Friday, July 04, 2025

Malwa

ਪੰਜਾਬ ਦੀ ਮਾਨ ਸਰਕਾਰ ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ : MLA GurinderSinghGaryBaring

March 04, 2024 03:41 PM
SehajTimes
ਫ਼ਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਜਿਸ ਕਰਕੇ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਅਤੇ ਪਹਿਲਾਂ ਖੋਲੇ ਗਏ ਮੁਹੱਲਾ ਕਲੀਨਿਕਾ ਵਿੱਚ ਬਹੁਤ ਸਾਰੇ ਲੋਕ ਲਾਭ ਲੈ ਚੁੱਕੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਵਿਖੇ ਲੋਕਾਂ ਦੀ ਸਹੂਲਤ ਲਈ ਤਿਆਰ ਹੋਏ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਸਮੇਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਅੱਗੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਮਕਸਦ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਚੰਗੀਆਂ ਸੁਵਿਧਾਵਾਂ ਦੇਣਾ ਹੈ ਜਿਸ ਲਈ ਸੂਬਾ ਸਰਕਾਰ ਵਚਨਬੱਧ ਹੈ ਅਤੇ ਇਸਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਮੁਹੱਲਾ ਕਲੀਨਿਕ ਦਾ ਅੱਜ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ ਉਥੇ ਹੀ ਲੋਕਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਲੋਕ ਵੀ ਹੁਣ ਚੰਗੀਆਂ ਸਿਹਤ ਸਹੂਲਤਾਂ ਕਰਕੇ ਮੁਹੱਲਾ ਕਲੀਨਿਕਾ ਵਿੱਚ ਪਹੁੰਚ ਰਹੇ ਹਨ। 
 
ਇਸ ਮੌਕੇ ਸ਼ਹਿਰ ਦੇ ਲੋਕਾਂ ਨੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਮੰਗ ਸੀ ਜਿਹੜੀ ਅੱਜ ਪੂਰੀ ਹੋਈ ਹੈ ਅਤੇ ਸਰਕਾਰ ਵੱਲੋਂ ਲੋਕਾਂ ਦੀ ਬਿਹਤਰੀ ਲਈ ਕੀਤੇ ਜਾਂਦੇ ਕੰਮ ਸ਼ਲਾਘਾਯੋਗ ਹਨ।ਇਸ ਮੌਕੇ ਸਿਵਲ ਸਰਜਨ ਦਵਿੰਦਰਜੀਤ ਕੌਰ, ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ, ਐਸ ਐਮ ਓ ਲਾਜਿੰਦਰਜੀਤ ਵਰਮਾ, ਡਾ ਅਰਸ਼ਦੀਪ ਸਿੰਘ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ, ਆੜ੍ਹਤੀਆ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਪਰਮਵੀਰ ਸਿੰਘ ਮਾਂਗਟ, ਸੀਨੀਅਰ ਆਗੂ ਸਿੰਗਾਰਾ ਸਿੰਘ ਸਲਾਣਾ, ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਪ੍ਰਧਾਨ ਐਡਵੋਕੇਟ ਅਮਰੀਕ ਸਿੰਘ ਔਲਖ,ਈ ਓ ਬਲਜਿੰਦਰ ਸਿੰਘ, ਰਣਜੀਤ ਸਿੰਘ ਪਨਾਗ, ਅਸ਼ੀਸ਼ ਜਿੰਦਲ,ਲਵੀ ਅਮਲੋਹ, ਦਵਿੰਦਰ ਅਰੋੜਾ, ਦਰਸ਼ਨ ਸਿੰਘ,ਪਾਲੀ ਅਰੋੜਾ, ਸਨੀ ਮਾਹੀ, ਪ੍ਰਿੰਸ , ਹਰਲੀਨ ਕੌਰ,ਕੁਲਦੀਪ ਦੀਪਾ, ਦਫ਼ਤਰ ਇੰਚਾਰਜ ਰਾਮ ਬਾਵਾ, ਲਤਾ ਠਾਕੁਰ ਅਤੇ ਸ਼ਹਿਰ ਵਾਸੀ ਮੌਜੂਦ ਸਨ।
 
 

Have something to say? Post your comment

 

More in Malwa

ਸ਼ਹੀਦੀ ਗੁਰਪੁਰਬ ਮੌਕੇ ਹਰੇ ਭਰੇ ਪੰਜਾਬ ਲਈ ਰੁੱਖ ਲਗਾਉਣ ਦੀ ਮੁਹਿੰਮ : ਡਿਪਟੀ ਕਮਿਸ਼ਨਰ

ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ 25ਵੀਂ ਬਰਸੀ ਮਨਾਈ 

ਗੋਲਡੀ ਕੰਬੋਜ ਨੂੰ ਮੰਤਰੀ ਬਣਾਉਣ ਦੀ ਉੱਠੀ ਮੰਗ  

ਕਿਸਾਨ ਖ਼ੁਦਕੁਸ਼ੀਆਂ ਤੇ ਇਕਮੱਤ ਨਜ਼ਰ ਨਹੀਂ ਆਏ ਸੰਧਵਾਂ ਅਤੇ ਖੁੱਡੀਆਂ  

ਸਿਹਤ ਮੰਤਰੀ ਵੱਲੋਂ ਸ਼ਹਿਰੀ ਕਲੋਨੀਆਂ 'ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਗੰਭੀਰ ਨੋਟਿਸ; ਬਿਲਡਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਡੀਐਸਪੀ ਖਹਿਰਾ ਬਹਾਦਰੀ ਐਵਾਰਡ ਨਾਲ ਸਨਮਾਨਿਤ 

ਡਿਪਟੀ ਕਮਿਸ਼ਨਰ ਵੱਲੋਂ ਘਨੌਰ ਬੀਡੀਪੀਓ ਦਫ਼ਤਰ ਦਾ ਅਚਨਚੇਤ ਨਿਰੀਖਣ

ਡਿਪਟੀ ਕਮਿਸ਼ਨਰ ਨੇ ਘੱਗਰ, ਟਾਂਗਰੀ ਤੇ ਮੀਰਾਪੁਰ ਚੋਅ 'ਚ ਵਹਿੰਦੇ ਪਾਣੀ ਦਾ ਜਾਇਜ਼ਾ ਲਿਆ

ਐੱਸ.ਡੀ.ਐਮ. ਸੁਨਾਮ ਨੇ ਕੀਤੀ ਤਹਿਸੀਲ ਦਫ਼ਤਰ ਦੀ ਚੈਕਿੰਗ

ਠੇਕਾ ਬਿਜਲੀ ਕਾਮਿਆਂ ਨੇ ਮੰਤਰੀ ਅਰੋੜਾ ਦੇ ਨਾਂਅ ਸੌਂਪਿਆ ਮੰਗ ਪੱਤਰ