Wednesday, May 01, 2024

Chandigarh

Haryana ਏਂਟੀ ਕਰਪਸ਼ਨ ਬਿਊਰੋ ਨੇ Dr. Vishal Malik ਨੂੰ ਕੀਤਾ ਗਿਰਫਤਾਰ

March 08, 2024 05:54 PM
SehajTimes

 

ਚੰਡੀਗੜ੍ਹ : ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਪਾਣੀਪਤ ਦੇ ਨਿਜੀ ਹਸਪਤਾਲ ਵਿਚ ਕੰਮ ਕਰ ਰਹੇ ਡਾ. ਵਿਸ਼ਾਲ ਮਲਿਕ ਨੁੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ। ਇਸ ਮਾਮਲੇ ਵਿਚ ਨਾਗਰਿਕ ਹਸਪਤਾਲ ਪਾਣੀਪਤ ਵਿਚ ਕੰਮ ਕਰ ਰਹੇ ਦੋ ਹੋਰ ਦੋਸ਼ੀਆਂ ਨਾਂਅ: ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਵੱਲੋਂ ਡਾ. ਵਿਸ਼ਾਲ ਮਲਿਕ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਏਸੀਬੀ ਦੀ ਟੀਮ ਵੱਲੋਂ ਏਂਟੀ ਕਰਪਸ਼ਨ ਬਿਊਰੋ, ਕਰਨਾਲ ਦੇ ਪੁਲਿਸ ਥਾਨੇ ਵਿਚ ਮੁਕਦਮਾ ਦਰਜ ਕਰਦੇ ਹੋਏ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।

ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਇੰਨ੍ਹਾਂ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਇਮੇਜਿੰਗ ਐਂਡ ਡਾਇਗਨੋਸਟਿਕ ਸੈਂਟਰ ਦਾ ਨਿਰੀਖਣ ਕੀਤਾ ਗਿਆ ਸੀ। ਨਿਰੀਖਣ ਦੌਰਾਨ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ 'ਤੇ ਐਫਆਈਆਰ ਦਰਜ ਨਾ ਕਰਵਾਉਣ ਅਤੇ ਜਾਰੀ ਕੀਤੇ ਗਏ ਨੋਟਿਸ ਨੂੰ ਫਾਇਲ ਕਰਵਾਉਣ ਦੇ ਬਦਲੇ ਵਿਚ 2,00,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਏਸੀਬੀ ਦੀ ਟੀਮ ਵਿਚ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੋਸ਼ੀਆਂ ਨੂੰ ਫੜਨ ਲਈ ਯੋਜਨਾ ਬਣਾਈ, ਜਿਨ੍ਹਾਂ ਵਿੱਚੋਂ ਨਿਜੀ ਹਸਪਤਾਲ ਦੇ ਡਾ. ਵਿਕਾਸ ਮਲਿਕ ਨੁੰ 2,00,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗਿਰਫਤਾਰ ਕੀਤਾ ਗਿਆ। ਰਿਸ਼ਵਤ ਦੀ ਇਹ ਰਕਮ ਡਾ. ਵਿਕਾਸ ਮਲਿਕ ਰਾਹੀਂ ਹੋਰ ਦੋਵਾਂ ਦੋਸ਼ੀਆਂ ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਤਕ ਪਹੁੰਚਾਈ ਜਾਣੀ ਸੀ। ਬਿਊਰੋ ਵੱਲੋਂ ਇਸ ਮਾਮਲੇ ਵਿਚ ਜਲਦੀ ਹੀ ਇੰਨ੍ਹਾਂ ਦੋਵਾਂ ਦੋਸ਼ੀਆਂ ਦੀ ਵੀ ਗਿਰਫਤਾਰੀ ਕੀਤੀ ਜਾਵੇਗੀ। ਇਹ ਪੂਰੀ ਕਾਰਵਾਈ ਗਵਾਹਾਂ ਦੇ ਸਾਹਮਣੇ ਪੂਰੀ ਪਾਰਦਰਸ਼ਿਤਾ ਦੇ ਨਾਲ ਕੀਤੀ ਗਈ। ਬਿਊਰੋ ਦੇ ਬੁਲਾਰੇ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ-1800-180-2022 ਅਤੇ 1064 'ਤੇ ਦੇਣਾ ਯਕੀਨੀ ਕਰਣ।

 

Have something to say? Post your comment

 

More in Chandigarh

ਮਜ਼ਦੂਰ ਦਿਵਸ ਮੌਕੇ ਮੋਹਾਲੀ ਪ੍ਰਸ਼ਾਸਨ ਨੇ ਰਾਜ ਮਿਸਤਰੀਆਂ ਅਤੇ ਕਾਮਿਆਂ ਨੂੰ ਵੋਟ ਦੀ ਅਪੀਲ ਵਾਲੀਆਂ ਟੋਪੀਆਂ ਵੰਡੀਆਂ

ਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

ਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ

‘ਚੋਣਾਂ ਦਾ ਤਿਉਹਾਰ ਦੇਸ਼ ਦਾ ਮਾਣ’ ਵਿਸ਼ੇ ’ਤੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਚ ਸੈਮੀਨਾਰ ਆਯੋਜਿਤ 

ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਰੈਂਡਮਾਈਜੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਗਿਆ 

ਸੂਬੇ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ : ਅਨੁਰਾਗ ਵਰਮਾ

QR Code ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਦੀ ਵੀ ਲੈ ਸਕਣਗੇ ਜਾਣਕਾਰੀ

ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ