ਪੰਜਾਬ ਦੇ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਪੁਨਰ-ਨਿਰਮਾਣ ਲਈ ਕਾਰਜਸ਼ੀਲ ਜਥੇਬੰਦੀ ਮਿਸਲ ਸਤਲੁਜ ਨੂੰ ਉਸ ਸਮੇਂ ਮਹੱਤਵਪੂਰਨ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਉੱਘੇ ਆਗੂ,ਵਕੀਲ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਅਤੇ ਪੰਥਕ ਸਰੋਕਾਰਾਂ ਨਾਲ ਲੰਬੇ ਸਮੇਂ ਤੋਂ ਜੁੜੇ ਸਰਦਾਰ ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਵਿੱਚ ਸ਼ਮੂਲੀਅਤ ਕਰ ਲਈ।