Wednesday, September 17, 2025

Malwa

ਮੇਹਰ ਬਾਬਾ ਚੈਰੀਟੇਬਲ ਟਰੱਸਟ ਔਰਤਾਂ ਦੇ ਸ਼ਸਤੀਕਰਨ ਲਈ ਕਰ ਰਿਹਾ ਹੈ ਅਹਿਮ ਉਪਰਾਲੇ : ਡਿਪਟੀ ਕਮਿਸ਼ਨਰ

February 29, 2024 12:22 PM
SehajTimes
ਫਤਹਿਗੜ੍ਹ ਸਾਹਿਬ : ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਔਰਤਾਂ ਦੇ ਸ਼ਸਤੀਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਦੇਖਦੇ ਹੋਏ ਭਾਰਤ ਵਿੱਚ ਹਾਈ ਕਮਿਸ਼ਨ ਆਫ਼ ਕੈਨੇਡਾ, ਦਿੱਲੀ ਨੇ ਸਾਲ 2023-24 ਲਈ ਮੈਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਨੂੰ ਸੀ.ਐਫ.ਐਲ.ਆਈ ਪ੍ਰੋਜੈਕਟ ਲਈ ਚੁਣਿਆ ਗਿਆ ਹੈ।
 
 
ਜਿਸ ਨਾਲ ਜ਼ਿਲ੍ਹੇ ਦੀਆਂ ਔਰਤਾਂ ਨੂੰ ਡਿਜ਼ਾਇਨ ਅਤੇ ਡੀਜੀਟਲ ਟੈਕਨੋਲਜੀ ਨਾਲ ਰੀਵਾਇਤੀ ਫੁਲਕਾਰੀ ਸਿਲਪਕਾਰ ਦੇ ਵਿਕਾਸ ਰਾਹੀਂ ਔਰਤਾਂ ਦੇ ਰਹਿਣ ਸਹਿਣ ਵਿੱਚ ਸੁਧਾਰ ਕਰਨ ਅਤੇ ਸ਼ਸਤੀਕਰਨ ਲਈ ਚੋਣ ਕੀਤੀ ਗਈ ਸੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਟਰੱਸਟ ਵਿੱਚ ਮੁਫ਼ਤ ਟ੍ਰੇਨਿੰਗ ਲੈਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਮੰਗਣ ਮੌਕੇ ਦਿੱਤੀ।
 
 
 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਮਈ 2023 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਅਧੀਨ ਹੁਣ ਤੱਕ ਅਲੱਗ ਅਲੱਗ ਪਿੰਡਾਂ ਵਿੱਚ ਜਾ ਕੇ 1085 ਔਰਤਾ ਅਤੇ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਉਹਨਾਂ ਨੇ ਦੱਸਿਆ ਕਿ ਇਹ ਟ੍ਰੇਨਿੰਗ ਹਰ ਪਿੰਡ ਵਿੱਚ ਅੱਠ ਦਿਨ ਤੱਕ ਚੱਲੀ ਜਿਸ ਵਿੱਚ ਪਹਿਲੇ ਚਾਰ ਦਿਨ ਡੀਜੀਟਲ ਅਤੇ ਅਗਲੇ ਚਾਰ ਦਿਨ ਡਿਜ਼ਾਇਨ ਟੈਕਨੌਲਜੀ ਰਿਵਾਇਤੀ ਫੁਲਕਾਰੀ ਦੀ ਟ੍ਰੇਨਿੰਗ ਦਿੱਤੀ ਗਈ।
 
 
ਇਸ ਮੌਕੇ ਐਸ.ਡੀ.ਐਮ ਬਸੀ ਪਠਾਣਾਂ ਸੰਜੀਵ ਕੁਮਾਰ, ਟਰੱਸਟੀ ਕਵਿਤਾ ਮਾਰੀਆਂ, ਸਲਾਹਕਾਰ ਹਰਕਿਰਨ ਕੌਰ ਮੇਜੀ ਅਤੇ ਕਰਮਤੇਜ ਸਿੰਘ ਕੰਗ, ਸਥਾਨਕ ਸਲਾਹਕਾਰ ਅਮਰ ਈਸ਼ਵਰ ਸਿੰਘ ਗੋਰਾਇਆ ਅਤੇ ਸਿੱਖਿਆਰਥੀ ਹਾਜ਼ਰ ਸਨ।
 
 
 

Have something to say? Post your comment