Wednesday, January 28, 2026
BREAKING NEWS
ਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨ

Malwa

ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿਧਾਨ ਸਭਾ ’ਚ ਗਰਜੇ ਵਿਧਾਇਕ MLA Ajitpal Singh Kohli

March 11, 2024 05:59 PM
SehajTimes
ਅਜਿਹੀਆਂ ਥਾਵਾਂ ਨੂੰ ਸਰਕਾਰ ਵਲੋਂ ਤੁਰੰਤ ਆਪਣੇ ਕਬਜ਼ੇ ’ਚ ਲੈਣ ਲਈ ਮੰਤਰੀ ਨੂੰ ਕੀਤੀ ਅਪੀਲ
 
ਪਟਿਆਲਾ  : ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਟਿਆਲਾ ’ਚ ਧਰਮ ਅਰਥ ਬੋਰਡ ਦੀਆਂ ਜਗ੍ਹਾ ਉਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਮਲਾ ਉਠਾਇਆ| ਇਸ ਦੌਰਾਨ ਵਿਧਾਨ ਸਭਾ ’ਚ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਪਟਿਆਲਾ ਸ਼ਹਿਰ ਅੰਦਰ ਕਈ ਥਾਵਾਂ ਅਜਿਹੀਆਂ ਹਨ ਜੋ ਧਰਮ ਅਰਥ ਬੋਰਡ ਅਧੀਨ ਆਉਂਦੀਆਂ ਹਨ| ਇਹ ਜਗ੍ਹਾ ਪੁਰਾਣੀਆਂ ਹਨ, ਜੋ ਜਾਂ ਤਾਂ ਕਿਸੇ ਮੰਦਰ, ਗੁਰਦੁਆਰਾ ਜਾਂ ਕਿਸੇ ਡੇਰੇ ਦੀਆਂ ਹਨ| ਹੁਣ ਇਨ੍ਹਾਂ ਜਗ੍ਹਾ ਨੂੰ ਮਾਫੀਆ ਕਿਸਮ ਦੇ ਲੋਕ ਘਟ ਰੇਟਾਂ ’ਤੇ ਕਬਜਾਕਾਰੀ ਤੋਂ ਖਰੀਦ ਕੇ ਉਨ੍ਹਾਂ ਉੱਪਰ ਸ਼ੋਅ ਰੂਮ ਬਨਾਉਂਦੇ ਹਨ| ਅਜੀਤਪਾਲ ਸਿੰਘ ਕੋਹਲੀ ਨੇ ਸ਼ੁਰੂਆਤ ਚ ਅਜਿਹੀਆਂ 6 ਥਾਵਾਂ ਦੀ ਸ਼ਨਾਖਤ ਕਰਕੇ ਵਿਧਾਨ ਸਭਾ ਨੂੰ ਲਿਸਟ ਸੌਂਪਦਿਆਂ ਸਬੰਧਤ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੋਂ ਤੁਰੰਤ ਜਵਾਬ ਦੀ ਮੰਗ ਕੀਤੀ।
 
 
ਸੈਸ਼ਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਆਦੇਸ਼ਾਂ ’ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਜਿਥੇ ਅਜਿਹੀਆਂ ਥਾਵਾਂ ਹਨ, ਉਹ ਤੁਰੰਤ ਸਰਕਾਰ ਅਧੀਨ ਲਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬ ਵਿਚ ਇਹ ਥਾਵਾਂ ਪਹਿਲਾਂ ਹੀ ਸਬੰਧਤ ਵਿਭਾਗ ਕੋਲ ਹਨ, ਪਰ ਫਿਰ ਵੀ ਜੇਕਰ ਕਿਸੇ ਜਗ੍ਹਾ ’ਤੇ ਕਬਜਾ ਕਰਨ ਦੀ ਜਾਣਕਾਰੀ ਆਵੇਗੀ| ਉਸ ਨੂੰ ਤੁਰੰਤ ਛੁਡਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਜੋ 6 ਜਗ੍ਹਾ ਦੀ ਲਿਸਟ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੌਂਪੀ ਹੈ।, ਉਹ ਲਿਸਟ ਅਜ ਹੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜ ਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਾਰਵਾਈ ਲਈ ਕਿਹਾ ਜਾਵੇਗਾ ਅਤੇ ਇਨ੍ਹਾਂ ਜਗ੍ਹਾ ਨੂੰ ਚਾਰ ਦੀਵਾਰੀ ਕਰਕੇ ਆਪਣੇ ਅਧੀਨ ਲਿਆ ਜਾਵੇਗਾ| ਇਸ ਜਵਾਬ ’ਤੇ ਤਸਲੀ ਪ੍ਰਗਟਾਉਂਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਦੀ ਇਹ ਜਗ੍ਹਾ ਮਾਫੀਆ ਤੋਂ ਛੁਡਵਾ ਲਈ ਗਈ ਸੀ, ਪਰ ਫਿਰ ਵੀ ਮਿਲੀਭੁਗਤ ਨਾਲ ਸਬੰਧਤ ਵਿਭਾਗ ਨੇ ਚਾਰ ਦੀਵਾਰੀ ਨਹੀਂ ਕੀਤੀ ਅਤੇ ਲੋਕਾਂ ਦਾ ਕਬਜਾ ਜਿਉਂ ਦੀ ਤਿਉਂ ਖੜਾ ਹੈ।
 
 
 

Have something to say? Post your comment