Monday, November 03, 2025

TeamIndia

ਮਾਂ ਦੀ ਮੌਤ ਦੇ ਦੋ ਦਿਨ ਬਾਅਦ ਿਕਟਰ ਪਿ੍ਰਆ ਪੂਨੀਆ ਇੰਗਲੈਂਡ ਦੌਰੇ ਤੋਂ ਪਹਿਲਾਂ ਮੁੰਬਈ ਵਿਚ ਕੁਆਰੰਟੀਨ ਹੋਵੇਗੀ

ਦੋ ਦਿਨ ਪਹਿਲਾਂ ਕੋਰੋਨਾ ਕਾਰਨ ਆਪਣੀ ਮਾਂ ਨੂੰ ਗਵਾਉਣ ਵਾਲੀ ਮਹਿਲਾ ਿਕਟਰ ਪਿ੍ਰਆ ਪੂਲੀਆ ਅੱਜ ਇੰਗਲੈਂਡ ਦੌਰੇ ਲਈ ਬੀ.ਸੀ.ਸੀ.ਆਈ. ਦੇ ਬਾਇਓ ਬਬਲ ਵਿੱਚ ਦਾਖ਼ਲ ਹੋਵੇਗੀ। ਪਿ੍ਰਆ ਨੂੰ ਇਸ ਦੀ ਪ੍ਰੇਰਣਾ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੋਂ ਮਿਲੀ। ਵਿਰਾਟ ਦੇ ਪਿਤਾ ਦਾ ਦਿਹਾਂਤ 2006 ਵਿੱਚ ਹੋਇਆ ਸੀ। ਇਸ ਦੇ ਬਾਵਜੂਦ ਉਹ ਆਪਣੀ ਟੀਮ ਦੇ ਲਈ ਰਣਜੀ ਟ੍ਰਾਫ਼ੀ ਵਿੱਚ ਬੱਲੇਬਾਜ਼ੀ ਕਰਨ ਲਈ ਉਤਰੇ ਸਨ। ਪਿ੍ਰਆ ਨੇ ਵੀ ਇਸ ਤੋਂ ਪ੍ਰੇਰਣਾ ਲੈ ਕੇ ਇੰਗਲੈਂਡ ਦੌਰੇ ’ਤੇ ਜਾ ਰਹੀ ਟੀਮ ਇੰਡੀਆ ਨਾਲ ਜੁੜਨ ਦਾ ਫ਼ੈਸਲਾ ਕੀਤਾ ਹੈ।

ਟੀਮ ਇੰਡੀਆ ਵੱਲੋਂ ਕੁਆਰੰਟੀਨ ਨਿਯਮਾਂ ਵਿੱਚ ਛੋਟ ਦੀ ਮੰਗ

ਟੀਮ ਇੰਡੀਆ ਨੂੰ ਅਗਲੇ ਮਹੀਨੇ 18 ਤੋਂ 22 ਜੂਨ ਦੇ ਦਰਮਿਆਨ ਇੰਗਲੈਂਡ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਖੇਡਣਾ ਹੈ। ਇਸ ਦੇ ਲਈ ਭਾਰਤੀ ਿਕਟ ਕੰਟਰੋਲ ਬੋਰਡ ਤਿਆਰੀਆਂ ਵਿੱਚ ਜੁੱਟ ਗਿਆ ਹੈ। ਬੋਰਡ ਨੇ ਸਾਰੇ ਖਿਡਾਰੀਆਂ ਨੂੰ ਮੁੰਬਈ ਵਿੱਚ ਬਾਇਓ ਬਬਲ ਵਿੱਚ ਐਂਟਰੀ ਕਰਨ ਨੂੰ ਕਿਹਾ ਹੈ। ਟੀਮ ਨੂੰ ਮੁੰਬਈ ਵਿੱਚ 2 ਹਫ਼ਤੇ ਸਖ਼ਤ ਕੁਆਰੰਟੀਨ ਵਿੱਚੋਂ ਲੰਘਣਾ ਹੋਵੇਗਾ।