ਮਾਨਯੋਗ ਐੱਸ.ਐੱਸ.ਪੀ. ਪਟਿਆਲਾ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਮਾਣਾ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ, ਜਦੋਂ ਡੀ.ਐੱਸ.ਪੀ. ਸਮਾਣਾ ਫਤਿਹ ਸਿੰਘ ਬਰਾੜ ਅਤੇ ਐਸ ਐਚ ਓ ਸਦਰ ਅਜੇ ਪਰੋਚਾ ਦੀ ਅਗਵਾਈ ਹੇਠ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਇੱਕ ਕਾਰ ਚਾਲਕ ਨੂੰ 100 ਕਿਲੋ ਭੁੱਕੀ (ਚੂਰਾ ਪੋਸਤ) ਸਮੇਤ ਗ੍ਰਿਫ਼ਤਾਰ ਕੀਤਾ।