Monday, May 20, 2024

Malwa

ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ : ਗੈਰੀ ਵੜਿੰਗ 

March 04, 2024 03:32 PM
SehajTimes
ਫ਼ਤਹਿਗੜ੍ਹ ਸਾਹਿਬ : ਅਮਲੋਹ ਹਲਕੇ ਦੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਤੋਂ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਕੂਲ ਆਫ ਐਮੀਨੈਂਸ, ਅਮਲੋਹ ਨੂੰ ਲੋਕ ਅਰਪਣ ਕਰਨ ਮੌਕੇ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ ਭਗਵੰਤ ਮਾਨ ਅਤੇ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਲੁਧਿਆਣਾ ਵਿਖੇ 13 ਸਕੂਲ ਆਫ ਐਮੀਨੈਂਸ ਦਾ ਵਰਚੁਅਲ ਉਦਘਾਟਨ ਕੀਤਾ। ਸ਼੍ਰੀ ਬੜਿੰਗ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਅਮਲੋਹ ਤੇ ਕਰੀਬ ਢਾਈ ਕਰੋੜ ਰੁਪਏ ਖਰਚ ਕੀਤੇ ਹਨ। ਹਲਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਦੇ ਇਸ ਕ੍ਰਾਂਤੀਕਾਰੀ ਫੈਸਲੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਆਈ.ਏ.ਐਸ. ਤੇ ਆਈ.ਪੀ.ਐਸ. ਵਰਗੀਆਂ ਉਚ ਪਦਵੀਆਂ ਤੇ ਪਹੁੰਚ ਸਕਣਗੇ । ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਆਮ ਵਿਅਕਤੀ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਨੂੰ ਹੀ ਤਰਜ਼ੀਹ ਦਿੰਦੇ ਸਨ ਪ੍ਰੰਤੂ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਉਪਰਾਲਿਆਂ ਸਦਕਾ ਅੱਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ ਹੋਇਆ ਹੈ। ਹਲਕਾ ਵਿਧਾਇਕ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਅਮਲੋਹ ਵਿੱਚ ਚੰਗੀ ਤਰ੍ਹਾਂ ਨਾਲ ਲੈਸ ਆਧੁਨਿਕ ਬੁਨਿਆਦੀ ਢਾਂਚਾ ਜਿਵੇਂ ਕਿ ਡਬਲ ਡੈਸਕ, ਟੀਚਰ ਟੇਬਲ, ਟੀਚਰ ਚੇਅਰ, ਅਲਮੀਰਾ, ਲੈਕਚਰ ਸਟੈਂਡ, ਸਫੈਦ ਬੋਰਡ, ਹਰੇ ਬੋਰਡ ,ਬਲਾਇੰਡਸ, ਡਿਸਪਲੇ ਬੋਰਡ, ਅਤੇ ਪ੍ਰੋਜੈਕਟਰ ਦੇ ਨਾਲ ਚੰਗੀ ਤਰ੍ਹਾਂ ਲੈਸ ਹਵਾਦਾਰ ਕਲਾਸ-ਰੂਮਹਨ । ਓਹਨਾਂ ਦੱਸਿਆ ਕਿ ਇਸ ਸਕੂਲ ਵਿੱਚ ਚੰਗੀ ਤਰ੍ਹਾਂ ਸਜਾਈਆਂ ਅਤੇ ਆਧੁਨਿਕ ਬੁਨਿਆਦੀ ਢਾਂਚੇ ਨਾਲ ਪੂਰੀ ਤਰ੍ਹਾਂ ਲੈਸ 4 ਪ੍ਰਯੋਗਸ਼ਾਲਾਵਾਂ ਹਨ।ਇਸਦੇ ਨਾਲ ਹੀ ਏ ਸੀ ਕੰਪਿਊਟਰ ਲੈਬ, ਆਈਟੀ ਲੈਬਸ, ਸਿਕਿਉਰਟੀ ਲੈਬਸ, ਟੇਬਲ, ਕੁਰਸੀਆਂ, ਬਲਾਇੰਡਸ ਅਤੇ ਗ੍ਰਾਫਿਕਸ, ਬਹੁਤ ਸਾਰੀਆਂ ਕਿਤਾਬਾਂ ਵਾਲੀ ਵਿਸ਼ਾਲ ਅਤੇ ਚੰਗੀ ਹਵਾਦਾਰ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਗਿਆ ਹੈ।
 
 
ਹਲਕਾ ਵਿਧਾਇਕ ਨੇ ਦੱਸਿਆ ਕਿ ਇਸ ਸਕੂਲ ਵਿੱਚ 12 ਵਾਸ਼ਰੂਮ (4 ਲੜਕੀਆਂ ਲਈ, 4 ਲੜਕਿਆਂ ਲਈ, 4 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ) ਬਣਾਏ ਗਏ ਹਨ। ਓਹਨਾਂ ਹੋਰ ਦੱਸਿਆ ਕਿ ਇਸ ਸਕੂਲ ਵਿੱਚ 4 ਪ੍ਰਮੁੱਖ ਖੇਡਾਂ, ਵਾਲੀਬਾਲ, ਹਾਕੀ, ਬੈਡਮਿੰਟਨ, ਅਤੇ ਫੁਟਬਾਲ ਦੇ ਵਿਸ਼ਾਲ ਮੈਦਾਨ, ਅਤੇ ਟੇਬਲ ਟੈਨਿਸ ਆਦਿ ਹੋਰ ਬਹੁਤ ਸਾਰੀਆਂ ਖੇਡਾਂ ਕਿੱਟਾਂ ਨਾਲ ਲੈਸ ਹਨ । ਇਸਦੇ ਨਾਲ ਹੀ ਸਕੂਲ ਵਿੱਚ ਐਨ.ਸੀ.ਸੀ, ਐਨ.ਐਸ.ਐਸ. ਦੀਆਂ ਗਤੀਵਿਧੀਆਂ ਦਾ ਸੁਚਾਰੂ ਪ੍ਰਬੰਧ । ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਨੈਸ਼ਨਲ ਪੱਧਰ ਵਿੱਚ ਭਾਗੀਦਾਰੀ ਹੋਵੇਗੀ । ਵਿਦਿਆਰਥੀਆਂ ਵਾਸਤੇ ਬਿਲਡਿੰਗ ਦੀਆਂ ਸਾਰੀਆਂ ਮੰਜ਼ਿਲਾਂ 'ਤੇ 4 ਆਰ ਓ ਅਤੇ ਵਾਟਰ ਕੂਲਰ ਸੀ.ਸੀ.ਟੀ.ਵੀ. ਕੈਮਰੇ ਅਤੇ ਵਾਈ ਫਾਈ ਸੁਵਿਧਾ, ਏਅਰ ਕੰਡੀਸ਼ਨਡ ਪ੍ਰਿੰਸੀਪਲ ਦਫ਼ਤਰ, ਅਧਿਆਪਕਾਂ ਲਈ ਮੇਜ਼ਾਂ, ਕੁਰਸੀਆਂ, ਅਲਮਾਰੀਆਂ ਵਾਲੇ 3 ਸਟਾਫ਼ ਰੂਮ ਅਤੇ ਸਾਰੀਆਂ ਕਲਾਸਾਂ ਸਿੱਧਾ ਪ੍ਰਸਾਰਣ ਪ੍ਰਣਾਲੀ ਨਾਲ ਜੁੜੀਆਂ ਹਨ । ਇਸਦੇ ਨਾਲ ਹੀ ਸਕੂਲ ਵਿੱਚ ਸਟੈਮ ਲੈਬ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਾਸਤੇ ਰੈਂਪ, ਵਿਦਿਆਰਥੀਆਂ ਅਤੇ ਸਟਾਫ਼ ਲਈ ਪਾਰਕਿੰਗ ਸਹੂਲਤ । ਸਾਰੀ ਇਮਾਰਤ ਦੀ ਸਥਿਤੀ ਨੂੰ ਦਰਸਾਉਣ ਲਈ ਸਾਈਨੇਜ ਉਪਲਬੱਧ ਹਨ । ਹਲਕਾ ਵਿਧਾਇਕ ਨੇ ਹੋਰ ਦੱਸਿਆ ਕਿ ਇਸਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਜਿਹੜੇ ਵੀ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ ਤੇ ਹੋਰ ਵੀ ਲੋਕ ਫੈਂਸਲੇ ਲਏ ਹਨ।ਓਹਨਾਂ ਦੱਸਿਆ ਕੇ ਹਲਕਾ ਅਮਲੋਹ ਵਿੱਚ ਹੁਣ ਤੱਕ 05 ਮੁਹੱਲਾ ਕਲੀਨਿਕ ਬਣਾਏ ਹਨ। ਸੂਬੇ ਦੇ ਕਰੀਬ ਇਕ ਕਰੋੜ ਤੋਂ ਵੱਧ ਲੋਕਾਂ ਨੇ ਹੁਣ ਤੱਕ ਮਹੱਲਾ ਕਲੀਨਿਕਾਂ ਵਿੱਚ ਆਪਣਾ ਇਲਾਜ ਕਰਵਾਇਆ ਹੈ। ਇਸਦੇ ਨਾਲ ਹੀ ਪਿਛਲੇ 02 ਸਾਲਾਂ ਵਿੱਚ ਅਮਲੋਹ ਦੇ ਸਾਰਿਆਂ ਸਕੂਲਾਂ ਦੀਆਂ ਕਮੀਆਂ ਪੇਸ਼ੀਆਂ ਦੂਰ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ। ਹਲਕਾ ਵਾਸੀਆਂ ਦੀ ਮੰਗ ਮੁਤਾਬਕ ਅਮਲੋਹ ਲਈ ਹਾਕੀ ਦਾ ਅਸਟੋਟਰੋਫ ਪਾਸ ਹੋ ਚੁੱਕਿਆ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਮਲੋਹ ਦੇ ਨੇੜੇ ਪਿੰਡ ਮਾਨਗੜ ਕੋਲ ਚਾਰ ਏਕੜ ਵਿੱਚ ਨਵਾਂ ਸਟੇਡੀਅਮ ਬਣ ਕੇ ਛੇਤੀ ਹੀ ਤਿਆਰ ਹੋ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇਸ਼ਾ ਸਿੰਗਲ,ਐਸ ਡੀ ਐਮ ਗੁਰਵਿੰਦਰ ਸਿੰਘ ਜੌਹਲ, ਪ੍ਰਿੰਸੀਪਲ ਇਕਬਾਲ ਸਿੰਘ,ਨੋਡਲ ਅਫਸਰ ਜਸਕੀਰਤ ਕੌਰ, ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ਼ਾਲੂ ਮਹਿਰਾ,ਡਿਪਟੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼ਮਸ਼ੇਰ ਸਿੰਘ, ਜ਼ਿਲਾ ਸਮਾਰਟ ਸਕੂਲ ਮੇਂਟਰ ਰਾਮ ਭੂਸ਼ਣ, ਡਿਪਟੀ ਐਲੀਮੈਂਟਰੀ ਦੀਦਾਰ ਸਿੰਘ ਮਾਂਗਟ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਆਗੂ ਸਿੰਗਾਰਾ ਸਿੰਘ ਸਲਾਣਾ, ਪ੍ਰਿੰਸੀਪਲ ਇਕਬਾਲ ਸਿੰਘ, ਪ੍ਰਿੰਸੀਪਲ ਨਰਿੰਦਰਜੀਤ ਕੌਰ, ਬਲਾਕ ਪ੍ਰਾਇਮਰੀ ਅਫਸਰ ਅੱਛਰ ਸ਼ਰਮਾ, ਪ੍ਰਿੰਸੀਪਲ ਕੰਵਲਜੀਤ ਬੈਨੀਪਾਲ,ਡਾ ਨਰਿੰਦਰ ਸਿੰਘ, ਬੀ ਐਨ ਓ ਰਵਿੰਦਰ ਕੌਰ, ਜਗਵਿੰਦਰ ਗਰੇਵਾਲ, ਹਰਜੀਤ ਗਰੇਵਾਲ, ਸੁਖਵੀਰ ਗਰੇਵਾਲ, ਗੁਰੀ ਬੜਿੰਗ, ਹਰਵਿੰਦਰ ਸਿੰਘ ਭੱਟੋ, ਮਾਂ ਦਲਵੀਰ ਸਿੰਘ ਸੰਧੂ,ਬੰਤ ਸਿੰਘ, ਦਰਸ਼ਨ ਸਿੰਘ, ਪਾਲੀ ਅਰੋੜਾ, ਸੁਖਦੇਵ ਸਿੰਘ, ਰੌਸ਼ਨ ਲਾਲ ਸੂਦ, ਦਵਿੰਦਰ ਅਰੋੜਾ, ਸਨੀ ਮਾਹੀ, ਰਾਕੇਸ਼ ਬੰਟੀ , ਸਕੂਲ ਸਟਾਫ਼, ਵਿਦਿਆਰਥੀ ਅਤੇ ਇਲਾਕੇ ਦੇ ਲੋਕ ਮੌਜੂਦ ਸਨ।
 
 
 
 

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ