Sunday, May 05, 2024

KissanProtest

ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਨੇ ਦਿੱਤਾ ਧਰਨਾ

ਸ਼ੰਭੂ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਧਰਨੇ ਦੇ ਸਬੰਧ ਵਿੱਚ ਅੱਜ ਕਿਸਾਨਾਂ ਵੱਲੋਂ ਅੰਬਾਲਾ-ਲੁਧਿਆਣਾ ਰੇਲ ਮਾਰਗ ’ਤੇ ਧਰਨਾ ਦਿੱਤਾ। 

ਲਾਲ ਕਿਲੇ ’ਤੇ ਧਰਨਾ ਇਕ ਗਿਣੀਮਿਥੀ ਸਾਜਿਸ਼ ਤਹਿਤ ਦਿਤਾ ਗਿਆ : ਦਿਲੀ ਪੁਲਿਸ ਦੀ ਚਾਰਜਸ਼ੀਟ ਦਾ ਦਾਅਵਾ

ਪੰਜਾਬ ਸਮੇਤ ਦੇਸ਼ ਵੱਖ ਵੱਖ ਸੂਬਿਆਂ ਦੇ ਕਿਸਾਨ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਹੇ ਹਨ। ਇਸ ਦੇ ਤਹਿਤ ਕਿਸਾਨਾਂ ਵੱਲੋਂ 26 ਜਨਵਰੀ ਵਾਲੇ ਦਿਨ ਅਲੱਗ ਤੋਂ ਪਰੇਡ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਤਹਿਤ ਕੁੱਝ ਲੋਕਾਂ ਵੱਲੋਂ ਦਿੱਲੀ ਦੇ ਲਾਲ ਵੱਲ ਨੂੰ ਰੁੱਖ ਕਰ ਲਿਆ ਸੀ ਅਤੇ ਉਥੇ ਪ੍ਰਦਰਸ਼ਨ ਹਿੰਸਾ ਵਿੱਚ ਤਬਦੀਲ ਹੋ ਗਿਆ ਸੀ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਵੱਖ ਵੱਖ ਵਿਅਕਤੀਆਂ ਦੀ ਪਛਾਣ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੇਸ ਅਦਾਲਤ ਵਿਚ ਚਲ ਰਿਹਾ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਵਿਚ ਇਕ ਚਾਰਜਸ਼ੀਟ ਪੇਸ਼ ਕੀਤੀ ਹੈ।

ਦਿੱਲੀ 'ਚ 45 ਸਾਲ ਬਾਅਦ ਪਿਆ ਇੰਨਾ ਮੀਂਹ

ਨਵੀਂ ਦਿੱਲੀ: ਦਿੱਲੀ ਵਿੱਚ ਬੁੱਧਵਾਰ ਸਵੇਰ ਤੋਂ ਰਾਤ ਤੱਕ 60 ਮਿਲੀਮੀਟਰ ਬਾਰਸ਼ ਹੋਈ, ਜੋ ਕਿ ਮਈ ਦੇ ਮਹੀਨੇ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ 24 ਮਈ 1976 ਨੂੰ ਇਕ ਦਿਨ 'ਚ ਇੰਨੀ ਬਾਰਸ਼ ਹੋਈ ਸੀ। ਬੁੱਧਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਤੜਕੇ 5 ਵਜੇ ਰਿਲਾਇੰਸ ਮਾਲ ਸਾਹਮਣੇ ਕੀਤੀ ਭਾਰੀ ਨਾਅਰੇਬਾਜੀ

ਅੱਜ ਪਟਿਆਲਾ ਦੇ ਨੇੜੇ ਬਣੇ ਰਿਲਾਇੰਸ ਮਾਰਕਿਟ (ਮਾਲ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨਾਂ ਅਤੇ ਇਸਤਰੀ ਕਿਸਾਨ ਵਿੰਗ ਦੀਆਂ ਕਿਸਾਨ ਆਗੂਆਂ ਵੱਲੋਂ ਜਮ ਕੇ ਨਾਅਰੇਬਾਜੀ ਕੀਤੀ ਗਈ। ਗੱਲ ਕੁੱਝ ਇਸ ਤਰ੍ਹਾਂ ਦੀ ਹੋਈ ਕਿ ਅਚਾਨਕ ਇੱਕ ਖਬਰ ਕਿਸਾਨਾਂ ਤੱਕ ਪਹੁੰਚੀ ਕਿ ਅੱਜ ਸਵੇਰੇ 7 ਵਜੇ ਰਿਲਾਇੰਸ ਮਾਲ ਖੁੱਲ ਰਿਹਾ ਹੈ। ਜਦੋਂ ਇਹ ਖਬਰ ਫੋਨਾਂ ਰਾਹੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੰਗ ਸਿੰਘ ਭਠੇੜੀ ਤੱਕ ਪਹੁੰਚੀ ਤਾਂ ਉਨਾਂ ਇਸ ਬਾਰੇ ਅੱਗੇ ਫੋਨ ਕਰ ਦਿੱਤੇ ਤਾਂ ਉਸੇ ਵੇਲੇ 7 ਵਜੇ ਤੋਂ ਵੀ ਪਹਿਲਾਂ ਉੱਥੇ ਕਿਸਾਨ ਬੀਬੀਆਂ ਜਿਨਾਂ ਦੀ ਅਗਵਾਈ ਪ੍ਰਧਾਨ ਰਜਿੰਦਰ ਕੌਰ,