Tuesday, May 14, 2024

wuhan

ਚੀਨ ਦੀ ਬਦਨਾਮ ਵੁਹਾਨ ਲੈਬ ਨੂੰ ਮਿਲ ਰਿਹੈ ਸਨਮਾਨ ?

ਟੋਕੀਓ : ਪੂਰੇ ਵਿਸ਼ਵ ਵਿਚ ਬਦਨਾਮ ਹੋ ਚੁੱਕੀ ਚੀਨ ਦੀ ਵੁਹਾਨ ਲੈਬ ਨੂੰ ਹੁਣ ਉਥੋਂ ਦੀ ਸਰਕਾਰ ਸਨਮਾਨਤ ਕਰਨ ਜਾ ਰਹੀ ਹੈ। ਬੇਸ਼ੱਕ ਲੱਖਾਂ ਜਾਨਾਂ ਲੈਣ ਵਾਲੇ ਕਰੋਨਾ ਵਾਇਰਸ ਜਿਸ ਦੀ ਸ਼ੁਰੂਆਤ ਚੀਨ ਵਿਚ ਵੁਹਾਨ ਲੈਬ ਤੋਂ ਹੋਈ ਦੱਸੀ ਜਾਂਦੀ ਹੈ ਪਰ ਹੁਣ ਇਸ ਲੈਬ ਨੂੰ ਚੀਨ ਦੁਆਰਾ ਵੱਡੇ ਇਨਾ

ਵਾਇਰਸ ਕਾਰਨ ਵੁਹਾਨ ਲੈਬ ਦੇ ਮਾਹਰ ਖ਼ੁਦ ਬੀਮਾਰ ਹੋ ਗਏ ਸਨ, ਅਖ਼ਬਾਰ ਦਾ ਦਾਅਵਾ

ਅਮਰੀਕਾ ਦੀ ਇਕ ਅਖ਼ਬਾਰ ਦਾ ਦਾਅਵਾ ਹੈ ਕਿ ਪੂਰੇ ਵਿਸ਼ਵ ਵਿੱਚ ਵਾਇਰਸ ਫ਼ੈਲਣ ਤੋਂ ਪਹਿਲਾਂ ਨਵੰਬਰ 2019 ਵਿੱਚ ਚੀਨ ਦੀ ਵੁਹਾਨ ਇੰਸਟੀਚਿਊਟ ਆਫ਼ ਬਾਇਓਲੋਜੀ ਲੈਬ ਦੇ ਕਰਮਚਾਰੀ ਬੀਮਾਰੀ ਪੈ ਗਏ ਸਨ ਜਿਨ੍ਹਾਂ ਨੇ ਇਲਾਜ ਲਈ ਹਸਪਤਾਲ ਤੋਂ ਸਹਾਇਤਾ ਦੀ ਮੰਗ ਕੀਤੀ ਸੀ। ਵਿਸ਼ਵ ਵਿੱਚ ਕੋਰੋਨਾਵਾਇਰਸ ਫ਼ੈਲਣ ਤੋਂ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਇਕ ਟੀਮ ਨੇ ਇਸ ਮਾਮਲੇ ਜਾਂਚ ਲਈ ਵੁਹਾਨ ਦੀ ਲੈਬ ਦਾ ਦੌਰਾ ਕੀਤਾ ਸੀ। ਆਪਣੇ ਦੌਰੇ ਤੋਂ ਬਾਅਦ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ) ਨੇ ਇਹ ਕਿਹਾ ਸੀ ਕਿ ਇਹ ਪੁਸ਼ਟੀ ਨਹੀਂ ਹੋ ਰਹੀ ਕਿ ਵਾਇਰਸ ਵੁਹਾਨ ਦੀ ਲੈਬ ਤੋਂ ਫ਼ੈਲਿਆ ਹੈ। ਦੂਜੇ ਪਾਸੇ ਅਮਰੀਕਾ ਦੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਦੀ ਰਿਪੋਰਟ ਮੁਤਾਬਿਕ ਮੁੜ ਤੋਂ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਸੱਚਮੁੱਚ ਵੁਹਾਨ ਤੋਂ ਹੋਈ ਸੀ। ਜ਼ਿਕਰਯੋਗ ਹੈ ਕਿ ਅਖ਼ਬਾਰ ਨੇ ਜੋ ਰਿਪੋਰਟ ਛਾਪੀ ਹੈ ਉਸ ਅਨੁਸਾਰ ਪਹਿਲਾਂ ਲੈਬ ਦੇ ਕਰਮਚਾਰੀ ਬੀਮਾਰ ਪੈ ਗਏ ਸਨ।