Friday, May 17, 2024

RajinderaHospital

ਪੀ.ਪੀ.ਈ. ਕਿੱਟ ਪਹਿਣ ਕੇ ਅਧਿਕਾਰੀਆਂ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਵਾਰਡ ਦਾ ਕੀਤਾ ਮੁਆਇਨਾ

ਰਾਜਿੰਦਰਾ ਹਸਪਤਾਲ ਪਟਿਆਲਾ ਨਾਲ ਸਬੰਧਿਤ ਸੋਸ਼ਲ ਮੀਡੀਆ 'ਤੇ ਹੋ ਰਹੇ ਝੂਠੇ ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਹਸਪਤਾਲ ਦੇ ਕੋਵਿਡ ਵਾਰਡ ਦਾ ਅਚਾਨਕ ਦੌਰਾ ਕੀਤਾ। ਪੀ.ਪੀ.ਈ. ਕਿੱਟ ਪਹਿਨ ਕੇ ਡਿਪਟੀ ਕਮਿਸ਼ਨਰ ਨੇ ਹੋਰ ਅਧਿਕਾਰੀਆਂ ਨਾਲ ਕੋਵਿਡ ਵਾਰਡ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਮੁੱਖ ਸੰਸਥਾ, ਸੰਕਟ ਦੀ ਇਸ ਘੜੀ ਵਿੱਚ ਕੋਵਿਡ ਮਰੀਜ਼ਾਂ ਦਾ ਮਿਆਰੀ ਇਲਾਜ ਯਕੀਨੀ ਬਣਾ ਕੇ ਮਨੁੱਖਤਾ ਦੀ ਸਹੀ ਸੇਵਾ ਕਰ ਰਹੀ ਹੈ।

ਸਰਕਾਰੀ ਰਾਜਿੰਦਰਾ ਹਸਪਤਾਲ 'ਚ ਦੋ ਕੋਵਿਡ ਮਰੀਜਾਂ ਦੀ ਐਮਰਜੈਂਸੀ ਸਫ਼ਲਤਾ ਪੂਰਵਕ ਸਰਜਰੀ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ 'ਚ ਆਏ ਦੋ ਮਰੀਜਾਂ ਦੀ ਅਤਿ ਲੋੜੀਂਦੀ ਐਮਰਜੈਂਸੀ ਸਰਜਰੀ ਸਫ਼ਲਤਾ ਪੂਰਵਕ ਕੀਤੀ ਗਈ। ਇਹ ਦੋਵੇਂ ਮਰੀਜ ਹੁਣ ਬਿਲਕੁਲ ਤੰਦਰੁਸਤ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ। ਇਨ੍ਹਾਂ ਦੋਵਾਂ ਮਰੀਜਾਂ ਦੇ ਹੰਗਾਮੀ ਹਾਲਤ 'ਚ ਇਹ ਉਪਰੇਸ਼ਨ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਦੀ ਅਗਵਾਈ ਹੇਠਲੀ ਸਰਜਰੀ ਵਿਭਾਗ ਦੀ ਯੂਨਿਟ-4 ਦੇ ਡਾਕਟਰਾਂ ਵੱਲੋਂ ਪ੍ਰੋਫੈਸਰ ਡਾ. ਸੁਸ਼ੀਲ ਮਿੱਤਲ ਦੀ ਦੇਖ-ਰੇਖ ਹੇਠਾਂ ਸੀਨੀਅਰ ਰੈਜੀਡੈਂਟ ਡਾ. ਗਗਨਦੀਪ ਸਿੰਘ ਦੀ ਟੀਮ ਨੇ ਕੀਤੇ।

ਜ਼ਿਲ੍ਹੇ 'ਚ ਕੋਵਿਡ ਪਾਜਿਟਿਵਿਟੀ ਦਰ ਘਟਾਉਣ ਲਈ ਸਵੈ ਜਾਬਤੇ ਦੀ ਅਤਿਅੰਤ ਲੋੜ-ਕੁਮਾਰ ਅਮਿਤ

ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਇੱਥੇ ਡੀ.ਪੀ.ਆਰ.ਓ. ਪਟਿਆਲਾ ਦੇ ਫੇਸਬੁਕ ਪੇਜ 'ਤੇ ਹਫ਼ਤਾਵਾਰੀ ਰੂ-ਬ-ਰੂ ਦੌਰਾਨ ਜ਼ਿਲ੍ਹੇ 'ਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਜ਼ਿਲ੍ਹੇ 'ਚ ਚਾਹੇ ਪਾਜਿਟਿਵਿਟੀ ਦਰ 2 ਫੀਸਦੀ ਵਧੀ ਹੈ ਪਰੰਤੂ ਜੇਕਰ ਜ਼ਿਲ੍ਹੇ ਦੇ ਲੋਕ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੀ ਪੂਰਨ ਰੂਪ 'ਚ ਪਾਲਣਾ ਕਰਕੇ ਸਵੈ-ਜਾਬਤੇ ਦਾ ਪ੍ਰਮਾਣ ਦੇਣ ਤਾਂ ਅਸੀਂ ਕੋਵਿਡ ਕੇਸਾਂ 'ਚ ਵਾਧਾ ਦਰ ਨੂੰ ਰੋਕਣ ਅਤੇ ਚੇਨ ਨੂੰ ਤੋੜਨ 'ਚ ਵੱਡਾ ਯੋਗਦਾਨ ਪਾ ਸਕਦੇ ਹਾਂ।