Wednesday, November 19, 2025

Chandigarh

ਲਾਇਨ ਲਾਸ ਨੂੰ ਘੱਟ ਕਰਨ ਦਾ ਉਦੇਸ਼ : RanjitSingh

March 06, 2024 11:33 AM
SehajTimes

ਚੰਡੀਗੜ੍ਹ : ਹਰਿਆਣਾ ਦੇ ਉਰਜਾ ਅਤੇ ਜਲ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿਚ ਸੂਬੇ ਵਿਚ ਸਰਕਾਰ ਨੇ ਬਿਜਲੀ ਦੇ ਖੇਤਰ ਵਿਚ ਵਰਨਣਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਬਿਜਲੀ ਨਿਗਮ ਪਹਿਲੀ ਵਾਰ ਮੁਨਾਫੇ ਵਿਚ ਹਨ ਅਤੇ ਮਾਰਚ ਮਹੀਨੇ ਵਿਚ ਬਿਜਲੀ ਨਿਗਮ ਨੁੰ 1000 ਕਰੋੜ ਰੁਪਏ ਦਾ ਮੁਨਾਫਾ ਹੋਣ ਦਾ ਅੰਦਾਜਾ ਹੈ। ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨੁੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਦਸਿਆ ਕਿ ਅਧਿਕਾਰੀਆਂ ਨੂੰ ਲਾਇਨ ਲਾਸ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਖਪਤਕਾਰਾਂ ਨੁੰ ਬਿਜਲੀ ਬਿਨ੍ਹਾਂ ਰੁਕਾਵਟ ਤੇ ਸੁਚਾਰੂ ਢੰਗ ਨਾਲ ਮਿਲਦੀ ਰਹੇ। ਇਸੀ ਦਾ ਨਤੀਜਾ ਹੈ ਕਿ ਲਾਇਨ ਲਾਸ 10.72 ਹੋ ਗਿਆ ਹੈ। ਆਸ ਹੈ ਕਿ ਮਾਰਚ ਮਹੀਨੇ ਵਿਚ ਲਾਇਨ ਲਾਸ ਨੁੰ ਹੋਰ ਵੀ ਘੱਟ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਬਿਜਲੀ ਦੇ ਵੱਡੇ ਡਿਫਾਲਟਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ। ਇਸੀ ਦੇ ਤਹਿਤ ਜੀਂਦ ਵਿਚ 18 ਡਿਫਾਲਟਰ ਫੈਕਟਰੀ ਮਾਲਿਕਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਗਏ ਤਾਂ ਜੋ ਬਿਜਲੀ ਦੀ ਉਪਲਬਧਤਾ ਵੱਧ ਹੋਵੇ ਅਤੇ ਇਮਾਨਦਾਰ ਖਪਤਾਕਰਾਂ ਨੁੰ ਬਿਨ੍ਹਾਂ ਰੁਕਾਵਟ ਬਿਜਲੀ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਕਮੀ ਨਾ ਰਹੇ, ਇਸ ਦੇ ਲਈ ਯਮੁਨਾਨਗਰ ਵਿਚ 800 ਮੇਗਾਵਾਟ ਬਿਜਲੀ ਉਤਪਾਦਨ ਦੇ ਲਈ ਥਰਮਲ ਪਲਾਂਟ ਲਗਾਇਆ ਜਾ ਰਿਹਾ ਹੈ। ਸੋਨੀਪਤ ਦੇ ਖਰਖੌਦਾ ਵਿਚ ਮਾਰੂਤੀ ਦਾ ਪਲਾਂਟ ਲਗਾਇਆ ਜਾਣਾ ਹੈ। ਇਸ ਪਲਾਂਟ ਨੁੰ ਭਰਪੂਰ ਬਿਜਲੀ ਦੇਣ ਲਈ ਬਿਜਲੀ ਨਿਗਮ ਤਿਆਰ ਹਨ। ਇਸ ਪਲਾਂਟ ਦੇ ਲੱਗਣ ਨਾਲ ਸੂਬੇ ਵਿਚ ਨੌਜੁਆਨਾਂ ਦੇ ਰੁਜਗਾਰ ਦੇ ਮੌਕੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਤੇ ਗ੍ਰਾਮੀਣ ਖੇਤਰ ਦੇ ਰਸਤਿਆਂ ਵਿਚ ਲੱਗੇ ਬਿਜਲੀ ਦੇ ਖੰਬਿਆਂ ਨਾਲ ਲੋਕਾਂ ਨੁੰ ਅਸਹੂਲਤ ਨਾ ਹੋਵੇ ਇਸ ਲਈ ਇੰਨ੍ਹਾਂ ਖੰਬਿਆਂ ਨੂੰ ਹਟਾਇਆ ਜਾਵੇਗਾ।

 

Have something to say? Post your comment

 

More in Chandigarh

ਵਰਕਿੰਗ ਵੂਮੈਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ : ਡਾ. ਬਲਜੀਤ ਕੌਰ

ਵਰਕਿੰਗ ਵੂਮੈਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ : ਡਾ. ਬਲਜੀਤ ਕੌਰ

ਵਰਕਿੰਗ ਵੂਮੈਨ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ : ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ

350ਵਾਂ ਸ਼ਹੀਦੀ ਦਿਹਾੜਾ: ਸ਼ਰਧਾਲੂਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ 25 ਸੈਕਟਰਾਂ ਵਿੱਚ ਵੰਡਿਆ

ਦਲਿਤ ਨੋਜਵਾਨ ਦੀ ਲਾਸ਼ ਨਾ ਰੱਖਣ ਦੇ ਮਾਮਲੇ 'ਤੇ ਐਸ.ਸੀ ਕਮਿਸ਼ਨ ਸਖ਼ਤ : ਡੀ.ਸੀ. ਰੂਪਨਗਰ ਤੋਂ ਤੁਰੰਤ ਰਿਪੋਰਟ ਤਲਬ

‘ਯੁੱਧ ਨਸ਼ਿਆਂ ਵਿਰੁਧ’: ਪੰਜਾਬ ਪੁਲਿਸ ਨੇ ਰਾਜ ਭਰ ਵਿੱਚ 391 ਡਰੱਗ ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ ; 4.3 ਕਿਲੋਗ੍ਰਾਮ ਹੈਰੋਇਨ, 3.16 ਲੱਖ ਰੁਪਏ ਦੀ ਡਰੱਗ ਮਨੀ ਸਮੇਤ 79 ਕਾਬੂ

ਹੁਣ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਐਨ.ਓ.ਸੀ. ਦੀ ਲੋੜ ਨਹੀਂ : ਕੈਬਨਿਟ ਮੰਤਰੀ ਸੰਜੀਵ ਅਰੋੜਾ

ਵਿੱਤ ਵਿਭਾਗ ਵੱਲੋਂ 345 ਵੈਟਰਨਰੀ ਇੰਸਪੈਕਟਰਾਂ ਦੀ ਪੜਾਅਵਾਰ ਭਰਤੀ ਨੂੰ ਪ੍ਰਵਾਨਗੀ : ਹਰਪਾਲ ਸਿੰਘ ਚੀਮਾ

ਝੋਨੇ ਦੀ ਚੁਕਾਈ 150 ਲੱਖ ਮੀਟਰਿਕ ਟਨ ਤੋਂ ਪਾਰ ਹੋਈ