ਪੰਜਾਬੀ ਯੂਨੀਵਰਸਿਟੀ ਅਤੇ ਪ੍ਰਸਿੱਧ ਸੰਸਥਾ 'ਰੀਪ ਬੈਨੇਫਿਟ' ਬੰਗਲੁਰੂ ਦਰਮਿਆਨ ਇੱਕ ਵਿਸ਼ੇਸ਼ ਇਕਰਾਰਨਾਮਾ ਸਹੀਬੱਧ ਹੋਇਆ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਦੇ ਐੱਨ.ਐੱਸ.ਐੱਸ. ਵਿਭਾਗ ਰਾਹੀਂ ਹੋਏ ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਅਤੇ 'ਰੀਪ ਬੈਨੇਫੀਟ' ਵੱਲੋਂ ਪੰਜਾਬ ਓਪਰੇਸ਼ਨਜ਼ ਦੀ ਮੁਖੀ ਨਵਨੀਤ ਕੌਰ ਨੇ ਅਧਿਕਾਰਤ ਤੌਰ 'ਤੇ ਦਸਤਖ਼ਤ ਕੀਤੇ।