Saturday, November 01, 2025

Malwa

ਰੋਟੇਰੀਅਨ ਸ਼੍ਰੀ ਉਸਮਾਨ ਸਿੱਦੀਕੀ ਬੈਸਟ ਸੈਕਟਰੀ ਚੁਣੇ ਜਾਣ ਤੇ ਰੋਟਰੀ ਕਲੱਬ ਮਲੇਰ ਕੋਟਲਾ ਵੱਲੋਂ ਸਨਮਾਨਿਤ

March 04, 2024 11:43 AM
ਅਸ਼ਵਨੀ ਸੋਢੀ

ਮਾਲੇਰਕੋਟਲਾ : ਇੱਥੋਂ ਦੇ ਕਲੱਬ ਵਿੱਚ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆl ਜਿਸ ਵਿੱਚ ਸ੍ਰੀ ਉਸਮਾਨ ਸਿੱਦੀਕੀ ਨੂੰ ਰੋਟਰੀ ਡਿਸਟ੍ਰਿਕ 3090 ਵੱਲੋਂ ਸਾਲ 2022-23 ਦੇ ਲਈ ਬੈਸਟ ਸੈਕਟਰੀ ਦੇ ਐਵਾਰਡ ਲਈ ਚੁਣੇ ਜਾਣ ਤੇ ਸਨਮਾਨਿਤ ਕੀਤਾ ਗਿਆl ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀ ਡੀ ਜੀ ਸ੍ਰੀ ਅਮਜਦ ਅਲੀ ਨੇ ਦੱਸਿਆ ਕਿ ਰੋਟਰੀ ਡਿਸਟ੍ਰਿਕ 3090 ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ 100 ਤੋਂ ਜਿਆਦਾ ਕਲੱਬਾਂ ਸ਼ਾਮਿਲ ਹਨ l ਇਹਨਾਂ ਕਲੱਬਾਂ ਵਿੱਚੋਂ ਸਮਾਜ ਸੇਵਾ ਦੇ ਖੇਤਰ ਵਿੱਚ ਬੀਤੇ ਸਾਲ ਦੀ ਕਾਰਗੁਜ਼ਾਰੀ ਨੂੰ ਆਧਾਰ ਬਣਾ ਕੇ ਬੈਸਟ ਸੈਕਟਰੀ ਚੁਣਿਆ ਗਿਆ ਹੈ। ਇਹ ਰੋਟਰੀ ਕਲੱਬ ਮਾਲੇਰਕੋਟਲਾ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਕਲੱਬ ਦੇ ਸੈਕਟਰੀ ਨੂੰ ਇਸ ਵੱਕਾਰੀ ਐਵਾਰਡ ਦੇ ਲਈ ਚੁਣਿਆ ਗਿਆ l ਕਲੱਬ ਦੇ ਪ੍ਰਧਾਨ ਸ੍ਰੀ ਅਬਦੁਲ ਗੁਫਾਰ ਨੇ ਰੋਟੇਰੀਅਨ ਸ੍ਰੀ ਉਸਮਾਨ ਸਿੱਦੀਕੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਚਾਨਣਾ ਪਾਇਆl ਉਹਨਾਂ ਕਿਹਾ ਕਿ ਸ੍ਰੀ ਉਸਮਾਨ ਸਿੱਦੀਕੀ ਸਕੂਲ ਫਾਰ ਬਲਾਇੰਡ ਦੇ ਚੇਅਰਮੈਨ ਹਨ ਅਤੇ ਸਕੂਲ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ l ਸਕੂਲ ਫਾਰ ਬਲਾਇੰਡ ਵਿੱਚ ਇਹਨਾਂ ਦੇ ਕਾਰਜਕਾਲ ਦੌਰਾਨ ਸਕੂਲ ਦੀ ਨੁਹਾਰ ਬਦਲ ਗਈ ਹੈl ਇਸ ਸਮਾਗਮ ਦੌਰਾਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਸ੍ਰੀ ਤਨਵੀਰ ਅਹਿਮਦ ਫਾਰੂਕੀ ਨੂੰ ਵੀ ਸਨਮਾਨਿਤ ਕੀਤਾ ਗਿਆ l ਸਿੱਖਿਆ ਦੇ ਖੇਤਰ ਵਿੱਚ ਮਲੇਰਕੋਟਲੇ ਦਾ ਨਾਮ ਚਮਕਾਉਣ ਵਾਲੇ ਵਿਦਿਆਰਥੀਆਂ ਮੁਹੰਮਦ ਮੂਸਾ ਪੁੱਤਰ ਮੁਹੰਮਦ ਸ਼ਾਹਿਦ ਅਤੇ ਨਮਰਾ ਚੌਹਾਨ ਪੁੱਤਰੀ ਅਨਵਰ ਚੌਹਾਨ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ l ਮੰਚ ਦਾ ਸੰਚਾਲਨ ਸਕੱਤਰ ਅਨਵਾਰ ਚੌਹਾਨ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ l ਇਸ ਮੌਕੇ ਤੇ ਸ੍ਰੀ ਮੁਹੰਮਦ ਰਫੀਕ ,ਬੀਐਸ ਭਾਟੀਆ, ਸ੍ਰੀ ਅਬਦੁਲ ਹਲੀਮ ਐਮਡੀ ਮਿਲਕੋ ਵੈਲ, ਡਾਕਟਰ ਮੁਹੰਮਦ ਰਫੀ, ਮੁਹੰਮਦ ਜਮੀਲ, ਸ੍ਰੀ ਰਾਸ਼ਿਦ ਸ਼ੇਖ, ਤਾਹਿਰ ਰਾਣਾ ,ਮੁਹੰਮਦ ਨਸੀਮ ,ਮੁਹੰਮਦ ਜਾਵੇਦ, ਮੁਹੰਮਦ ਨਦੀਮ, ਮੁਹੰਮਦ ਹਲੀਮ, ਨਿਸਾਰ ਅਹਿਮਦ ਵੀ ਹਾਜ਼ਰ ਸਨ l

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ