Wednesday, September 17, 2025

Malwa

ਪਟਿਆਲਾ ਜ਼ਿਲ੍ਹੇ 'ਚ 27 ਫਰਵਰੀ ਤੋਂ 7 ਮਾਰਚ ਤੱਕ ਲਗਾਏ ਜਾਣਗੇ ਪਲੇਸਮੈਂਟ ਕੈਂਪ

February 25, 2024 05:24 PM
SehajTimes

ਪਟਿਆਲਾ :  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ ਐਸ.ਆਈ.ਐਸ ਸਕਿਉਰਿਟੀ ਵਿੱਚ ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰ ਦੀ ਭਰਤੀ ਲਈ ਮਿਤੀ 27 ਫਰਵਰੀ ਤੋਂ 7 ਮਾਰਚ ਤੱਕ ਬਲਾਕ ਪੱਧਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਬਿਉਰੋ ਦੇ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਦੱਸਿਆ ਕਿ ਚਾਹਵਾਨ ਅਤੇ ਯੋਗ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਦਸਤਾਵੇਜ਼ ਅਤੇ ਆਧਾਰ ਕਾਰਡ ਲੈ ਕੇ ਸਬੰਧਤ ਜ਼ਿਲ੍ਹੇ ਦੇ ਬੀ.ਡੀ.ਪੀ.ਉ.ਦੇ ਦਫ਼ਤਰ ਵਿਖੇ ਨਿਸ਼ਚਿਤ ਮਿਤੀ 'ਤੇ ਪਹੁੰਚ ਕੇ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਪਲੇਸਮੈਂਟ ਕੈਂਪਾਂ ਦੀ ਸਮਾਂ ਸਾਰਣੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 27 ਫਰਵਰੀ ਨੂੰ ਬੀ.ਡੀ.ਪੀ.ਓ ਦਫ਼ਤਰ ਪਾਤੜਾਂ ਵਿਖੇ, 28 ਫਰਵਰੀ ਨੂੰ ਬੀ.ਡੀ.ਪੀ.ਓ. ਦਫ਼ਤਰ ਸਮਾਣਾ, 29 ਫਰਵਰੀ ਨੂੰ ਬੀ.ਡੀ.ਪੀ.ਓ. ਦਫ਼ਤਰ ਨਾਭਾ, 4 ਮਾਰਚ ਨੂੰ ਬੀ.ਡੀ.ਪੀ.ਓ ਦਫ਼ਤਰ ਸਨੌਰ, 5 ਮਾਰਚ ਨੂੰ ਬੀ.ਡੀ.ਪੀ.ਓ. ਦਫ਼ਤਰ ਭੁਨਰਹੇੜੀ, 6 ਮਾਰਚ ਨੂੰ ਬੀ.ਡੀ.ਪੀ.ਓ ਦਫ਼ਤਰ ਘਨੌਰ ਅਤੇ 7 ਮਾਰਚ ਨੂੰ ਬੀ.ਡੀ.ਪੀ.ਓ. ਦਫ਼ਤਰ ਰਾਜਪੁਰਾ ਵਿਖੇ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਪਲੇਸਮੈਂਟ ਕੈਂਪ ਲਗਾਏ ਜਾਣਗੇ।ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਨੇ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਕਰੀ ਦੇ ਚਾਹਵਾਨ ਉਮੀਦਵਾਰਾਂ (ਕੇਵਲ ਲੜਕੇ) ਜਿਨ੍ਹਾਂ ਨੇ ਦਸਵੀਂ/ ਬਾਰ੍ਹਵੀਂ ਜਾਂ ਗਰੈਜੂਏਸ਼ਨ ਪਾਸ ਕੀਤੀ ਹੋਵੇ, ਉਮਰ 21 ਤੋਂ 37 ਸਾਲ ਦੇ ਵਿਚਾਰ ਹੋਵੇ ਉਹ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰ ਦੀ ਭਰਤੀ ਲਈ ਚਾਹਵਾਨ ਪ੍ਰਾਰਥੀ ਉਕਤ ਮਿਤੀਆਂ ਅਤੇ ਸਥਾਨ ਤੇ ਪਹੁੰਚ ਕੇ ਇਹਨਾਂ ਕੈਂਪਾਂ ਵਿੱਚ ਵੱਧ ਚੜ ਕਿ ਹਿੱਸਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪ ਲਾਈਨ ਨੰਬਰ 9877610877 ਤੇ ਸੰਪਰਕ ਕਰ ਸਕਦੇ ਹਨ।

Have something to say? Post your comment