਡਾ. ਰਾਜਦੀਪ ਸਿੰਘ , ਡਾ. ਬਲਜਿੰਦਰ ਰਾਮ ਅਤੇ ਡਾ. ਚਰਨਜੀਤ ਨੌਹਰਾ ਹਨ ਜਿਹਨਾਂ ਨੇ ਵੱਖ ਵੱਖ ਸੈਸ਼ਨ ਨੂੰ ਆਨਲਾਈਨ ਮੈਨੇਜ ਕੀਤਾ.

Have something to say? Post your comment

 

More in Malwa

ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਵੱਡੀ ਤੇ ਛੋਟੀ ਨਦੀ ਦੀ ਸਫ਼ਾਈ ਮਈ ਮਹੀਨੇ 'ਚ ਮੁਕੰਮਲ ਕਰਨ ਦੇ ਨਿਰਦੇਸ਼

ਗੁਰੂਆਂ ਦੀਆਂ ਸਿੱਖਿਆਵਾਂ ਅਜੋਕੇ ਸਮੇਂ ਵੀ ਪ੍ਰਸੰਗਿਕ : ਦਾਮਨ ਬਾਜਵਾ 

ਕੈਮਿਸਟਾਂ ਨੂੰ ਪਾਬੰਦੀ ਸ਼ੁਦਾ ਦਵਾਈਆਂ ਵੇਚਣ ਤੋਂ ਵਰਜਿਆ  

ਡਿਪਟੀ ਕਮਿਸ਼ਨਰ ਵੱਲੋਂ ਡੰਪ ਸਾਈਟ ਦਾ ਜਾਇਜ਼ਾ, ਨਗਰ ਨਿਗਮ ਨੂੰ ਪੁਰਾਣੇ ਕੂੜੇ ਦਾ ਹੋਰ ਤੇਜੀ ਨਾਲ ਨਿਪਟਾਰਾ ਕਰਨ ਦੀ ਹਦਾਇਤ

ਕਿਸਾਨ ਛੇ ਨੂੰ ਸ਼ੰਭੂ ਥਾਣੇ ਮੂਹਰੇ ਦੇਣਗੇ ਧਰਨਾ 

ਭਗਵਾਨ ਪਰਸ਼ੂਰਾਮ ਦੀ ਜੈਯੰਤੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ 

ਸੁਨਾਮ ਵਿਖੇ ਭਗਵਾਨ ਸ੍ਰੀ ਪਰਸ਼ੂਰਾਮ ਜੈਅੰਤੀ ਮਨਾਈ 

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਪਹਿਲੀ ਨੂੰ 

ਸਿਹਤ ਕਾਮਿਆਂ ਦਾ ਚੰਡੀਗੜ੍ਹ 'ਚ ਧਰਨਾ 8 ਨੂੰ