ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਬੂਰ ਮਾਜਰਾ ਦੀ ਜਰੂਰੀ ਇਕੱਤਰਤਾ ਪਿੰਡ ਬੂਰ ਮਾਜਰਾ ਵਿੱਚ ਹੋਈ। ਜਿਸ ਦੀ ਪ੍ਰਧਾਨਗੀ ਗੁਰਦੀਪ ਸਿੰਘ ਕੰਗ ਨੇ ਕੀਤੀ, ਇਸ ਸਬੰਧੀ ਸੁਖਵਿੰਦਰ ਸਿੰਘ ਬੂਰ ਮਾਜਰਾ ਨੇ ਦੱਸਿਆ ਕਿ ਮੀਟਿੰਗ ਕਿਸਾਨਾਂ ਦੀਆਂ ਭਾਖਵੀਆਂ ਮੰਗਾਂ ਅਤੇ ਬੂਹੇ ਉੱਤੇ ਆ ਢੁਕੀ ਬਰਸਾਤ ਦੇ ਮੱਦੇ ਨਜ਼ਰ ਹੜਾਂ ਦੀ ਚੱਲੀ ਚਰਚਾ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।